ਸਮਾਣਾ, 25 ਅਪ੍ਰੈਲ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਅੱਜ ਸ਼ਹਿਰ ਸਮਾਣਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਚੌਕ ਚ ਉਸ ਸਮੇਂ ਅਫੜਾ- ਤਫਦੀ ਦਾ ਮਾਹੌਲ ਪੈਦਾ ਹੋ ਗਿਆ ਜਦੋ ਲੋਹੇ ਦਾ ਭਰਿਆ ਟਰੱਕ ਬਿਨ੍ਹਾਂ ਡਰਾਇਵਰ ਤੋ ਸਟਾਟ ਹੋ ਕੇ ਭਵਾਨੀਗੜ੍ਹ ਚੌਕ ਤੇ ਬਣੇ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਤੀਮਾ ਚ ਜਾ ਟਕਰਾਇਆਂ ਇਸ ਟਰੱਕ ਦੀ ਜੋਰਦਾਰ ਟਕੱਰ ਨਾਲ ਸਪੋਟ ਲਈ ਲਾਏ ਗਾਡਰ ਵੀ ਉਖੜ ਗਏ ਤੇ ਇਸ ਟਰੱਕ ਨੂੰ ਆਪ ਚੱਲਦਾ ਵੇਖ ਕੇ ਲੋਕਾਂ ਨੇ ਰੋਲਾ ਪਾ ਦਿੱਤਾ ਅਤੇ ਲੋਕਾਂ ਦੇ ਪਿੱਛੇ ਹੱਟ ਜਾ ਨਾਲ ਜਾਨ -ਮਾਲ ਦਾ ਨੁਕਸਾਨ ਹੋਣ ਤੋ ਬੱਚ ਗਿਆ ਅਤੇ ਇਸੇ ਚੌਕ ਵਿਚ ਚੀਕਾ, ਪਾਤੜਾਂ, ਭਵਾਨੀਗੜ੍ਹ ਜਾਣ ਵਾਲੀਆਂ ਬੱਸਾਂ ਖੜਦੀਆ ਹਨ ਤੇ ਇਥੇ ਹਰ ਵੇਲੇ ਚੌਕ ਵਿਚ ਚਹਿਲ- ਪਹਿਲ ਰਹਿੰਦੀ ਹੈ ਅਤੇ ਹਾਦਸੇ ਤੋ ਬਾਅਦ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਦੇ ਬਾਬਾ ਬਲਵੀਰ ਸਿੰਘ ਸੰਗਤ ਦੇ ਨਾਲ ਪਹੁੰਚੇ ਤੇ ਟਰੱਕ ਨਾਲ ਹੋਏ ਚਬੂਤਰੇ ਦੇ ਨੁਕਸਾਨ ਤੋ ਬਾਅਦ ਅਤੇ ਉਨ੍ਹਾਂ ਕਿਹਾ ਕਿ ਇਹੋ ਜਿਹਾਂ ਨੁਕਸਾਨ ਦੁਬਾਰਾ ਨਾ ਹੋਵੇ ਸੜਕ ਦੇ ਚਾਰੋ ਪਾਸੇ ਸਪੀਡ ਬ੍ਰੇਕਰ ਬਨਾਉਣ ਦੀ ਮੰਗ ਕੀਤੀ ਅਤੇ ਟਰੱਕ ਦੇ ਟਰਾਇਵਰ ਬਿਨ੍ਹਾਂ ਕੋਈ ਕਾਰਵਾਈ ਕਿਤੇ ਛੱਡ ਦਿੱਤਾ ਗਿਆ ਅਤੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਪਿੱਛੇ ਹਟਾਇਆ ਗਿਆ।