ਸੁਸ਼ਮਾ ਦੇ ਚੀਨ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਧੇਗਾ ਵਿਸ਼ਵਾਸ

ਬੀਜਿੰਗ, 18 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਚੀਨ ਦੌਰੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਿਆਸੀ ਵਿਸ਼ਵਾਸ ਵਧੇਗਾ। ਇਸ ਗਲ ਦੀ ਪੁਸ਼ਟੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਇੰਗ ਨੇ ਕੀਤੀ। ਵਿਦੇਸ਼ ਮੰਤਰੀ ਸਵਰਾਜ 21 ਅਪ੍ਰੈਲ ਨੂੰ ਚੀਨ ਦੇ ਚਾਰ ਦਿਨਾਂ ਦੌਰੇ ਲਈ ਰਵਾਨਾ ਹੋਣਗੇ ਅਤੇ ਉਸ ਤੋਂ ਅਗਲੇ ਦਿਨ ਉਹ ਚੀਨੀ ਵਿਦੇਸ਼ ਮੰਤਰੀ ਵਾਂਗ ਈ ਦੇ ਨਾਲ ਦੋ ਪਖੀ ਸੰਬੰਧਾਂ ਬਾਰੇ ਮਹਤਵਪੂਰਣ ਗਲਬਾਤ ਕਰਨਗੇ।ਸਾਲ ਭਰ ਪਹਿਲਾਂ ਦੇ ਡੋਕਲਾਮ ਵਿਵਾਦ ਤੋਂ ਬਾਅਦ ਇਸ ਉਚ ਪਧਰ ਦੀ ਗਲਬਾਤ ਨੂੰ ਬਹੁਤ ਮਹਤਵਪੂਰਨ ਮੰਨਿਆ ਜਾ ਰਿਹਾ ਹੈ।ਬੁਲਾਰੇ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਭਾਰਤੀ ਵਿਦੇਸ਼ ਮੰਤਰੀ ਦੇ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਵਧੇਗਾ ਅਤੇ ਉਸ ਦੇ ਨਾਲ ਰਣਨੀਤਕ ਸਾਂਝੇਦਾਰੀ ਵੀ ਵਧੇਗੀ। ਚੀਨ-ਭਾਰਤ ਦੇ ਨਾਲ ਉਚ ਪਧਰ ਦੇ ਅਦਾਨ-ਪ੍ਰਦਾਨ ਦੀ ਸੰਭਾਵਨਾ ਦੇਖ ਰਿਹਾ ਹੈ। ਉਹ ਵਿਵਹਾਰਕ ਸਾਂਝੇਦਾਰੀ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਭੂ ਵਿਵਾਦਾਂ ਨੂੰ ਸੁਲਝਾ ਕੇ ਦੋ ਪਖੀ ਸੰਬੰਧਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ।’

Send this to a friend