Skip to content
Independent perspectives. Global stories.
BREAKING

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਪੰਜਾਬ ਫੇਰੀ 10 ਨੂੰ

Share this story

ਫੂਲ ਟਾਊਨ, 8 ਮਈ (ਮੱਖਣ ਸਿੰਘ ਬੁੱਟਰ)- ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਰਾਮਪੁਰਾ ਹਲਕੇ ਦੇ ਵਰਕਰਾਂ ਨਾਲ ਇੱਕ ਭਰਵੀਂ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲੂਕਾ ਨੇ ਦੱਸਿਆ ਕਿ ਦੋ ਸਾਲ ਪਹਿਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਠਿੰਡਾ ਤੋ ਅੰਮ੍ਰਿਤਸਰ ਅਤੇ ਬਠਿੰਡਾ ਤੋ ਚੰਡੀਗੜ ਤੱਕ ਚਹੁੰ ਮਾਰਗੀ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਸੀ ਜੋ ਕਿ ਹੁਣ ਬਣਕੇ ਮੁਕੰਮਲ ਤਿਆਰ ਹੋ ਚੁੱਕੀ ਹੈ।ਜਿਸਦਾ ਨੀਹ ਪੱਥਰ ਰੱਖਣ ਲਈ ਕਂੇਦਰੀ ਮੰਤਰੀ ਨਿਤਿਨ ਗਡਕਰੀ 10 ਨੂੰ ਪਿੰਡ ਭੋਖੜਾ ਵਿਖੇ ਪਹੁੰਚ ਰਹੇ ਹਨ।ਉਨਾ ਨੇ ਹਲਕੇ ਦੇ ਵਰਕਰਾਂ ਨੂੰ ਪਹੁੰਚਣ ਲਈ ਅਪੀਲ ਕੀਤੀ।ਇਸ ਕਾਨਫਰੰਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਪਹੁੰਚ ਰਹੀ ਹੈ।ਇਸ ਮੌਕੇ ਨਗਰ ਕੌਂਸਲ ਰਾਮਪੁਰਾ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਵਰਕਿੰਗ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਭਾਈਰੂਪਾ, ਸਰਕਲ ਜਥੇਦਾਰ ਭਰਪੂਰ ਸਿੰਘ ਢਿੱਲੋ, ਜਲੌਰ ਸਿੰਘ ਢਿੱਲੋ, ਸੁਖਮੰਦਰ ਸਿੰਘ ਮਾਨ, ਜਸਵੰਤ ਸਿੰਘ ਭਾਈਰੂਪਾ, ਬਲਵਿੰਦਰ ਸਿੰਘ ਬਗੀਚਾ, ਸ਼ਿੰਦਰਪਾਲ ਚਹਿਲ, ਹਰਬੰਸ ਸਿੰਘ ਸੋਹੀ, ਬਲਕਰਨ ਜਟਾਣਾ ਆਦਿ ਹਾਜਰ ਸਨ।

WRITTEN BY