ਅੰਮ੍ਰਿਤਸਰ ਦਲ ਵੱਲੋਂ ਮੋਦੀ ਦਾ ਪੰਜਾਬ ਦਾਖਲਾ ਰੋਕਣ ਲਈ ਰਾਜਪਾਲ ਤੋਂ ਦਖਲ ਦੀ ਮੰਗ

ਸ. ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਦਿੱਤਾ ਮੰਗ ਪੱਤਰ

image ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਇੱਥੇ ਪਾਰਟੀ ਪ੍ਰਧਾਨ ਅਤੇ ਸਾਬਕਾ ਐੱਮ.ਪੀ. ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਵਫਦ ਸਮੇਤ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਹ ਪੰਜਾਬ ਵਿੱਚ ਹਾਲਤ ਨੂੰ ਵਿਗੜਨ ਤੋਂ ਰੋਕਣ ਲਈ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇ ਪੰਜਾਬ ਦਾਖਲੇ ਨੂੰ ਰੋਕਣ। ਸ੍ਰੀ ਮੋਦੀ 23 ਫਰਵਰੀ ਨੂੰ ਜਗਰਾਓਂ ਵਿਖੇ ਅਕਾਲੀ-ਭਾਜਪਾ ਗਠਜੋੜ ਦੀ ਚੋਣ ਰੈਲੀ ਨੂੰ ਸੰਬਧਨ ਕਰਨ ਲਈ ਆ ਰਹੇ ਹਨ। ਅੰਮ੍ਰਿਤਸਰ ਦਲ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੁਤੱਸਵੀ ਅਤੇ ਘੱਟ ਗਿ

ਣਤੀ ਕੌਮਾਂ ਵਿਰੋਧੀ ਹਿੰਦੂਤਵ ਜਮਾਤ ਬੀਜੇਪੀ-ਆਰ.ਐਸ.ਐਸ. ਦੇ ਆਗੂ, ਗੁਜਰਾਤ ਦੇ ਮੁੱਖ ਮੰਤਰੀ ਅਤੇ ਇਨ੍ਹਾਂ ਪਾਰਟੀਆਂ ਦੇ ਆਉਣ ਵਾਲੀਆਂ ਚੋਣਾਂ ਲਈ ਵਜ਼ੀਰ-ਏ-ਆਜ਼ਮ ਦੇ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ, ਜਿਸ ਨੇ 2002 ਵਿਚ ਗੁਜਰਾਤ ਸੂਬੇ ਵਿਚ ਮੁਸਲਿਮ ਕੌਮ ਨਾਲ ਸੰਬੰਧਤ ਨਿਵਾਸੀਆਂ ਦਾ ਕੋਈ 2000 ਦੇ ਕਰੀਬ ਇਨਸਾਨਾਂ ਦਾ ਇਕ ਸਾਜ਼ਿਸ ਰਾਹੀ ਕਤਲੇਆਮ ਵੀ ਕਰਵਾਇਆ ਅਤੇ ਮੁਸਲਿਮ ਬੀਬੀਆਂ, ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਵੀ ਕਰਵਾਏ । 2013 ਵਿਚ ਉਹਨਾਂ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਗੁਜਰਾਤ ਵਿਚੋ ਜ਼ਬਰੀ ਗੈਰ ਕਾਨੂੰਨੀ ਤਰੀਕੇ ਉਜਾੜ ਦਿੱਤਾ ਹੈ। ਪਾਰਟੀ ਮੁਤਾਬਕ ਭਾਰਤ ਦੇ ਰਹਿ ਚੁੱਕੇ ਵਜ਼ੀਰ-ਏ-ਆਜ਼ਮ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਨੇ ਗੁਜਰਾਤ ਦੇ ਸਰਹੱਦੀ ਕੱਛ ਦੇ ਇਲਾਕੇ ਵਿਚ ਇਸ ਲਈ ਜ਼ਮੀਨਾਂ ਦੇ ਮਾਲਕ ਬਣਾਕੇ ਇਸ ਲਈ ਵਸਾਇਆ ਸੀ ਕਿ ਇਕ ਤਾਂ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਦੀ ਬਹਾਦਰ ਸਿੱਖਾਂ ਵੱਲੋਂ ਰਾਖੀ ਹੋ ਸਕੇ। ਦੂਸਰਾ ਉਸ ਇਲਾਕੇ ਵਿਚ ਹਜ਼ਾਰਾਂ ਏਕੜ ਜੋ ਬੰਜਰ ਜ਼ਮੀਨ ਪਈ ਹੈ, ਉਸ ਨੂੰ ਸਿੱਖ ਜਿੰਮੀਦਾਰ ਵੱਲੋਂ ਵਾਹੀਯੋਗ ਬਣਾਇਆ ਜਾ ਸਕੇ । ਇਥੋ ਤੱਕ ਕਿ ਗੁਜਰਾਤ ਹਾਈ ਕੋਰਟ ਨੇ ਵੀ ਇਹਨਾਂ 60 ਹਜ਼ਾਰ ਸਿੱਖ ਜਿੰਮੀਦਾਰਾਂ ਦੇ ਹੱਕ ਵਿਚ ਫੈਸਲਾ ਦਿੱਤਾ ਹੈ, ਉਸ ਦੇ ਬਾਵਜੂਦ ਵੀ ਮੋਦੀ ਨੇ ਫਿਰਕੂ ਮੰਦਭਾਵਨਾ ਅਤੇ ਨਫ਼ਰਤ ਅਧੀਨ ਇਹਨਾਂ ਜਿੰਮੀਦਾਰਾਂ ਨੂੰ ਉਜਾੜਿਆ ਹੈ । ਅਜਿਹਾ ਕਰਕੇ ਮੋਦੀ, ਪਾਰਲੀਮੈਂਟ ਚੋਣਾਂ ਤੋ ਪਹਿਲਾ ਬਹੁਗਿਣਤੀ ਹਿੰਦੂ ਕੌਮ ਵਿਚ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਜੋ ਘੱਟ ਗਿਣਤੀ ਮੁਸਲਿਮ ਅਤੇ ਸਿੱਖ ਕੌਮ ਹਿੰਦੂਤਵ ਲਈ ਖ਼ਤਰਾ ਹਨ, ਉਹਨਾਂ ਨੂੰ ਮੈਂ ਦਬਾਅ ਰਿਹਾ ਹਾਂ । ਇਸ ਕੀਤੇ ਜਾ ਰਹੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਅਮਲਾਂ ਦੀ ਬਦੌਲਤ ਮੋਦੀ ਕੌਮਾਂਤਰੀ ਪੱਧਰ ਤੇ ਇਕ ਕਾਤਲ ਵੱਜੋ ਬਦਨਾਮ ਹੋ ਚੁੱਕਾ ਹੈ । ਇਹੀ ਵਜਹ ਹੈ ਕਿ ਅਮਰੀਕਾ, ਕੈਨੇਡਾ, ਬਰਤਾਨੀਆ ਆਦਿ ਕਈ ਯੂਰਪਿੰਨ ਮੁਲਕਾਂ ਵੱਲੋ ਮੋਦੀ ਨੂੰ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਹੈ ।
ਪਾਰਟੀ ਨੇ ਰਾਜਪਾਲ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਹੈ ਕਿ ਨਰਿੰਦਰ ਮੋਦੀ ਦੀ 23 ਫ਼ਰਵਰੀ ਦੀ ਫ਼ਤਹਿ ਰੈਲੀ ਦੇ ਇਕੱਠ ਨੂੰ ਵਧਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਜ਼ਿਲ੍ਹਿਆਂ ਦੇ ਡੀ.ਸੀ. ਅਤੇ ਡੀ.ਟੀ.