ਸੂਬੇ ਦੇ 1.86 ਲੱਖ ਵਪਾਰੀਆਂ ਨੂੰ ਮਿਲੇਗਾ ਕਰ ਰਾਹਤ ਸਕੀਮ ਦਾ ਫ਼ਾਇਦਾ
ਨਵਾਂਸ਼ਹਿਰ, 16 ਫ਼ਰਵਰੀ (ਵਿਜੇ ਜਯੋਤੀ)-ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪੰਜਾਬ ਦੇ ਵਪਾਰੀਆਂ ਲਈ ‘ਕਰ ਰਾਹਤ ਸਕੀਮ’ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਨਾਲ ਸੂਬੇ ਦੇ 1.86 ਲੱਖ ਵਪਾਰੀਆਂ ਨੂੰ ਸਿੱਧਾ ਲਾਭ ਪੁੱਜੇਗਾ, ਜਿਸ ਤਹਿਤ 1 ਕਰੋੜ ਰੁਪਏ ਤੱਕ ਦੇ ਸਲਾਨਾ ਕਾਰੋਬਾਰ ਵਾਲੇ ਵਪਾਰੀਆਂ ਨੂੰ ਉ¤ਕਾ-ਪੁੱਕਾ ਕਰ ਦੇਣ ਦੀ ਸਹੂਲਤ ਦੇਣ ਦੇ ਨਾਲ ਵਹੀਆਂ-ਰੋਕੜਾਂ ਤੇ ਇੰਸਪੈਕਟਰੀ ਰਾਜ ਤੋਂ ਆਜ਼ਾਦੀ ਮਿਲ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਵਪਾਰੀਆਂ ਦਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ, ਐਕਸੀਡੈਂਟ ਤੇ ਅਪੰਗਤਾ ਦੀ ਸੂਰਤ ਵਿੱਚ 2 ਲੱਖ ਦਾ ਜੀਵਨ ਬੀਮਾ ਅਤੇ ਦੁਕਾਨ ਦਾ ਅੱਗ ਜਾਂ ਹੋਰ ਕਿਸੇ ਕੁਦਰਤੀ ਆਫ਼ਤ ਨਾਲ ਨੁਕਸਾਨ ਹੋਣ ’ਤੇ 5 ਲੱਖ ਰੁਪਏ ਦਾ ਮੁਆਵਜ਼ਾ ਬੀਮਾ
ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।
ਦੋਆਬਾ ਖੇਤਰ ਦੇ ਵਪਾਰੀਆਂ ਨੂੰ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਸੰਬੋਧਨ ਕਰਦੇ ਹੋਏ ਬਾਦਲ ਨੇ ਦੱਸਿਆ ਕਿ ਇਸ ਇਤਿਹਾਸਕ ਸਕੀਮ ਨੂੰ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਤਹਿਤ ਪਹਿਲੇ ਪੜਾਅ ਵਿੱਚ ਦੂਜੀ ਤੇ ਤੀਜੀ ਸ੍ਰੇਣੀ ਦੇ 74 ਸ਼ਹਿਰਾਂ/ਕਸਬਿਆਂ ਦੇ ਵਪਾਰੀਆਂ/ ਦੁਕਾਨਦਾਰਾਂ ਨੂੰ ਲੇਖਾ-ਜੋਖਾ ਮੁਕਤ ਵਪਾਰ ਕਰਨ ਦੀ ਅਜ਼ਾਦੀ ਪ੍ਰਾਪਤ ਹੋਵੇਗੀ। ਉਨ੍ਹਾਂ ਸਕੀਮ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਬੰਧਤ ਵਪਾਰੀ/ਦੁਕਾਨਦਾਰ ਨੇ ਇਕਹਿਰੇ ਪੇਜ਼ ਦੀ ਅਰਜ਼ੀ ਦੇਣੀ ਹੈ, ਜਿਸ ’ਤੇ ਉਸ ਨੇ ਇਨ੍ਹਾਂ ਚਾਰ ਸਲੈਬਾਂ ਜਿਨ੍ਹਾਂ ਵਿੱਚ 25 ਲੱਖ ਤੱਕ ਜਾਂ 50 ਲੱਖ ਤੱਕ ਜਾਂ 75 ਲੱਖ ਤੱਕ ਜਾਂ ਫ਼ਿਰ 1 ਕਰੋੜ ਰੁਪਏ ਤੱਕ ਦੀ ਸਲਾਨਮਾ ਟਰਨਓਬਵਰ ਬਾਰੇ ਦੱਸਣਾ ਹੈ। ਉਹਨਾਂ ਕਿਹਾ ਕਿ ਇਸ ਟਰਨਓਵਰ ਦੇ ਹਿਸਾਬ ਨਾਲ ਆਬਕਾਰੀ ਤੇ ਕਰ ਵਿਭਾਗ ਵੱਲੋਂ ਉਸ ਨੂੰ ਇੱਕ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਜਾਰੀ ਕੀਤਾ ਜਾਵੇਗਾ ਜਿਸ ਤਹਿਤ ਕਰਮਵਾਰ 5 ਹਜ਼ਾਰ, 10 ਹਜ਼ਾਰ, 15 ਹਜ਼ਾਰ ਅਤੇ 20 ਹਜ਼ਾਰ ਰੁਪਏ ਦਾ ਇੱਕਮੁਸ਼ਤ ਸਲਾਨਾ ਕਰ ਅਦਾ ਕਰਨ ਉਪਰੰਤ ਵਿਭਾਗ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੇ ਵਪਾਰਕ ਅਦਾਰੇ ਦੀ ਪੜਤਾਲ ਨਹੀਂ ਕਰੇਗਾ। ਦੋਆਬਾ ਦੇ ਹਰੇਕ ਜ਼ਿਲ੍ਹੇ ਵਿੱਚੋਂ ਆਏ ਵਪਾਰੀਆਂ ਨੂੰ ਨਵੀਂ ਸਕੀਮ ਤਹਿਤ ਰਜਿਸਟ੍ਰੇਸ਼ਨ ਦੇ ਸਰਟੀਫ਼ਿਕੇਟ ਸੌਂਪਦਿਆਂ ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਜੇਕਰ ਕੋਈ ਵੀ ਅਧਿਕਾਰੀ ਬਿਨਾਂ ਕਿਸੇ ਪ੍ਰਵਾਨਗੀ ਤੋਂ ਉਨ੍ਹਾਂ ਦੇ ਵਪਾਰਕ ਅਦਾਰੇ ਦੀ ਪੜਤਾਲ ਕਰਦਾ ਹੈ ਤਾਂ ਉਸ ਖ਼ਿਲਾਫ਼ ਸ਼ਿਕਾਇਤ ਕਰਨ ਲਈ ਹੈਲਪਲਾਈਨ ਨੰ. ਅਤੇ ਈ-ਮੇਲ ਆਈ.ਡੀ. ਦੀ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਬਿਆਨਬਾਜ਼ੀ ਕਰ ਕੇ ਰਾਹੁਲ ਗਾਂਧੀ ਅੱਗੇ ਨੰਬਰ ਬਣਾਉਣਾ ਚਾਹੁੰਦੇ ਹਨ ਅਤੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਲਈ ਦੋਵਾਂ ਵਿਚਾਲੇ ਕਸ਼ਮਕਸ਼ ਚੱਲ ਰਹੀ ਹੈ।
ਇਸ ਤੋਂ ਬਾਅਦ ਉਨ੍ਹਾਂ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਸੂਬੇ ਦੇ ਦੂਸਰੇ ਬਹੁ-ਫ਼ਸਲੀ ਸੁਕਾਈ ਕੇਂਦਰ ਦਾ ਉਦਘਾਟਨ ਕਰਦਿਆਂ ਉ¤ਪ ਮੁੱਖ ਮੰਤਰੀ ਨੇ ਕਿਹਾ ਕਿ 10.16 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਇਹ ਕੇਂਦਰ ਮੱਕੀ ਅਤੇ ਝੋਨੇ ਦੀ ਫ਼ਸਲ ਦੀ ਨਮੀ ਸੁਕਾਏਗਾ ਅਤੇ ਇੱਕ ਦਿਨ ਵਿੱਚ ਇਸ ਦੀ ਨਮੀ ਸੁਕਾਉਣ ਦੀ 64 ਟਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੂੰਨੀ ਲਾਲ ਭਗਤ ਵਣ ਤੇ ਜੰਗਲੀ ਜੀਵ ਮੰਤਰੀ, ਮਦਨ ਮੋਹਨ ਮਿੱਤਲ ਸਨਅਤ ਮੰਤਰੀ, ਸਰੂਪ ਚੰਦ ਸਿੰਗਲਾ ਮੁੱਖ ਪਾਰਲੀਮਾਨੀ ਸਕੱਤਰ ਅਤੇ ਨਰੋਤਮ ਦੇਵ ਰੱਤੀ ਚੇਅਰਮੈਨ ਪੰਜਾਬ ਵਪਾਰ ਬੋਰਡ ਨੇ ਵੀ ਵਪਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਕਰ ਰਾਹਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਸਰਵਣ ਸਿੰਘ ਫ਼ਿਲੌਰ ਸੈਰ ਸਪਾਟਾ ਮੰਤਰੀ, ਚੌ. ਨੰਦ ਲਾਲ, ਬੀਬੀ ਜਗੀਰ ਕੌਰ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਪਰਗਟ ਸਿੰਘ, ਚਰਨਜੀਤ ਸਿੰਘ ਬਰਾੜ, ਡਾ. ਦਲਜੀਤ ਸਿੰਘ ਚੀਮਾ (ਸਾਰੇ ਵਿਧਾਇਕ), ਤੀਕਸ਼ਣ ਸੂਦ ਸਾਬਕਾ ਮੰਤਰੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ, ਪੰਜਾਬ ਵਪਾਰ ਬੋਰਡ ਦੇ ਮੀਤ ਚੇਅਰਮੈਨ ਮਦਨ ਲਾਲ ਬੱਗਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੀਨੀਅਰ ਅਕਾਲੀ ਨੇਤਾ ਕਿਰਨਬੀਰ ਸਿੰਘ ਕੰਗ, ਡਾ. ਸੁਖਵਿੰਦਰ ਕੁਮਾਰ ਸੁੱਖੀ, ਬੀਬੀ ਸਤਿੰਦਰ ਕੌਰ ਕਰੀਹਾ, ਜਗਤੇਸ਼ਵਰ ਸਿੰਘ ਮਜੀਠੀਆ, ਮੋਹਣ ਲਾਲ ਬੰਗਾ ਅਤੇ ਮੈਂਬਰ ਐਸ.ਜੀ.ਪੀ.ਸੀ. ਗੁਰਬਖ਼ਸ਼ ਸਿੰਘ ਖਾਲਸਾ ਵੀ ਮੌਜੂਦ ਸਨ।