June 3, 2026 6:37 am

ਨਵੀਆਂ ਸੜ੍ਹਕਾਂ ਦਾ ਕੰਮ ਜਲਦੀ ਹੀ ਵਿੱਢਿਆ ਜਾਵੇਗਾ : ਵਿਜੈਇੰਦਰ ਸਿੰਗਲਾ

ਸੜ੍ਹਕਾਂ ’ਤੇ ਘੱਟ ਜਾ ਘਟੀਆਂ ਮਟੀਰਅਲ ਪਾਉਣ ਵਾਲੇ ਠੇਕੇਦਾਰ ਬਖਸ਼ੇ ਨਹੀਂ ਜਾਣਗੇ


ਧਨੌਲਾ, 9 ਮਈ (ਸਰਾਜ ਘਨੌਰ, ਇਕਬਾਲ ਨਹਿਲ)- ਲੋਕ ਨਿਰਾਮਣ ਵਿਭਾਗ ਅਗਲੇ ਤਿੰਨ ਮਹੀਨਿਆ ’ਚ ਪੰਜਾਬ ਦੀਆਂ ਖਸਤਾ ਹਾਲਤ ਸੜ੍ਹਕਾਂ ਦੀ ਰਿਪੋਰਟ ਪੇਸ ਕਰੇਗਾ ਅਤੇ ਕਿਸ ਤਰ੍ਹਾ ਹੋਰ ਵਿਕਾਸ ਹੋਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਲੋਕ ਸੇਵਾ ਕਲੱਬ ਕਾਲੇਕੇ ਦੇ ਪ੍ਰਧਾਨ ਮੱਖਣ ਖਾਂ, ਜਗਤਾਰ ਸਿੰਘ ਧਨੌਲਾ ਤੇ ਸਮੂਹ ਕਲੱਬ ਵੱਲੋਂ ਕੀਤੇ ਸਨਮਾਨ ਉਪਰੰਤ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਸੜ੍ਹਕਾਂ ਦੀ ਗੱਲ ਕਰਦਿਆਂ ਕਿਹਾ ਕਿ ਖਸਤਾਂ ਹਾਲਤ ਸੜ੍ਹਕਾਂ ਨੂੰ ਵੇਖ ਕਿ ਬੜਾ ਹੀ ਦੁੱਖ ਹੁੰਦਾ ਹੈ। ਸਿੰਗਲਾ ਨੇ ਕਿਹਾ ਕਿ ਘਟੀਆ ਸਮਾਨ ਪਾਉਣ ਵਾਲੇ ਠੇਕੇਦਾਰ ਜਾ ਅਧਿਕਾਰੀਆਂ ਨੂੰ ਕਦੇ ਬਖ਼ਸਿਆ ਨਹੀ ਜਾਵੇਗਾ। ਵਿਕਾਸ ਪੂਰੀ ਇਮਾਨਦਾਰੀ ਨਾਲ ਹੀ ਕਰਵਾਇਆ ਜਾਵੇਗਾ। ਸਿੰਗਲਾ ਨੇ ਦੱਸਿਆ ਕਿ ਪੀਜੀਆਈ ਘਾਬਦਾਂ ਤੇ ਟਾਟਾ ਕੈਂਸ਼ਰ ਹਸਪਤਾਲ ਸੰਗਰੂਰ ਤੋ ਬਾਅਦ ਧਨੋਲਾ ਵਿਖੇ ਲੜਕੀਆਂ ਦਾ ਕਾਲਜ਼ ਭਵਾਨੀਗੜ੍ਹ ’ਚ ਟਰੌਮਾ ਸੈਂਟਰ ਖੋਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਚ ਅਨੁਸਾਰ ਪਿੰਡਾਂ ਦੇ ਛੱਪੜਾਂ ਦਾ ਪਾਣੀ ਸੁੱਧ ਕਰਨ ਲਈ ਤੇ ਸਮਸਾਨਘਾਟਾਂ ਦੀ ਮੁੜ ਉਸਾਰੀ ਕਰਨ ਨੂੰ ਪਹਿਲ ਦੇ ਅਧਾਰ ਤੇ ਕੰਮ ਵਿੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਇਲਾਕੇ ਅੰਦਰ ਇੰਡਸਟਰੀ ਵੀ ਖੋਲੀਆਂ ਜਾ ਰਹੀਆਂ ਹਨ ਜਿਸ ਵਿੱਚ ਆਪਣੇ ਹੀ ਇਲਾਕੇ ਦੇ 40 ਫੀਸਦੀ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਵਪਾਰੀ ਵਰਗ ਦੀ ਗੱਲ ਕਰਦਿਆ ਕਿਹਾ ਕਿ ਉਹ ਵਿਪਾਰੀਆ ਨੂੰ ਇੰਡਸਟਰੀ ਲਗਾਉਣ ਲਈ ਸਸਤੀ ਕੀਮਤ ਤੇ ਜਮੀਨ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਡਾ. ਸਨੀ ਸਦਿਉੜਾ, ਲੋਕ ਸੇਵਾ ਕਲੱਬ ਦੇ ਪ੍ਰਧਾਨ ਮੱਖਣ ਖਾਂ, ਜਗਤਾਰ ਸਿੰਘ ਧਨੌਲਾ, ਬਾਲਕ੍ਰਿਸਨ ਸਾਹੀ, ਚੈਅਰਮੈਨ ਕੌਰ ਸਿੰਘ ਧਨੌਲਾ, ਪ੍ਰਦੀਪ ਕੁਮਾਰ ਮਿੱਤਲ, ਭੁਸ਼ਨ ਕੁਮਾਰ ਗਰਗ, ਪ੍ਰੇਮ ਕੁਮਾਰ ਗਰਗ ਅਤੇ ਕਲੱਬ ਦੇ ਸਮੂਹ ਮੈਂਬਰ ਹਾਜਰ ਸਨ।

Send this to a friend