ਨਵੀਂ ਦਿਲੀ, 22 ਅਪ੍ਰੈਲ (ਪੀ.ਟੀ.)- ਕੇਂਦਰ ਸਰਕਾਰ ਵਲੋਂ ਪੋਕਸੋ ਐਕਟ ‘ਚ ਸੋਧ ਨੂੰ ਲੈ ਕੇ ਆਏ ਗਏ ਆਰਡੀਨੈਂਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੂਰੀ ਦੇ ਦਿਤੀ ਹੈ। ਨਵੇਂ ਆਰਡੀਨੈਂਸ ਮੁਤਾਬਕ 12 ਸਾਲ ਤੋਂ ਘਟ ਉਮਰ ਦੇ ਮਾਸੂਮਾਂ ਨਾਲ ਰੇਪ ਕਰਨ ‘ਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿ¤ਤੀ ਜਾਵੇਗੀ। 16 ਸਾਲ ਤੋਂ ਘਟ ਉਮਰ ਦੀ ਲੜਕੀ ਨਾਲ ਰੇਪ ਕਰਨ ਵਾਲੇ ਦੀ ਘਟੋ-ਘਟ ਸਜ਼ਾ ਨੂੰ 10 ਸਾਲ ਤੋਂ ਵਧਾ ਕੇ 20 ਸਾਲ ਕਰ ਦਿਤਾ ਗਿਆ ਹੈ।