Skip to content
Independent perspectives. Global stories.
BREAKING

ਭਾਜਪਾ ਵਲੋਂ ਸੂਬਾ ਸਕੱਤਰ ਨਿਯੁਕਤ ਕਰਨ ’ਤੇ ਡਾ. ਪਰਮਿੰਦਰ ਸ਼ਰਮਾ ਨੇ ਸਾਥੀਆ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

Share this story

ਗੁਟਕਾਂ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਅੱਜ ਸੂਬੇ ਦੇ ਅੰਦਰ ਨਸ਼ਾ, ਮਾਈਨਿੰਗ ਤੇ ਭ੍ਰਿਸ਼ਟਾਚਾਰ ਪੂਰੇ ਜੋਰਾਂ ’ਤੇ : ਡਾ. ਸ਼ਰਮਾ


ਸ੍ਰੀ ਅਨੰਦਪੁਰ ਸਾਹਿਬ, 11 ਮਈ- ਵਿਧਾਨ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੀ ਟਿਕਟ ਤੋਂ ਚੌਣ ਲੜਨ ਵਾਲੇ ਡਾ:ਪਰਮਿੰਦਰ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਲਈ ਵਿਚ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਡਾ:ਪਰਮਿੰਦਰ ਸ਼ਰਮਾ ਆਪਣੇ ਸਾਥੀਆਂ ਅਤੇ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ ਸਮੇਤ ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਡਾ: ਸ਼ਰਮਾਂ ਨੇ ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕੁੱਝ ਸਮਾ ਗੁਰਬਾਣੀ ਦਾ ਰੱਸ਼ਭਿੰਨਾਂ ਕੀਰਤਨ ਵੀ ਸਰਵਨ ਕੀਤਾ। ਇਸ ਮੋਕੇ ਤਖਤ ਸਾਹਿਬ ਦੇ ਮੀਟਿੰਗ ਹਾਲ ‘ਚ ਅਕਾਲੀ ਭਾਜਪਾ ਵਰਕਰਾਂ ਦੀ ਭਰਵੀ ਮੀਟਿੰਗ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾ:ਸਰਮਾਂ ਨੇ ਕਿਹਾ ਕਿ ਉਹ ਇਸ ਨਿਯੁਕਤੀ ਲਈ ਭਾਜਪਾ ਦੀ ਸੀਨੀਅਰ ਲੀਡਰਸਿੱਪ ਦਾ ਧੰਨਵਾਦ ਕਰਦੇ ਹਨ ਉਥੇ ਹੀ ਵਿਸ਼ਵਾਸ ਦਿਵਾਉਦੇ ਹਨ ਕਿ ਉਹ ਪਾਰਟੀ ਵਲੋਂ ਮਿਲੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਕਾਂਗਰਸ ਸਰਕਾਰ ਤੇ ਵਰਦਿਆ ਉਨ੍ਹਾਂ ਕਿਹਾ ਕਿ ਵੋਟਾ ਲੈਣ ਦੀ ਖਾਤਰ ਕੈਪਟਨ ਸਾਹਿਬ ਨੇ ਲੋਕਾਂ ਦੇ ਵਿੱਚ ਗੁਟਕਾਂ ਸਾਹਿਬ ਦੀ ਸਹੁੰ ਖਾਧੀ ਸੀ। ਪਰ ਅੱਜ ਸੂਬੇ ਦੇ ਅੰਦਰ ਨਸ਼ਾ, ਮਾਈਨਿੰਗ ਤੇ ਭ੍ਰਿਸ਼ਟਾਚਾਰ ਪੂਰੇ ਜੋਰਾਂ ਤੇ ਹੈ। ਲੋਕ ਅੱਜ ਵੀ ਪ੍ਰਕਾਸ ਸਿੰਘ ਬਾਦਲ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਯਾਦ ਕਰਦੇ ਹਨ। 2019 ਦੀਆ ਲੋਕ ਸਭਾ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆ ਨੀਤੀਆਂ ਤੋ ਹਰ ਵਰਗ ਖੁੱਸ਼ ਹੈ ਤੇ ਲੋਕ 19 ਵਿੱਚ ਇਕ ਵਾਰ ਫਿਰ ਭਾਜਪਾ ਸਰਕਾਰ ਬਣਾਉਣਗੇ। ਇਸ ਮੋਕੇ ਡਾ: ਸ਼ਰਮਾਂ ਨੂੰ ਸ਼੍ਰੌਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਸੀ: ਭਾਜਪਾ ਆਗੂ ਜਤਿੰਦਰ ਸਿੰਘ ਅਠਵਾਲ, ਰਾਜੇਸ਼ ਚੋਧਰੀ, ਯੂਥ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਮਨਜਿੰਦਰ ਸਿੰਘ ਬਰਾੜ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਆਦਿ ਵਲੋਂ ਸਿਰੋਪਾੳ ਤੇ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਰਣਬੀਰ ਸਿੰਘ ਕਲੋਤਾ, ਬਲਜਿੰਦਰ ਸੋਨੀ, ਜੁੱਗਲ ਕਿਸ਼ੋਰ ਭਨੂਪਲੀ, ਗੁਰਵਿੰਦਰ ਸਿੰਘ ਹੈਪੀ, ਰਘੂਕੁਲਭੂਸ਼ਨ ਬਂਟੀ, ਕੁਲਦੀਪ ਪਾਠਕ, ਮਨਜੀਤ ਸਿੰਘ ਬਾਸੋਵਾਲ, ਕੁਲਭੂਸ਼ਨ ਪੁਰੀ, ਰਜੇਸ਼ ਗੋਇਲ, ਵਿਕਰਾਂਤ ਪਰਮਾਰ, ਾਵਿਨਾਇਕ ਸ਼ਰਮਾਂ, ਤਖਤ ਸਾਹਿਬ ਦੇ ਮਨੇਜਰ ਜਸਬੀਰ ਸਿੰਘ, ਹਰਦੇਵ ਸਿੰਘ ਹੈਪੀ, ਸੰਦੀਪ ਸਿੰਘ ਕਲੋਤਾ ਸਮੇਤ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ।

WRITTEN BY