June 26, 2026 12:04 am

ਸੜਕ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਤ, ਦੋ ਵਿਦਿਆਰਥਣਾਂ ਜ਼ਖਮੀ

ਰਾਮਪੁਰਾ ਫੂਲ, 1 ਮਈ (ਮਨਦੀਪ ਢੀਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਸ਼ਹਿਰ ਦੇਮੋੜ ਰੋਡ ਤੇ ਅੱਜ ਸਵੇਰੇ ਸੜਕ ਤੇ ਖੜੀ ਸਕੂਲ ਦੀ ਵੈਨ ਨਾਲ ਕਾਰ ਦੇ ਟਕਰਾਉਣ ਨਾਲ ਕਾਰ ਚਾਲਕ ਦੀ ਮੋਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਆਈਲੈਟਸ ਦੀ ਤਿਆਰੀ ਕਰ ਰਹੇ ਦੋ ਵਿਦਿਆਰਥਣਾ ਜਖਮੀ ਹੋ ਗਈਆ। ਹਾਦਸੇ ’ਚ ਜ਼ਖਮੀਆ ਨੂੰ ਇੱਕ ਨਿੱਜੀ ਵਾਹਨ ਰਾਹੀ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ ਗਿਆ ਜਾਣਕਾਰੀ ਤਹਿਤ ਮੰਡੀ ਕਲਾਂ ਨਿਵਾਸੀ ਜਰਨੈਲ ਸਿੰਘ ਅੱਜ ਸਵੇਰੇ 8:30 ਦੇ ਕਰੀਬ ਉਕਤ ਪਿੰਡ ਦੀਆ ਤਿੰਨ ਲੜਕੀਆ ਨੂੰ ਰੋਜਾਨਾ ਦੀ ਤਰਾਂ ਆਪਣੀ ਕਾਰ ਤੇ ਆਈਲੈਟਸਦੀ ਤਿਆਰੀ ਲਈ ਬਠਿੰਡਾ ਲੈ ਕੇ ਜਾ ਰਿਹਾ ਸੀ। ਪਰ ਰਾਮਪੁਰਾ ਦੇ ਮੋੜ ਤੇ ਸਥਿਤ ਮਾਡਰਨ ਸੈਕੂਲਰ ਸਕੂਲ ਦੇ ਕੋਲ ਸੜਕ ਦੇ ਕਿਨਾਰੇ ਤੇ ਖੜੀ ਉਕਤ ਸਕੂਲ ਦੀ ਵੈਨ ਨਾਲ ਪਿੱਛੇ ਤੋ ਜਾ ਟਕਰਾਈ ਇਸ ਟੱਕਰ ਕਾਰਨ ਕਾਰ ਚਾਲਕ ਜਰਨੈਲ ਸਿੰਘ ਫੌਜੀ ਦੀ ਮੋਕੇ ਤੇ ਹੀ ਮੌਤ ਹੋ ਗਈ ਜਦੋ ਕੀ ਕਾਰ ਵਿੱਚ ਸਵਾਰ ਵਿਦਿਆਰਥਣਾ ਜਸਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਜਖਮੀ ਹੋ ਗਈਆ। ਹਾਦਸੇ ਦੀ ਸੂਚਨਾ ਮਿਲਣ ਤੇ ਮਾਲਵਾ ਵੈਲਫੇਅਰ ਸੁਸਾਇਟੀ ਦੀ ਐਬੂਲੈਸ ਹਾਦਸੇ ਵਾਲੀ ਥਾਂ ਤੇ ਪੁੱਜੀ ਪਰ ਉਸ ਤੋ ਪਹਿਲਾ ਹੀ ਜਖਮੀਆ ਨੂੰ ਨਿੱਜੀ ਵਾਹਨ ਰਾਹੀ ਸਿਵਲ ਹਸਪਤਾਲ ਵਿਖੇ ਪਹੁੰਚ੍ਯਾਇਆ ਗਿਆ।

Send this to a friend