ਪੰਜਾਬ ਰਾਸਾ ਅਤੇ ਜ਼ਿਲ੍ਹਾ ਰਾਸਾ ਅੰਮ੍ਰਿਤਸਰ ਵੱਲੋਂ ਸਿਖਿਆ ਮੰਤਰੀ ਦਾ ਭੰਡਾਰੀ ਪੁਲ ’ਤੇ ਜ਼ੋਰਦਾਰ ਸਵਾਗਤ

ਅੰਮ੍ਰਿਤਸਰ, 26 ਅਪ੍ਰੈਲ (ਦਵਾਰਕਾ ਨਾਥ ਰਾਣਾ, ਧਰਮਪਾਲ ਸਿੰਘ ਛਾਪਾ)- ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਦੇ ਅੰਮ੍ਰਿਤਸਰ ਪੁੱਜਣ ਤੇ ਪੰਜਾਬ ਰਾਸਾ ਅਤੇ ਜਿਲ੍ਹਾ ਰਾਸਾ ਇਕਾਈ ਵਲੋਂ ਸ੍ਰੀ ਕੁਲਵੰਤ ਰਾਜ ਸ਼ਰਮਾ (ਜਨਰਲ ਸਕੱਤਰ),ਪੰਜਾਬ ਪ੍ਰਧਾਨ ਰਵਿੰਦਰ ਸਿੰਘ ਮਾਨ, ਕੇ ਐਸ ਪਠਾਨਿਆ,ਜਗਜੀਤ ਸਿੰਘ ਅਤੇ ਸੋਹਣ ਸਿੰਘ ਦੀ ਅਗੁਵਾਈ ਹੇਠ ਨਿਘਾ ਸਵਾਗਤ ਕੀਤਾ ਗਿਆ ਅਤੇ ਇਸ ਸਮੂਹ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਰਾਸਾ ਦੇ ਨੁਮਾਇਦੇ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਸਾਰੇ ਰਾਸਾ ਮੈਂਬਰਾਂ ਵਲੋਂ ਫੁਲਾਂ ਦੇ ਹਾਰਾਂ ਦੇ ਨਾਲ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ।
ਸਿਖਿਆ ਮੰਤਰੀ ਦਾ ਸਵਾਗਤ ਕਰਦ ਤੋਂ ਬਾਦ ਰਾਸਾ ਦੇ ਜਨਰਲ ਸਕੱਤਰ ਸ੍ਰੀ ਕੁਲਵੰਤ ਰਾਜ ਸ਼ਰਮਾ, ਸੋਹਣ ਸਿੰਘ ਪ੍ਰਧਾਨ ਅੰਮ੍ਰਿਤਸਰ,ਅਤੇ ਪੰਜਾਬ ਪ੍ਰੱਧਾਨ ਰਵਿੰਦਰ ਸਿੰਘ ਮਾਨ ਦੀ ਅਗੁਵਾਈ ਹੇਠ ਸਾਰੇ ਰਾਸਾ ਮੈਂਬਰਾਂ ਵਲੋਂ ਹੋਟਲ ਕੇ ਕੇ ਕਾਨਟੀਨੇਟਲ ਵਿੱਚ ਅਹਿੰਮ ਮਿਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੁਲਾਰਿਆਂ ਨੇ ਸਕੂਲਾਂ ਦੀਆਂ ਸਮਸਿਆਵਾਂ ਬਾਰੇ ਅਪਨੇ ਵਿਚਾਰ ਰਖੇ। ਜੋ ਰਾਸਾ ਦੇ ਸਕੂਲਾਂ ਦੀਆਂ ਮੁੱਖ ਸਮਸਿਆਵਾਂ ਸਨ ਉਨ੍ਹਾਂ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਵਿਤਾਂਦਰਾ ਕੀਤਾ ਗਿਆ। ਜਿਵੇਂ ਕਿ ਸੇਲਫ ਸੈਂਟਰਾਂ ਬਾਰੇ,ਪੰਜਾਬ ਐਫੀਲੇਸ਼ਨ ਤੇ ਰੀਕੋਗਨ੍ਯਾਇਜ ਦੀਆਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸਕੂਲਾਂ ਨਾਲ ਵਿੱਤਕਰਾ ਕਰਣ ਸੰਬੰਧੀ। ਐਫੀਲੇਸ਼ਨ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਲਾਜਾਇਜ ਤੰਗ ਕਰਨਾ ਸ਼ੰਬਧੀ। ਸਕੂਲਾਂ ਦੇ ਟ੍ਰਾਂਸਪੋਰਟ ਦੀ ਸਮੱਸਿਆ ਤੇ ਪ੍ਰਿੰਸੀਪਲਾਂ ਤੇ ਕਾਰਵਾਈ ਕਰਣ ਸ਼ੰਬੰਧੀ। ਪੰਜਾਬ ਸਕੂਲ ਐਫੀਲੇਸ਼ਨ ਅਤੇ ਅਸੋਸੀਏਟਿਡ ਸਕੁਲਾਂ ਵਿੱਚਕਾਰ ਭੇਦ ਭਾਵ ਮਿਟਾਉਣ ਸੰਬੰਧੀ। ਸਕੂਲਾਂ ਵਿੱਚ ਕਾਪੀਆ ਕਿਤਾਬਾਂ ਅਤੇ ਵਜੀਫਿਆ ਦੀ ਸਮਸਿੱਆ ਬਾਰੇ ਅਤੇ ਸਕੂਲੀ ਬਸਾਂ ਦੇ ਟੈਕਸ ਮਾਫ ਕਰਵਾਉਣ ਸੰਬੰਧੀ ਅਤੇ ਸਕੂਲਾਂ ਦੀ ਬਿਜਲੀ ਮਾਫ ਕਰਵਾਉਣ ਸੰਬੰਧੀ ਅਤੇ ਮਾਨਤਾ ਪ੍ਰਾਪਤ ਸਕੂਲ ਦੇ ਅਧਿਆਪਕਾਂ ਦੇ ਨਾਲ ਵਿੱਤਕਰੇ ਸੰਬੰਧੀ ਅਤੇ ਹੋਰ ਵੀ ਅਹਿਮ ਸੱਮਸਿਆਵਾਂ ਤੇ ਖੁੱਲ ਕੇ ਵਿਚਾਰ ਵਿਤਾਂਦਰਾ ਕੀਤਾ ਗਿਆ। ਇਸ ਮੋਕੇ ਤੇ ਮੁੱਖ ਬੁਲਾਰੇ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਮਾਨ,ਸ੍ਰ: ਕੁਲਜੀਤ ਸਿੰਘ, ਸ੍ਰ: ਗੁਰਮੁੱਖ ਸਿੰਘ, ਸ੍ਰੀ ਕੁਲਵੰਤ ਰਾਜ ਸ਼ਰਮਾ, ਹਰਪਾਲ ਸਿੰਘ ਯੂ ਕੇ ਨੇ ਸ਼ੰਬੋਧਨ ਕੀਤਾ। ਆਖਿਰ ਵਿੱਚ ਰਾਸਾ ਮੈਂਬਰਾਂ ਨੇ ਇਹ ਫੈਂਸਲਾ ਕੀਤਾ ਕਿ ਅਪਨੀਆਂ ਮੰਗਾਂ ਨੂੰ ਪੁਰਾ ਕਰਵਾਉਣ ਲਈ ਸਿਖਿਆ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਇੱਕ ਮੰਗ ਪੱਤਰ ਦਿੱਤਾ ਜਾਏ ਤਾਕਿ ਜੋ ਵੀ ਸਕੂਲਾਂ ਦੀਆਂ ਸੱਮਸਿਆਵਾਂ ਹਨ ਪਹਿਲ ਦੇ ਅਧਾਰ ਤੇ ਹੰਲ ਕਰਵਾਇਆ ਜਾਣ। ਅਤੇ ਅਖਿਰ ਵਿੱਚ ਇਹ ਵੀ ਫੈਂਸਲਾ ਕੀਤਾ ਗਿਆ ਕਿ ਸਿਖਿਆ ਮੰਤਰੀ ਲਈ ਜੱਲਦੀ ਹੀ ਇੱਕ ਸਨਮਾਨ ਸਮਾਰੋਹ ਰਖਿਆ ਜਾਏ। ਜਿਦੇ ਵਿੱਚ ਸੱਤ ਮੈਂਬਰੀ ਕਮੇਟੀ ਸ੍ਰੀ ਕੁਲਵੰਤ ਰਾਜ ਸ਼ਰਮਾ ਦੀ ਅਗੁਵਾਈ ਹੇਠ ਇਕਠੀ ਕੀਤੀ ਗਈ ਅਤੇ ਉਨ੍ਹਾਂ ਕੋਲੋ ਢੁੱਕਵਾਂ ਸਮਾਂ ਲੈਣ ਤੋ ਬਾਅਦ ਸਿਖਿਆ ਮੰਤਰੀ ਦੇ ਸਨਮਾਨ ਲਈ ਜੰਗੀ ਪੱਧਰ ਤੇ ਤਿਆਰੀਆਂ ਸ਼ੁਰੂ ਕੀਤੀਆ ਗਈਆਂ।

Send this to a friend