ਪਟਿਆਲਾ, 25 ਅਪ੍ਰੈਲ (ਪੀ.ਟੀ.)- ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜਿਨਾਂ ਨੇ ਬੀਤੇ ਦਿਨੀਂ ਹੀ ਆਪਣਾ ਕਾਰਜਭਾਰ ਸੰਭਾਲਿਆ ਹੈ, ਵਲੋਂ ਅਜ ਸਵੇਰੇ ਕਰੀਬ 7.30 ਵਜੇ ਕੇਂਦਰੀ ਸੁਧਾਰ ਘਰ ਪਟਿਆਲਾ ਦਾ ਅਚਾਨਕ ਦੌਰਾ ਕਰਕੇ ਨਿਰੀਖਣ ਕੀਤਾ ਗਿਆ।ਪੰਜਾਬ ਦੀਆਂ ਜੇਲ੍ਹਾਂ ਦੇ ਨਿਰੀਖਣ ਕਰਨ ਦੀ ਸ਼ੁਰੂਆਤ ਪਟਿਆਲਾ ਤੋਂ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ‘ਚ ਸੁਧਾਰ ਕਰਨਾ ਉਨਾਂ ਦਾ ਮੁਖ ਟੀਚਾ ਹੈ।