June 22, 2026 12:31 pm

ਰਾਣਾ ਸੋਢੀ ਨੇ ਪੰਜਾਬ ਦੀ ਖੇਡਾਂ ਵਿੱਚ ਗੁਆਚੀ ਸ਼ਾਨ ਮੁੜ ਬਹਾਲ ਕਰਨ ਦਾ ਕੀਤਾ ਤਹੱਈਆ

ਖਿਡਾਰੀਆਂ ਤੇ ਖੇਡਾਂ ਪੱਖੀ ਮਾਹੌਲ ਸਿਰਜਣ ਲਈ ਖੇਡ ਨੀਤੀ ਦੀ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ

ਚੰਡੀਗੜ੍ਹ, 4 ਮਈ- ਪੰਜਾਬ ਵਿੱਚ ਖੇਡਾਂ ਅਤੇ ਖਿਡਾਰੀਆਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਮੌਜੂਦਾ ਖੇਡ ਨੀਤੀ ਵਿੱਚ ਸੋਧਾਂ ਕਰ ਕੇ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਰਾਣਾ ਸੋਢੀ ਜੋ ਖੁਦ ਆਪਣੇ ਸਮੇਂ ਦੇ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ, ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਕਨ ਦਾ ਤਹੱਈਆ ਕੀਤਾ ਗਿਆ ਹੈ।
ਖੇਡ ਮੰਤਰੀ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨਾਲ ਲੰਬੀਆਂ ਵਿਚਾਰਾਂ ਕਰਨ ਉਪਰੰਤ ਅੱਜ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਰਾਣਾ ਸੋਢੀ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਦੀ ਇਨਾਮ ਰਾਸ਼ੀ ਅਤੇ ਵੈਟਰਨ ਖਿਡਾਰੀਆਂ ਦੀ ਪੈਨਸ਼ਨ ਵਿੱਚ ਵਾਧਾ, ਕਈ ਸਾਲਾਂ ਤੋਂ ਰੁਕੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਨੂੰ ਵੰਡਣਾ ਅਤੇ ਰਾਸ਼ੀ ਵਿੱਚ ਵਾਧਾ ਕਰਨਾ, ਤਮਗਾ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਦੀ ਪੱਕੀ ਵਿਵਸਥਾ ਅਤੇ ਜ਼ਿਲਾ ਓਲੰਪਿਕ ਐਸੋਸੀਏਸ਼ਨਾਂ ਤੇ ਜ਼ਿਲਾ ਖੇਡ ਕੌਂਸਲਾਂ ਨੂੰ ਕਿਰਿਆਸ਼ੀਲ ਕਰਨਾ ਨਵੀਂ ਖੇਡ ਨੀਤੀ ਦੇ ਅਹਿਮ ਪਹਿਲੂ ਹੋਣਗੇ। ਤਮਗਾ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਪੱਕੀ ਵਿਵਸਥਾ ਕੀਤੀ ਜਾਵੇਗੀ। ਰਾਣਾ ਸੋਢੀ ਨੇ ਕਿਹਾ, ‘‘ਮੈਨੂੰ ਇਸ ਗੱਲ ਦਾ ਮਾਣ ਹੈ ਕਿ 1978 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਸ਼ੁਰੂਆਤ ਹੋਈ ਸੀ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਅਤੇ ਜ਼ਮੀਨੀ ਪੱਧਰ ’ਤੇ ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਵਧਾਉਣ ਲਈ ਜ਼ਿਲਾ ਓਲੰਪਿਕ ਐਸੋਸੀਏਸ਼ਨਾਂ ਤੇ ਜ਼ਿਲਾ ਖੇਡ ਕੌਂਸਲਾਂ ਜੋ ਇਸ ਵੇਲੇ ਬੰਦ ਹੋਣ ਕਿਨਾਰੇ ਪਈਆਂ ਹਨ, ਨੂੰ ਕਿਰਿਆਸ਼ੀਲ ਕੀਤਾ ਜਾਵੇਗਾ। ਉਨ੍ਹਾਂ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਮੁਕਤਸਰ ਸਾਹਿਬ ਤੇ ਮੁਹਾਲੀ ਵਿਖੇ ਸ਼ੂਟਿੰਗ ਰੇਂਜਾਂ ਦੀ ਅੱਪਗ੍ਰਡੇਸ਼ਨ ਕੀਤੀ ਜਾਵੇਗੀ, ਇਕ ਕਰੋੜ ਰੁਪਏ ਦੀ ਲਾਗਤ ਨਾਲ ਗਿੱਦੜਬਾਹਾ ਵਿਖੇ ਮਲਟੀਪਰਪਜ਼ ਸਟੇਡੀਅਮ, 6.25 ਕਰੋੜ ਦੀ ਲਾਗਤ ਨਾਲ ਗੁਰੂ ਹਰਸਹਾਏ, ਟਾਂਡਾ ਉੜਮੁੜ, ਗਿੱਦੜਬਾਹਾ ਤੇ ਖਡੂਰ ਸਾਹਿਬ ਵਿਖੇ ਬਲਾਕ ਪੱਧਰੀ ਸਟੇਡੀਅਮ ਅਤੇ 3 ਕਰੋੜ ਰੁਪਏ ਦੀ ਲਾਗਤ ਨਾਲ ਢੁੱਡੀਕੇ (ਮੋਗਾ) ਵਿਖੇ ਹਾਕੀ ਐਸਟੋਟਰਫ ਸਟੇਡੀਅਮ ਉਸਾਰੇ ਜਾਣਗੇ।

Send this to a friend