ਖੇਤਾਂ ਵਿਚ ਕਟੀ ਹੋਈ ਕਣਕ ਦੀ ਫਸਲ ਦਾ ਭਾਰੀ ਨੁਕਸਾਨ
ਨਵੀਂ ਦਿੱਲੀ, 3 ਮਈ- ਉਤਰ ਭਾਰਤ ਦੇ ਕਈ ਇਲਾਕੀਆਂ ‘ਚ ਬੁਧਵਾਰ ਦੇਰ ਰਾਤ ਆਏ ਹਨੇਰੀ-ਤੂਫਾਨਨਾਲ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪਛਮ ਅਤੇ ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਭਾਰੀ ਤਬਾਹੀ ਹੋਈ ਹੈ । ਰਾਜਸਥਾਨ ਅਤੇ ਯੂਪੀ ਵਿਚ ਕੁਲ 100 ਮੌਤਾਂ ਦੀ ਪੁਸ਼ਟੀ ਹੋਈ ਹੈ। ਮੌਤਾਂ ਦੀ ਗਿਣਤੀ ਹੋਰ ਵਧਨ ਦਾ ਖਦਸ਼ਾ ਹੈ। ਯੂਪੀ ਵਿਚ ਆਗਰਾ ਜਿਲ੍ਹੇ ‘ਚ ਹੀ 36 ਲੋਕਾਂ ਦੀ ਮੌਤ ਹੋਈ ਹੈ।ਹਨੇਰੀ- ਤੂਫ਼ਾਨ ਨਾਲ ਹੋਇਆ ਮੌਤਾਂ ‘ਤੇ ਕਾਂਗਰਸ ਜਨਰਲ ਸਕਤਰ ਅਸ਼ੋਕ ਗਹਿਲੋਤ ਨੇ ਸੋਗ ਜਤਾਇਆ ਹੈ ਅਤੇ ਉਨ੍ਹਾਂ ਨੇ ਆਪਣੇ ਜਨਮ ਦਿਨ ਦੀ ਪਾਰਟੀ ਨੇ ਵੀ ਰਦ ਕਰ ਦਿਤੀ ਹੈ, ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸਬੰਧਤ ਜ਼ਿਲ੍ਹਿਆਂ ਵਿਚ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਉਤਰ ਪ੍ਰਦੇਸ਼ ਦੇ ਖੇਰਾਗੜ, ਫਤੇਹਾਬਾਦ, ਪਿਨਾਹਟ ਅਤੇ ਅਛਨੇਰਾ ‘ਚ ਹਨੇਰੀ ਤੂਫ਼ਾਨ ਨਾਲ ਸਭ ਤੋਂ ਜਿਆਦਾ ਨੁਕਸਾਨ ਪਹੁੰਚਿਆ ਹੈ। ਉਥੇ ਹੀ ਰਾਜਸਥਾਨ ਦੇ ਭਾਰਪੁਰ, ਧੌਲਪੁਰ, ਅਲਵਰ ਅਤੇ ਝੁੰਜਨੁ ਜ਼ਿਲ੍ਹਿਆਂ ‘ਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਇਥੇ 100 ਤੋਂ ਜ਼ਿਆਦਾ ਲੋਕ ਜਖ਼ਮੀ ਦਸੇ ਜਾ ਰਹੇ ਹੈ।
ਤੇਜ ਰਫਤਾਰ ਹਨੇਰੀ ਤੂਫ਼ਾਨ ਨਾਲ ਖੇਤਾਂ ਵਿਚ ਕਟੀ ਹੋਈ ਕਣਕ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।ਯੂ ਪੀ ਦੇ ਸੀ ਐਮ ਨੇ ਵੀ ਉਤਰ ਪ੍ਰਦੇਸ਼ ਦੇ ਸਬੰਧਤ ਜ਼ਿਲਿਆਂ ‘ਚ ਤੂਫ਼ਾਨ ਨਾਲ ਹੋਇਆ ਭਾਰੀ ਨੁਕਸਾਨ ਤਬਾਹੀ ਨੂੰ ਲੈ ਕੇ ਮੁਆਵਜੇ ਦਾ ਹੁਕਮ ਦਿਤਾ ਹੈ।