June 28, 2026 5:05 am

ਸ਼ਹੀਦ ਊਧਮ ਸਿੰਘ ਲੋਕ ਭਲਾਈ ਕਲੱਬ ਵੱਲੋਂ ਸਕੂਲ ਦੀ ਸਫਾਈ

ਦਿੜ੍ਹਬਾ ਮੰਡੀ, 29 ਅਪ੍ਰੈਲ (ਸਤਪਾਲ ਖਡਿਆਲ)-ਸਮਾਜ ਸੇਵੀ ਕੰਮਾ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੇ ਪਿੰਡ ਖਡਿਆਲ ਦੇ ਨੌਜਵਾਨਾ ਵਲੋਂ ਹੋਂਦ ਵਿੱਚ ਲਿਆਦੀ ਸੰਸਥਾ ਸ਼ਹੀਦ ਊਧਮ ਸਿੰਘ ਲੋਕ ਭਲਾਈ ਕਲੱਬ ਵਲੋਂ ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਫਾਈ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਆਹੁਦੇਦਾਰ ਨੌਜਵਾਨ ਬੀਰਬਲ ਸਿੰਘ ਨਿੰਮਾ ਨੇ ਦੱਸਿਆ ਪਿਛਲੇ ਦਿਨਾਂ ਤੋਂ ਸਕੂਲ ਦਾ ਸਫਾਈ ਨਾ ਹੋਣ ਕਾਰਨ ਬੁਰਾ ਹਾਲ ਸੀ ।ਜਿਸ ਨੂੰ ਮੱਦੇਨਜਰ ਰੱਖਦਿਆ ਅੱਜ ਸਮੁੱਚੇ ਕਲੱਬ ਵਲੋਂ ਸਕੂਲ ਦੀ ਸਫਾਈ ਕੀਤੀ । ਇਸ ਮੌਕੇ ਪ੍ਰਧਾਨ ਗਗਨਦੀਪ ਸਿੰਘ ਗੱਗ, ਖਜਾਨਚੀ ਪ੍ਰਗਟ ਸਿੰਘ , ਪ੍ਰੈਟੀ ਸਿੰਘ, ਚਮਕੌਰ ਸਿੰਘ, ਨਿੱਕਾ ਸਿੰਘ, ਤਰਸੇਮ ਸਿੰਘ ਕਾਲਾ, ਤਰਸੇਮ ਸਿੰਘ, ਸਿਕੰਦਰ ਸਿੰਘ,ਹੈਪੀ, ਕਰਮਾ ਸਿੰਘ, ਜਗਤਾਰ ਸਿੰਘ,ਤਾਰੀ ਸਿੰਘ ਆਦਿ ਹਾਜਰ ਸਨ ।

Send this to a friend