Skip to content
Independent perspectives. Global stories.
BREAKING

ਬੁਢਲਾਡਾ ’ਚ ਪਿਓ-ਪੁੱਤ ਤੋਂ ਖੋਹਿਆ ਲੈਪਟਾਪ ਤੇ ਨਕਦੀ

Share this story

ਬਰੇਟਾ ਵਿਖੇ ਘਰ ’ਚ ਦਾਖਲ ਹੋ ਕੇ ਕੀਤੀ ਚੋਰੀ, 7 ਖਿਲਾਫ ਮਾਮਲਾ ਦਰਜ


ਬੁਢਲਾਡਾ, 11 ਮਈ (ਕਲਵਿੰਦਰ ਚਹਿਲ)- ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਿੱਚੋਂ ਬੀਤੀ ਰਾਤ ਆਸਥਾ ਮੈਡੀਕਲ ਦੇ ਮਾਲਕ ਵਿਵੇਕ ਕੁਮਾਰ ਅਤੇ ਉਸਦਾ ਪੁੱਤਰ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਹੇ ਸਨ ਕਿ ਦੋ ਮੋਟਰ ਸਵਾਰਾਂ ਵੱਲੋਂ ਝਪਟ ਮਾਰ ਕੇ ਲੈਪਟਾਪ ਅਤੇ ਬੈਗ ਖੋਹਣ ਦਾ ਸਮਾਚਾਰ ਮਿਲਿਆ ਹੈ। ਡੀ ਐ¤ਸ ਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ੳਪਰੋਕਤ ਵਾਰਦਾਤ ਨੂੰ ਸੰਜ਼ਾਮ ਦੇਣ ਵਾਲੇ ਜ਼ਗਸੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰਾ ਸਾਥੀ ਕਾਲਾ ਸਿੰਘ ਬੱਛੂਆਣਾ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆ ਪਾਸੋਂ ਲੁੱਟੇ 5500 ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਬਰੇਟਾ ਸ਼ਹਿਰ ਦੇ ਵਾਸੀ ਗੁਰਵਿੰਦਰ ਸਿੰਘ ਦੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਮੋਬਾਇਲ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਕੰਧਾਂ ਟੱਪ ਕੇ ਦਾਖਿਲ ਹੋ ਗਏ। ਘਰ ਦੇ ਪਰਿਵਾਰਕ ਮੇੈਂਬਰਾ ਦੀ ਜਾਗ ਖੁੱਲਣ ਤੇ ਮੁਲਜਮ ਮੋਕੇ ਤੇ ਫਰਾਰ ਹੋ ਗਏ ਅਤੇ ਘਰ ਵਿੱਚੋਂ ਤਿੰਨ ਮੋਬਾਇਲ ਅਤੇ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਪੁਲਿਸ ਨੇ ਤਫਤੀਸ ਦੌਰਾਨ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰਦਿਆਂ ਕਾਕਾ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਕ੍ਰਿਸ਼ਨ ਕੁਮਾਰ ਜ਼ੋ ਮਾਨਸਾ ਦੇ ਰਹਿਣ ਵਾਲੇ ਹਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਪਾਸੋਂ ਵੱਖ ਵੱਖ ਕੰਪਨੀਆਂ ਦੇ 9 ਮੋਬਾਇਲ ਅਤੇ ਤਿੰਨ ਟੈਬ ਬਰਾਮਦ ਕੀਤੇ ਹਨ। ਇਸ ਮੌਕੇ ਤੇ ਐ¤ਸ ਐ¤ਚ ਓ ਬਲਵਿੰਦਰ ਸਿੰਘ ਰੌਮਾਣਾ, ਐ¤ਂਸ ਐ¤ਚ ਓ ਅਮਨਪਾਲ ਸਿੰਘ ਵਿਰਕ, ਰੀਡਰ ਜ਼ਸਕਰਨ ਸਿੰਘ ਆਦਿ ਹਾਜ਼ਰ ਸਨ।

WRITTEN BY