ਮੋਗਾ, 21 ਫਰਵਰੀ (ਵਿਸ਼ਵ ਵਾਰਤਾ)-ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਵਿਖੇ ਇੱਕ ਕਿਸਾਨ ਨੇ ਆਰਥਕ ਮੰਦੀ ਦੇ ਚੱਲਦੇ ਆਪਣੇ ਘਰ ਵਿੱਚ ਹੀ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਰਜਿੰਦਰ ਸਿੰਘ 55 ਸਾਲ ਵਾਸੀ ਰਣਸੀਹ ਕਲਾਂ ਕੋਲ ਸਿਰਫ ਦੋ ਏਕੜ ਜ਼ਮੀਨ ਸੀ ਜਿਸ ’ਤੇ ਉਹ ਫਸਲ ਕਾਸਤ ਕਰਦਾ ਸੀ ਅਤੇ ਆਰ੍ਯਥਿਕ ਆਰਥਕ ਮੰਦੀ ਕਾਰਨ ਉਹ ਅਤੇ ਉਸ ਦਾ ਪੁੱਤਰ ਸੁਖਬੀਰ ਸਿੰਘ ਮਜਦੂਰੀ ਕਰਕੇ ਆਪਣਾ ਗੁਜਾਰਾ ਕਰਦੇ ਸਨ। ਪਰਿਵਾਰਕ ਮੈਂਬਰਾਂ ਅਨੁਸਰ ਰਜਿੰਦਰ ਸਿੰਘ ਆਰਥਕ ਤੰਗੀ ਦੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ । ਬੁੱਧਵਾਰ ਦੀ ਸ਼ਾਮ ਜਦੋਂ ਉਸ ਦਾ ਪੁੱਤਰ ਮਜਦੂਰੀ ਲਈ ਘਰ ਗਿਆ ਹੋਇਆ ਸੀ ਅਤੇ ਘਰ ਦੀਆਂ ਔਰਤਾਂ ਹੀ ਘਰ ਵਿੱਚ ਨਹੀਂ ਸਨ ਤਾਂ ਉਸ ਨੇ ਪਸ਼ੂਆਂ ਦੇ ਬਰਾਂਡੇ ਵਿੱਚ ਛੱਤ ’ਤੇ ਲੱਗੇ ਗਾਰਡਰ ’ਤੇ ਗਲੇ ਵਿੱਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਘਰ ਵਿੱਚ ਪਸ਼ੂਆਂ ਦੀ ਸੰਭਾਲ ਕਰਣ ਲਈ ਰੱਖੇ ਗਏ ਗੁਰਪ੍ਰੀਤ
ਸਿੰਘ ਨਾਮਕ ਨੌਜਵਾਨ ਨੇ ਜਦੋਂ ਪਸ਼ੂਆਂ ਨੂੰ ਚਾਰਾ ਪਾਉਣ ਲਈ ਪਹੁੰਚਿਆ ਤਾਂ ਉਸ ਨੇ ਰਜਿੰਦਰ ਸਿੰਘ ਨੂੰ ਬਰਾਂਡੇ ਦੀ ਛੱਤ ਨਾਲ ਲਮਕਦਾ ਵੇਖਿਆ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਕ੍ਰਿਸਨ ਕੁਮਾਰ ਮੌਕਾ ’ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਪੜਤਾਲ ਕਰਨ ਉਪਰੰਤ ਮ੍ਰਿਤਕ ਦੇ ਬੇਟੇ ਸੁਖਬੀਰ ਸਿੰਘ ਦੇ ਬਿਆਨਾ ’ਤੇ ਅ/ਧ 174 ਦੇ ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।