June 19, 2026 10:32 pm

ਮੌੜ ਮੰਡੀ ਵਿਖੇ ਮਜ਼ਦੂਰ ਦਿਵਸ ਮਨਾਇਆ

ਮੌੜ ਮੰਡੀ, 1 ਮਈ (ਰੇਸ਼ਮ ਸਿੰਘ ਕੁੱਬੇ)- ਸਥਾਨਕ ਮੰਡੀ ਦੀ ਅਨਾਜ਼ ਮੰਡੀ ਵਿਖੇ ਟਰੇਡ ਯੂਨੀਅਨ ਕੌਸਲ ਮੌੜ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਜਰਨਲ ਸਕੱਤਰ ਪ੍ਰੀਤਮ ਸਿੰਘ ਕਾਕਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜਦੂਰ , ਮੁਲਾਜ਼ਮ ਅਤੇ ਕਿਸਾਨ ਵਿਰੋਧੀ ਹਨ । ਉਨ੍ਹਾਂ ਕੇਂਦਰ ਸਰਕਾਰ ’ ਤੇ ਵਰ੍ਹਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰ ਪੱਖੀ ਕਾਨੂੰਨ ਨੂੰ ਬਦਲ ਕੇ ਸ਼ਰਮਾਏਦਾਰਾਂ ਦੇ ਪੱਖ ’ ਚ ਬਣਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਸਰਕਾਰ ਨੇ ਇਹੋ ਜਿਹੀਆਂ ਨੀਤੀਆਂ ਅਪਣਾ ਲਈਆਂ ਹਨ, ਜਿਸ ਨਾਲ ਪੱਲੇਦਾਰਾਂ, ਗੱਲਾ ਮਜਦੂਰਾਂ ਅਤੇ ਮਨਰੇਗਾ ਵਰਕਰਾਂ ਦੀ ਲੁੱਟ ਹੋ ਸਕੇ । ਇਸ ਮੌਕੇ ਕੌਸਲ ਦੇ ਪ੍ਰਧਾਨ ਗੁਰਮੇਲ ਸਿੰਘ ਅਤੇ ਦਰਸ਼ਨ ਸਿੰਘ ਮੌੜ ਨੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ , ਸ਼ਰਮਾਏਦਾਰਾਂ ਦੇ ਪੱਖੀ ਅਤੇ ਮਿਹਨਤਕਸ਼ ਲੋਕਾਂ ਦੇ ਖ਼ਿਲਾਫ ਹਨ । ਉਨ੍ਹਾਂ ਸਰਕਾਰਾਂ ਤੋ ਮੰਗ ਕੀਤੀ ਕਿ ਕਿ ਵੱਡੇ ਘਰਾਣਿਆਂ ਦੀ ਬਜਾਏ ਸਰਕਾਰ ਮਿਹਨਤਕਸ਼ ਲੋਕਾਂ ਲਈ ਨਵੀਂਆਂ ਨੀਤੀਆਂ ਲਾਗੂ ਕਰੇ ਅਤੇ ਦੇਸ਼ ਨੂੰ ਲੁੱਟਣ ਵਾਲੇ ਅਤੇ ਬੈਕਾਂ ਦਾ ਪੈਸਾ ਲੈ ਕਿ ਭੱਜਣ ਵਾਲੇ ਖ਼ਿਲਾਫ ਸਖਤ ਕਾਰਵਾਈ ਕਰੇ । ਇਸ ਮੌਕੇ ਮੁੱਲਾਪੁਰ ਦੀ ਟੀਮ ਵੱਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਗਏ । ਇਸ ਮੌਕੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ , ਐਫ. ਸੀ. ਆਈ. , ਪੰਜਾਬ ਫੂਡ ਏਜੰਸੀ , ਉਸਾਰੀ ਮਜਦੂਰ ਯੂਨੀਅਨ , ਰਿਕਸ਼ਾ ਯੂਨੀਅਨ , ਗੱਲਾ ਮਜਦੂਰ ਯੂਨੀਅਨ , ਪੈਂਨਸ਼ਨਰਜ਼ ਯੂਨੀਅਨ , ਟੀ. ਐਸ. ਯੂ. ਮੌੜ , ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ , ਪੱਲੇਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ , ਸੈਕਟਰੀ ਗੁਰਦੀਪ ਸਿੰਘ , ਡਾ. ਨੌਹਰ ਚੰਦ ਸ਼ਰਮਾਂ , ਮੰਗਾ ਸਿੰਘ ਤੋ ਇਲਾਵਾ ਭਾਰੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਵਰਕਰ ਮੌਜੂਦ ਸਨ।

Send this to a friend