ਚੰਡੀਗੜ, ਹ
ਰਿਆਣਾ’ ਦੇ ਸਹਿਕਾਰਿਤਾ ਰਾਜ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਰੋਹਣਾ-ਹਸਨਗੜ-ਸਾਂਪਲਾ-ਝੱਜਰ ਚਾਰ ਮਾਰਗ ਸੜਕ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਨਾ ਦੇ ਨਿਰਮਾਣ ਕੰਮ ‘ਤੇ ਲਗਭਗ 718 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾ ਨੇ ਕਿਹਾ ਕਿ ਲਗਭਗ 45 ਕਿਲੋਮੀਟਰ ਲੰਬੀ ਇਸ ਸੜਕ ਦਾ ਜੁੜਾਵ ਸਿੱਧੇ ਝੱਜਰ ਤੋਂ ਹੋਵੇਗਾ।
ਉਨਾ ਨੇ ਕਿਹਾ ਕਿ ਇਸ ਸੜਕ ਦੇ ਬਣ ਜਾਣ ਨਾਲ ਸਾਂਪਲਾ ਖੇਤਰ ਵਿਚ ਵਿਕਾਸ ਦੇ ਨਵੇਂ ਮਾਪਦੰਫ ਸਥਾਪਿਤ ਹੋਣਗੇ। ਉਨਾ ਨੇ ਕਿਹਾ ਕਿ ਕੇ.ਐਮ.ਪੀ. ਬਣਨ ਨਾਲ ਸਾਂਪਲਾ ਤੇ ਆਲੇ-ਦੁਆਲੇ ਦੇ ਖੇਤਰ ਵਿਚ ਹੋਰ ਵੱਧ ਵਪਾਰਕ ਗਤੀਵਿਧੀਆਂ ਵੱਧਣਗੀਆਂ, ਜਿਸ ਦਾ ਸਿੱਧਾ ਮੁਨਾਫ਼ਾ ਸਥਾਨਕ ਲੋਕਾਂ ਨੂੰ ਮਿਲੇਗਾ।
ਬੇਰੀ ਰੋਡ ‘ਤੇ ਬਨਣ ਵਾਲੇ ਪ੍ਰਸਤਾਵਿਤ ਅੰਡਰਪਾਸ ਦੇ ਬਾਰੇ ਵਿਚ ਸ੍ਰੀ ਗਰੋਵਰ ਨੇ ਕਿਹਾ ਕਿ ਇਸ ਪਾਸ ਦਾ ਐਲਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਰ ਰੱਖਿਆ ਹੈ। ਉਨਾ ਨੇ ਕਿਹਾ ਕਿ ਅੰਡਰਪਸਾ ਦੀ ਫ਼ਾਇਲ ਕੇਂਦਰ ਸਰਕਾਰ ਦੇ ਕੋਲ ਭੇਜ ਦਿੱਤੀ ਗਈ ਹੈ ਅਤੇ ਜਿਵੇਂ ਹੀ ਉੱਥੋਂ ਮੰਜੂਰੀ ਮਿਲੇਗੀ ਅੰਡਰਪਾਸ ਦਾ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।