ਨਵਦੀਪ ਗੁਪਤਾ ਵੱਲੋਂ ਸ. ਮਾਨ ਬਾਰੇ ਭੱਦੀ ਸ਼ਬਦਾਵਲੀ ਤੇ ਮਾਰਨ ਦੀਆਂ ਧਮਕੀਆਂ ਵਿਰੁੱਧ ਐਸਐਸਪੀ ਫਿਰੋਜ਼ਪੁਰ ਨੂੰ ਸ਼ਿਕਾਇਤ

ਫਿਰੋਜ਼ਪੁਰ 25 ਅਪ੍ਰੈਲ (ਮਨੋਹਰ ਲਾਲ): ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨਵਦੀਪ ਗੁਪਤਾ ਜਿਸ ਨੇ ਆਪਣਾ ਨਾਮ ਨਵਦੀਪ ਖਰੜ ਮੋਬਾਇਲ 9888364583 ਦੇ ਨਾਮ ਤੇ ਆਈ ਡੀ ਚਲਾ ਰਿਹਾ ਹੈ। ਇਸ ਆਦਮੀ ਨੇ 20 ਅਪ੍ਰੈਲ, 21 ਅਪ੍ਰੈਲ 2018 ਨੂੰ ਇਕ ਵੀਡਿਉ ਜੋ ਕਿ ਫੇਸ ਬੁੱਕ ’ਤੇ ਅਪਲੋਡ ਕੀਤੀ। ਜਿਸ ਵਿਚ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਾਬਕਾ ਐਮਪੀ) ਅਤੇ ਸਿੱਖ ਕੌਮ ਦੀ ਯੋਗ ਲੀਡਰ ਤੇ ਸਾਡੀ ਪਾਰਟੀ ਨੂੰ ਮਾੜੀ ਸ਼ਬਦਾਵਲੀ ਵਰਤੀ ਤੇ ਮਾਨ ਸਾਹਿਬ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ਅਤੇ ਸਾਰੇ ਮਾਨ ਦਲ ਨੂੰ ਆਪਣੀ ਗੰਦੀ ਸ਼ਬਦਾਵਲੀ ਨਾਲ ਜਲੀਲ ਕੀਤਾ ਹੈ ਅਤੇ ਇਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਹਰ ਕੰਮ ਕਾਨੂੰਨ ਦੇ ਅਦਾਰੇ ਵਿਚ ਰਹਿ ਕੇ ਕਰਦਾ ਹੈ। ਇਸ ਦੀਆਂ ਇਨ੍ਹਾਂ ਕਰਤੂਤਾਂ ਕਰਕੇ ਸਾਰੀ ਪਾਰਟੀ ਦੇ ਮਨ ਨੂੰ ਠੇਸ ਪਹੁੰਚੀ ਹੈ। ਇੰਨੀਂ ਮਾੜੀ ਸ਼ਬਦਾਵਾਲੀ ਜੋ ਕਿ ਕੋਈ ਵੀ ਸੁਨਣ ਨੂੰ ਤਿਆਰ ਨਹੀਂ ਹੈ। ਇਹ ਕਿ ਇਸ ਵਿਅਕਤੀ ਤੇ ਇਸ ਵਿਚ ਸਾਜ਼ਿਸ਼ ਰਚਣ ਵਾਲੇ ਤੇ ਇਸ ਵੀਡਿਓ ਨੂੰ ਫੇਸਬੁੱਕ ਤੇ ਅਪਲੋਡ ਕਰਨ ਵਾਲੇ ਇਸ ਦੇ ਸਾਥੀਆਂ ਤੇ ਤੁਰੰਤ ਕਾਰਵਾਈ ਕਰਵਾਉਣ ਲਈ ਐਸਐਸਪੀ ਸਾਹਿਬ ਨੂੰ ਇਕ ਦਰਖਾਸਤ ਦਿੱਤੀ ਅਤੇ ਉਨ੍ਹਾਂ ਆਖਿਆ ਕਿ ਇਹੋ ਜਿਹੇ ਆਦਮੀ ਆਪਣੀ ਇਸ ਗੰਦੀ ਸ਼ਬਦਾਵਲੀ ਕਾਰਨ ਕੌਮਾਂ ਵਿਚ ਫੁੱਟ ਪਾ ਰਹੇ ਹਨ, ਜਿਸ ਕਾਰਨ ਕਿਸੇ ਵਲੇ ਵੀ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਦਾ ਇਹ ਵਿਅਕਤੀ ਅਤੇ ਇਸ ਦੇ ਸਾਥੀ ਜ਼ਿੰਮੇਵਾਰ ਹੋਣਗੇ। ਇਸ ਲਈ ਇਹੋ ਜਿਹੇ ਭੜਕਾਓ ਵੀਡਿਓ ਪਾਉਣ, ਮਾਰਨ ਦੀਆਂ ਧਮਕੀਆਂ ਦੇਣਾ, ਪਾਰਟੀ ਦੇ ਅਕਸ ਨੂੰ ਖਰਾਬ ਕਰਨਾ ਤੇ ਗੰਦੀ, ਸ਼ਬਦਾਵਲੀ ਵਰਤਣਾ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਕੇ ਸਿਲਾਖਾਂ ਦੇ ਪਿੱਛੇ ਭੇਜਿਆ ਜਾਵੇ।
ਇਸ ਤੇ ਪਰਚਾ ਦਰਜ ਕਰਵਾਉਣ ਲਈ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਫਿਰੋਜ਼ਪੁਰ ਵਾ ਮਨਜੀਤ ਸਿੰਘ ਸਰਕਲ ਪ੍ਰਧਾਨ ਸ਼ਹਿਰੀ ਫਿਰੋਜ਼ਪੁਰ ਤੇ ਸ਼ੇਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਰਕਲ ਫਿਰੋਜ਼ਪੁਰ ਸ਼ਹਿਰੀ, ਦਰਸ਼ਨ ਸਿੰਘ, ਬਲਵੀਰ ਸਿੰਘ, ਪ੍ਰੀਤਮ ਸਿੰਘ, ਡਾ. ਹਰਜਿੰਦਰ ਸਿੰਘ, ਸੁਖਦੇਵ ਸਿੰਘ, ਕਰਤਾਰ ਸਿੰਘ, ਗੁਰਲਾਲ ਸਿੰਘ, ਸੂਰਤ ਸਿੰਘ, ਸੁਖਦੇਵ ਸਿੰਘ, ਗੁਰਭੇਜ ਸਿੰਘ, ਮੁਖਤਿਆਰ ਸਿੰਘ, ਧਿਆਨ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਵੀ ਐਸ. ਐਸ. ਪੀ. ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Send this to a friend