ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਇਮਾਨਦਾਰੀ ਦੀ ਮਿਸਾਲ : ਹਰਦਿਆਲ ਸਿੰਘ ਬਾਠ

ਜੰਡਿਆਲਾ ਗੁਰੂ, 24 ਅਪ੍ਰੈਲ (ਵਰੁਣ ਸੋਨੀ)- ਜੰਡਿਆਲਾ ਗੁਰੂ ਹਲਕੇ ਤੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਦਿਸਾ ਨਿਰਦੇਸਾ ਤੇ ਹਲਕਾ ਜੰਡਿਆਲਾ ਗੁਰੂ ਦਾ ਵਿਕਾਸ ਪੂਰੇ ਜ਼ੋਰਾਂ ਉਪਰ ਹੋ ਰਿਹਾ ਹੈ , ਜਿਸ ਤਹਿਤ ਪਿੰਡ ਗਹਿਰੀ ਮੰਡੀ ਵਿਚ ਲੋੜਵੰਦ ਪਰਿਵਾਰਾਂ ਨੂੰ ਗੈਸ ਸਲੰਡਰ ਵੰਡੇ ਗਏ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਦਿਆਲ ਸਿੰਘ ਬਾਠ ਨੇ ਕਿਹਾ ਕਿ ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਇਮਾਨਦਾਰੀ ਦੀ ਮਿਸਾਲ ਹਨ ਅਤੇ ਜਨਤਾ ਦਾ ਕੰਮ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ । ਪਤਰਕਾਰਾਂ ਨਾਲ ਗਲਬਾਤ ਦੋਰਾਨ ਹਰਦਿਆਲ ਸਿੰਘ ਬਾਠ ਨੇ ਕਿਹਾ ਕਿ ਕਿਸੇ ਦਾ ਵੀ ਕੋਈ ਕੰਮ ਨਹੀਂ ਰੁਕੇਗਾ ਅਤੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ । ਇਸ ਮੋਕੇ ਹੋਰਨਾਂ ਤੋਂ ਇਲਾਵਾ ਗੋਲਡੀ ਦੋਸਾਂਝ, ਬਲਰਾਜ ਸਿੰਘ, ਦੀਪ ਬਾਠ, ਅਜੀਤ ਸਿੰਘ, ਰਾਜਾ ਏਜੇਂਸੀ ਮਾਲਕ, ਡਾ ਕੁਲਵਿੰਦਰ ਸਿੰਘ, ਅਨਮੋਲ ਸਿੰਘ, ਬਾਠ ਸਾਬ ਕਾਲਾ ਟੇਲਰ. ਤਿਲਕ ਕੰਡਾ ਤੇ ਹੋਰ ਇਲਾਕਾ ਨਿਵਾਸੀ ਹਜ਼ਿਰ ਸਨ

Send this to a friend