ਓਜ਼ ਨੂੰ 7500 ਬੱਸ਼ਾਂ ਅਤੇ ਹੋਰ ਵਹੀਕਲਜ਼ ਦਾ ਪ੍ਰਬੰਧ ਕਰਨ ਲਈ ਹੁਕਮ ਕੀਤੇ ਹਨ ਜੋ ਵੱਖ-ਵੱਖ ਸਥਾਨਾਂ ਤੋ ਲੋਕਾਂ ਨੂੰ ਬਿਠਾਕੇ ਮੋਦੀ ਦੀ ਫ਼ਤਹਿ ਰੈਲੀ ਵਿੱਚ ਪਹੁੰਚਾਇਆ ਜਾ ਸਕੇ। ਪਾਰਟੀ ਦਾ ਕਹਿਣਾ ਹੈ ਕਿ ਬਤੌਰ ਗਵਰਨਰ ਪੰਜਾਬ ਦੇ ਅਹੁਦੇ ਤੇ ਬਿਰਾਜਮਾਨ ਹੁੰਦੇ ਹੋਏ ਆਪ ਜੀ ਕੋਲ ਤਿੰਨ ਵਿਧਾਨਿਕ ਹੱਕ ਤੇ ਅਧਿਕਾਰ ਹਨ । ਪਹਿਲਾ ਆਪ ਜੀ ਪੰਜਾਬ ਦੀ ਸਰਕਾਰ ਨੂੰ ਕੋਈ ਸੂਚਨਾਂ ਦੇ ਸਕਦੇ ਹੋ । ਦੂਸਰਾ ਉਸ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਉਸ ਨੂੰ ਕੋਈ ਸਲਾਹ ਦੇ ਸਕਦੇ ਹੋ । ਤੀਸਰਾ ਆਪ ਜੀ ਪੰਜਾਬ ਸਰਕਾਰ ਨੂੰ ਕਿਸੇ ਹੋਣ ਜਾ ਰਹੇ ਵੱਡੇ ਨੁਕਸਾਨ, ਖ਼ਤਰੇ ਜਾਂ ਸੂਬੇ ਦੀ ਡਾਵਾ-ਡੋਲ ਸਥਿਤੀ ਬਾਰੇ ਸਖ਼ਤੀ ਨਾਲ ਖ਼ਬਰਦਾਰ ਕਰ ਸਕਦੇ ਹੋ । ਅਸੀਂ ਸਮਝਦੇ ਹਾਂ ਕਿ ਆਪ ਜੀ ਕੋਲ ਸਿਆਸੀ ਅਤੇ ਵਿਧਾਨਿਕ ਅਜਿਹੀ ਸ਼ਕਤੀ ਹੈ ਜਿਸ ਦੀ ਆਪ ਜੀ ਸਹੀ ਵਰਤੋ ਕਰਕੇ ਸੂਬੇ ਦੇ ਹੋਣ ਵਾਲੇ ਕਿਸੇ ਵੱਡੇ ਨੁਕਸਾਨ ਨੂੰ ਤੁਰੰਤ ਰੋਕ ਸਕਦੇ ਹੋ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਖਿਆ ਹੈ ਕਿ ਪੰਜਾਬ ਦੇ ਦਿਨ-ਬ-ਦਿਨ ਵਿਗੜ ਦੀ ਜਾ ਰਹੀ ਹੈ।? ਮੁਸਲਿਮ ਕੌਮ ਦੇ ਕਾਤਲ ਅਤੇ ਗੁਜਰਾਤ ਵਿਚੋ ਸਿੱਖ ਕੌਮ ਦਾ ਉਜਾੜਾ ਕਰਨ ਵਾਲੇ ਅਤੇ ਸਮੁੱਚੇ ਭਾਰਤ ਵਿਚ ਘੱਟ ਗਿਣਤੀ ਕੌਮਾਂ ਵਿਰੋਧੀ ਨਫ਼ਰਤ ਦੀ ਦੀਵਾਰ ਖੜ੍ਹੀ ਕਰਨ ਦੀ ਸੋਚ ਦੇ ਮਾਲਕ ਮੋਦੀ ਨੂੰ ਜੋ ਸ. ਪ੍ਰਕਾਸ਼ ਸਿੰਘ ਬਾਦਲ 23 ਫ਼ਰਵਰੀ 2014 ਨੂੰ ਜਗਰਾਉਂ ਵਿਖੇ ਬੁਲਾਕੇ ਸਮੁੱਚੇ ਪੰਜਾਬ ਸੂਬੇ ਵਿਚ ਅੱਗ ਲਗਾਉਣ ਦੀ ਗੁਸਤਾਖੀ ਕਰਨ ਜਾ ਰਹੇ ਹਨ ਅਤੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਦੁੱਖਦਾਇਕ ਅਮਲ ਕਰ ਰਹੇ ਹਨ, ਇਸ ਨੂੰ ਆਪਣੇ ਤੀਸਰੇ ਅਧਿਕਾਰ ਦੀ ਵਰਤੋ ਕਰਦੇ ਹੋਏ ਵਿਰੋਧੀ ਨਫ਼ਰਤ ਭਰੇ ਅਮਲਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਕਿ ਇਥੇ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਹਿੰਦੂ ਕੌਮ ਵਿਚ ਕਿਸੇ ਤਰ੍ਹਾਂ ਦੀ ਵੱਡੀ ਦੀਵਾਰ ਖੜ੍ਹੀ ਨਾ ਹੋ ਸਕੇ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਨੂੰ ਫਿਰ ਤੋ ਪਹਿਲੇ ਵਾਲੇ ਅਤਿ ਵਿਸਫੋਟਿਕ ਹਾਲਾਤਾਂ ਵਿਚੋ ਨਾ ਗੁਜਰਣਾ ਪਵੇ ਅਤੇ ਮਨੁੱਖਤਾ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਰਤੀਭਰ ਵੀ ਨੁਕਸਾਨ ਨਾ ਹੋ ਸਕੇ । ਪੰਜਾਬ ਦੇ ਬਸਿੰਦੇ ਇਥੇ ਪੁਰ ਅਮਨ-ਚੈਨ ਅਤੇ ਜਮਹੂਰੀਅਤ ਢੰਗਾਂ ਰਾਹੀ, ਇਨਸਾਨੀਅਤ ਕਦਰਾ-ਕੀਮਤਾ ਤੇ ਪਹਿਰਾ ਦਿੰਦੇ ਹੋਏ ਨਿਰੰਤਰ ਜੀਵਨ ਬਸਰ ਕਰਦੇ ਰਹਿਣ ਅਤੇ ਹਰ ਪਾਸੇ ਤਰੱਕੀ ਤੇ ਖੁਸ਼ਹਾਲੀ ਹੁੰਦੀ ਰਹੇ।
ਪਾਰਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਭੇਜੇ ਜਾ ਰਹੇ ਯਾਦ ਪੱਤਰ ਵਿਚ ਦਰਜ ਅਤੇ ਗੰਭੀਰ ਮੁੱਦਿਆ ਨੂੰ ਧਿਆਨ ਵਿਚ ਰੱਖਦੇ ਹੋਏ ਜਿਥੇ ਆਪ ਜੀ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਪੰਜਾਬ ਦੇ ਅਮਨ-ਚੈਨ ਨੂੰ ਕਾਇਮ ਰੱਖਣ ਦੇ ਬਿਨ੍ਹਾਂ ’ਤੇ ਪੰਜਾਬ ਵਿਚ ਕਿਸੇ ਵੀ ਮੁਤੱਸਵੀ ਆਗੂ ਜਾਂ ਜਮਾਤ ਨੂੰ ਨਫ਼ਰਤ ਭਰੀਆ ਕਾਰਵਾਈਆ ਕਰਨ ਦੀ ਬਿਲਕੁਲ ਇਜ਼ਾਜਤ ਨਹੀ ਦੇਵੋਗੇ, ਉਥੇ ਇਥੋ ਦੇ ਅਮਨ-ਚੈਨ ਨੂੰ ਬਰਕਰਾਰ ਰੱਖਣ ਲਈ ਸਿੱਖ ਕੌਮ ਨਾਲ ਲੰਮੇਂ ਸਮੇਂ ਤੋ ਹੁਕਮਰਾਨਾਂ, ਅਦਾਲਤਾਂ ਵੱਲੋ ਕੀਤੇ ਜਾ ਰਹੇ ਵਿਧਾਨਿਕ, ਮਾਲੀ, ਸਮਾਜਿਕ, ਭੂਗੋਲਿਕ ਵਿਤਕਰਿਆ ਨੂੰ ਤੁਰੰਤ ਦੂਰ ਕਰਨ ਲਈ ਫੌਰੀ ਅਮਲ ਕਰੋਗੇ ਅਤੇ ਪੰਜਾਬ ਨੂੰ ਹੱਸਦਾ-ਵੱਸਦਾ ਰਹਿਣ ਲਈ ਹੋਰ ਵੀ ਵਧੇਰੇ ਮਜ਼ਬੂਤੀ ਨਾਲ ਅਮਲ ਕਰੋਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸ. ਧਿਆਨ ਸਿੰਘ ਮੰਡ ਸਾਬਕਾ ਐੱਮ.ਪੀ., ਸ. ਜਸਕਰਨ ਸਿੰਘ, ਸ. ਇਕਬਾਲ ਸਿੰਘ ਟਿਵਾਣਾ, ਦਫ਼ਤਰ ਸਕੱਤਰ ਸ. ਰਣਜੀਤ ਸਿੰਘ ਚੀਮਾ ਅਤੇ ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਸ. ਗੁਰਜੰਟ ਸਿੰਘ ਕੱਟੂ।

Send this to a friend