ਜਲੰਧਰ, 20 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੀ.ਕੇ. ਗੈਸ ਸਰਵਿਸ, ਡਿਫੈਂਸ ਕਲੋਨੀ, ਜਲੰਧਰ ਵਲੋਂ ਅੱਜ ਗੀਤਾ ਮੰਦਰ ਗੜ੍ਹਾ ਵਿਖੇ, ਉਜਵਲਾ ਦਿਵਸ ਨੂੰ ਸਮਰਪਿਤ, ਉਜਵਲਾ ਪੰਚਾਇਤ ਦਾ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਪੀ.ਕੇ. ਗੈਸ ਸਰਵਿਸ ਦੀ ਮਾਲਿਕ ਸ੍ਰੀਮਤੀ ਬਲਬੀਰ ਕੌਰ ਨੇ ਇਸ ਯੋਜਨਾ ਤਹਿਤ ਕੁਨੈਕਸ਼ਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ। ਉਹਨਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰੇਲੂ ਗੈਸ ਦੀ ਵਰਤੋਂ ਸੰਬੰਧੀ ਅਤੇ ਇਸ ਦੇ ਲਾਭਾਂ ਸੰਬੰਧੀ ਮਹਿਲਾਵਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਜਵਲਾ ਦਿਵਸ ਲੋੜਵੰਦ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ ਘਰਾਂ ਲਈ ਰੌਸ਼ਨੀ ਤੇ ਊਰਜਾ ਲੈ ਕੇ ਆਇਆ ਹੈ। ਉਨ੍ਹਾਂ ਇਸ ਸਕੀਮ ਤਹਿਤ ਭਵਿੱਖ ਵਿਚ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪ੍ਰਧਾਨ ਮੰਤਰੀ ਉਜਵਲਾ ਯੋਜਨਾਂ ਦੇ ਅੰਤਰਗਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਕੌਂਸਲਰ ਸ੍ਰੀ ਪ੍ਰਭਦਿਆਲ ਭਗਤ, ਸਾਬਕਾ ਕੌਂਸਲਰ ਸ੍ਰੀ ਵਿਜੈ ਦਕੌਹਾ, ਕੌਂਸਲਰ ਸ੍ਰੀਮਤੀ ਨੀਰਜਾ ਜੈਨ, ਕੌਂਸਲਰ ਸ੍ਰੀ ਰਜਿੰਦਰ ਕੁਮਾਰ ਜੁਨੇਜਾ ਅਤੇ ਭੂਰ ਮੰਡੀ ਤੋਂ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਹੁਕਮ ਚੰਦ ਸੋਨਕਰ ਤੇ ਹੋਰ ਪਤਵੰਤੇ ਸਜਣਾ ਦੀ ਹਾਜ਼ਰੀ ਵਿਚ ਗੈਸ ਕੁਨੈਕਸ਼ਨ ਵੰਡੇ ਗਏ।