ਜਲੰਧਰ- ਆਮ ਆਦਮੀ ਪਾਰਟੀ ਦੇ ਆਗੂ ਸ. ਸੁਖਪਾਲ ਸਿੰਘ ਖਹਿਰਾ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਰਾਣਾ ਗੁਰਜੀਤ ਸਿੰਘ ਵਾਂਗ ਹਰਦੇਵ ਸਿੰਘ ਲਾਡੀ ਨੂੰ ਬਚਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਾਂਗਰਸ ਪ੍ਰਮੁਖ ਰਾਹੁਲ ਗਾਂਧੀ ਤੋਂ ਮੰਗ ਕੀਤੀ ਕਿ ਇਸ ਮਾਮਲੇ ‘ਚ ਸਖਤ ਨੋਟਿਸ ਲੈਂਦਿਆਂ ਹਰਦੇਵ ਸਿੰਘ ਲਾਡੀ ਦੀ ਨੋਮੀਨੇਸ਼ਨ ਨੂੰ ਰਦ ਕੀਤਾ ਜਾਵੇ।ਹਰਦੇਵ ਸਿੰਘ ਲਾਡੀ ਦਾ ਨਾਂ ਨਾਜਾਇਜ਼ ਮਾਈਨਿੰਗ ਕੇਸ ‘ਚ ਸਾਹਮਣੇ ਆ ਚੁਕਾ ਹੈ, ਜਿਸ ਕਾਰਨ ਸਿਆਸਤ ਕਾਫੀ ਗਰਮਾ ਗਈ ਹੈ ਤੇ ਇਸ ਕਾਰਨ ਹੀ ਵਖ-ਵਖ ਸਿਆਸੀ ਪਾਰਟੀਆਂ ਵਲੋਂ ਕਾਂਗਰਸ ’ਤੇ ਹਮਲੇ ਕੀਤੇ ਜਾ ਰਹੇ ਹਨ।