ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਦੀ ਚੋਣ ਤੀਸਰੀ ਵਾਰ ਰੱਦ

ਬੋਹਾ, 20 ਅਪ੍ਰੈਲ (ਸੰਤੋਖ ਸਾਗਰ)-ਅੱਜ ਤੀਸਰੀ ਵਾਰ ਰੱਖੀ ਬੋਹਾ ਨਗਰ ਪੰਚਾਇਤ ਦੇ ਪ੍ਰਧਾਨਗੀ ਪਦ ਦੀ ਚੋਣ ਰੱਦ ਹੋ ਗਈ ਹੈ।ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਜਿੱਥੇ ਵੀ ਨਗਰ ਪੰਚਾਇਤ, ਨਗਰ ਕੌਂਸਲ ਆਦਿ ਦੇ ਪ੍ਰਧਾਨਗੀ ਪਦ ਦੀ ਕੁਰਸੀ ਉਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਕਾਬਜ ਸਨ ਉਹਨਾਂ ਨੂੰ ਮਜਬੂਰੀ ਵਸ ਇਹ ਕੁਰਸੀਆਂ ਛੱਡਣੀਆਂ ਪਈਆਂ ਅਤੇ ਬੋਹਾ ਦੀ ਨਗਰ ਪੰਚਾਇਤ ਦੀ ਪ੍ਰਧਾਨਗੀ ਵਾਲੀ ਕੁਰਸੀ ਉਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਜਥੇਦਾਰ ਜੋਗਾ ਸਿੰਘ ਉਪਲ ਵਿਰਾਜਮਾਨ ਸਨ ਪਰ ਕਾਂਗਰਸ ਸਰਕਾਰ ਆਉਂਦੀਆਂ ਹੀ ਨਗਰ ਪੰਚਾਇਤ ਦੇ ਮੈਂਬਰਾਂ ਨੇ ਇਹਨਾਂ ਖਿਲਾਫ ਵੇ-ਭਰੋਸਗੀ ਮਤਾ ਪਾਸ ਕਰ ਕੇ ਇਹਨਾਂ ਨੂੰ ਪ੍ਰਧਾਨਗੀ ਪਦ ਤੋਂ ਬਰਖਾਸਤ ਕਰ ਦਿੱਤਾ। ਜਿਕਰਯੋਗ ਹੈ ਕਿ ਬੋਹਾ ਨਗਰ ਪੰਚਾਇਤ ਦਾ ਵਾਇਸ ਪ੍ਰਧਾਨ ਦਾ ਪਦ ਭਾਜਪਾ ਦੇ ਐਸ.ਸੀ. ਮੋਰਚੇ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਤਾਰੀ ਬੋਹਾ ਦੇ ਇੱਕ ਸਾਲ ਪੂਰਾ ਕਰ ਲੈਣ ਤੇ ਇਹ ਪਦ ਵੀ ਖਾਲੀ ਹੈ।ਪ੍ਰਧਾਂਨਗੀ ਪਦ ਲਈ ਬੋਹਾ ਦੀਆਂ ਮਹਿੰਦਰ ਸਿੰਘ ਕਾਕੂ ਅਤੇ ਸੁਨੀਲ ਕੁਮਾਰ ਗੋਇਲ ਦੋਵੇਂ ਧਿਰਾਂ ਦੇ ਨਗਰ ਪੰਚਾਇਤ ਮੈਂਬਰ ਇਸ ਚੋਣ ਵਿੱਚ ਗੈਰ ਹਾਜਰ ਰਹੇ।ਅੱਜ ਦੀ ਇਸ ਚੋਣ ਵਿੱਚ ਬੋਹਾ ਵਿੱਚੋਂ ਨਗਰ ਪੰਚਾਇਤ ਦੇ ਮੈਂਬਰ ਦੇ ਪਦ ਤੋਂ ਚੋਣ ਜਿੱਤੇ 13 ਦੇ 13 ਮੈਂਬਰ ਗੈਰ ਹਾਜਰ ਰਹੇ।ਇਸ ਸਮੇਂ ਵਿਸ਼ੇਸ਼ ਤੌਰ ਤੇ ਬੋਹਾ ਦੀ ਇਸ ਚੋਣ ਵਿੱਚ ਪਹੁੰਚੇ ਐਸ.ਪੀ ਜਿਲਾ ਹੈਡ ਕੁਅਰਟਰ ਤੋਂ ਡੀ.ਐਸ.ਪੀ ਬਹਾਦਰ ਸਿੰਘ ਰਾਓ ਨੇ ਦੱਸਿਆ ਕਿ ਅੱਜ ਦੀ ਚੋਣ ਦਾ ਅਜੰਡਾ ਨਗਰ ਪੰਚਾਇਤ ਦੇ ਦਫਤਰ ਦੇ ਬਾਹਰ ‘ਚੋਣ ਮੁਲਤਵੀ’ ਚਿਪਕਾ ਦਿੱਤਾ ਹੈ ਅਤੇ ਅਗਲੇ ਹੁਕਮਾਂ ਤਹਿਤ ਇਹ ਚੋਣ ਰੱਦ ਕਰ ਦਿੱਤੀ ਹੈ। ਇਸ ਮੌਕੇ ਕਾਰਜ ਸਾਧਕ ਅਫਸਰ ਬੋਹਾ ਨੇ ਸਾਡੇ ਪੱਤਰ ਕਾਰ ਨੂੰ ਦੱਸਿਆ ਕਿ ਅੱਜ ਦੀ ਚੋਣ ਇਸ ਲਈ ਮੁਲਤਵੀ ਕਰਨੀ ਪਈ ਕਿ ਐਸ.ਡੀ.ਐਮ ਬੁਢਲਾਡਾ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਗੋਬਿੰਦਪੁਰਾ ਥਰਮਲ ਪਲਾਂਟ ਦੇ ਕੰਮ ਲਈ ਚੰਡੀਗੜ ਜਾਣਾ ਪੈ ਗਿਆ ਹੈ ਜਿਸ ਕਾਰਨ ਅੱਜ ਦੀ ਚੋਣ ਰੱਦ ਕਰਨੀ ਪਈ।

Send this to a friend