ਸੁਸ਼ਮਾ ਤੇ ਆਜ਼ਾਦ ਨੇ ਇੱਕ ਦੂਜੇ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 21 ਫਰਵਰੀ’ (ਪੀ. ਟੀ.)-15ਵੀਆਂ ਲੋਕਸਭਾ ਦੇ ਅੰਤਮ ਸੈਸ਼ਨ ਦੇ ਆਖਰੀ ਦਿਨ ਦੇ ਪ੍ਰਸ਼ਨਕਾਲ ਦੌਰਾਨ ਕਾਫ਼ੀ ਖੁਸ਼ਨੁਮਾ ਤੇ ਸਾਜਗਾਰ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਪੋਲੀਓ ਦੇ ਖਾਤਮੇ ਲਈ ਵਿਰੋਧੀ ਪੱਖ ਦੇ ਨੇਤਾ ਸੁਸ਼ਮਾ ਸਵਰਾਜ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਲੋਕਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ, ਮਦਰ ਐਂਡ ਚਾਇਲਡ ਟਰੈਕਿੰਗ ਸਿਸਟਮ ਕਾਰਗਰ ਹੋਵੇ, ਇਸ ਲਈ ਸਿਹਤ ਮੰਤਰੀ ਨੂੰ ਸ਼ੁਭਕਾਮਨਾਵਾਂ। ਮੈਂ ਸਿਹਤ ਮੰਤਰੀ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਭਾਰਤ ਪੋਲੀਓ ਅਜ਼ਾਦ ਹੋਇਆ। ਇਸ ਉੱਤੇ ਆਜ਼ਾਦ ਨੇ ਕਿਹਾ, ਤੁਹਾਨੂੰ ਵੀ ਵਧਾਈ, ਤੁਸੀਂ ਜੋ ਬੁਨਿਆਦ ਪਾਈ ਸੀ, ਉਸ ਨੂੰ ਅੱਗੇ ਵਧਾਇਆ।  ਇਸ ਤੋਂ ਪਹਿਲਾਂ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਗਰਭਵਤੀ, ਬੱਚਿਆਂ ਨੂੰ ਦੁੱਧ

ਪਿਲਾਉਣ ਵਾਲੀਆਂ ਮਾਵਾਂ ਅਤੇ ਸ਼ਿਸ਼ੂਆਂ ਨੂੰ ਸਿਹਤ ਸਬੰਧੀ ਸੁਵਿਧਾਵਾਂ ਦੇਣ ਅਤੇ ਟੀਕਾਕਰਨ ਦੀ ਠੀਕ ਹਾਲਤ ਦਾ ਪਤਾ ਲਗਾਉਣ ਲਈ ਮਦਰ ਐਂਡ ਚਾਇਲਡ ਟਰੈਕਿੰਗ ਸਿਸਟਮ ਪੇਸ਼ ਕੀਤਾ ਹੈ ਕਿਉਂਕਿ ਪਹਿਲਾਂ ਅੰਕੜਿਆਂ ਵਿੱਚ ਕਾਫ਼ੀ ਅੰਤਰ ਸਾਹਮਣੇ ਆ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੈਂ ਟੈਕਨੋਲਾਜੀ ਦੀ ਜ਼ਿਆਦਾ ਵਰਤੋ ਨਹੀਂ ਕਰਦਾ ਪਰ ਪਹਿਲੀ ਵਾਰ ਮੈਂ ਮਦਰ ਐਂਡ ਚਾਇਲਡ ਟਰੈਕਿੰਗ ਸਿਸਟਮ ਲਈ ਤਕਨੀਕੀ ਦੀ ਵਰਤੋਂ ਕੀਤਾ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਸਾਰੇ ਦਲਾਂ ਦੀਆਂ ਸਰਕਾਰਾਂ ਨੇ ਆਰੰਭ ਵਿੱਚ ਇਸ ਯੋਜਨਾ ਵਿੱਚ ਰੁਚੀ ਨਹੀਂ ਵਿਖਾਈ ਸੀ।

Send this to a friend