ਨਵੀਂ ਦਿੱਲੀ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਬਾਲ ਯੌਨ ਅਪਰਾਧ ਸੁਰਖਿਆ (ਪਾਕਸੋ) ਕਾਨੂੰਨ ਦੇ ਅਧੀਨ ਦਾਇਰ ਮੁਕਦਮਿਆਂ ਦੀ ਸੁਣਵਾਈ ਲਈ ਸਾਰੇ ਹਾਈ ਕੋਰਟਾਂ ਨੂੰ ਤਿੰਨ ਮੈਂਬਰੀ ਕਮੇਟੀ ਗਠਿਤ ਕਰਨ ਦਾ ਮੰਗਲਵਾਰ ਨੂੰ ਨਿਰਦੇਸ਼ ਦਿੱਤਾ।ਅਦਾਲਤ ਨੇ ਸਾਰੇ ਰਾਜਾਂ ਦੇ ਪੁਲਸ ਜਨਰਲ ਡਾਇਰੈਕਟਰਾਂ ਨੂੰ ਪਾਕਸੋ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਕਾਰਜ ਫੋਰਸ (ਐਸ.ਟੀ.ਐਫ.) ਗਠਿਤ ਕਰਨ ਦਾ ਵੀ ਨਿਰਦੇਸ਼ ਜਾਰੀ ਕੀਤਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਬੈਂਚ ਨੇ ਅਲਖ ਆਲੋਕ ਸ਼੍ਰੀਵਾਸਤਵ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ।