ਸਟੀਲ ਸਟਰਿਪਸ-1 ਨੇ ਪਹਿਲੇ ਦਿਨ ਦੋ ਰਾਊਂਡਾਂ ਬਾਅਦ ਬਣੀ ਲੀਡ, ਦਿੱਲੀ ਬਲਿਊਜ਼ ਦੂਜੇ ਨੰਬਰ ‘ਤੇ

ਤਿੰਨ ਰੋਜ਼ਾ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀਆਂ 28 ਟੀਮਾਂ

ਚੰਡੀਗੜ੍ਹ, 13 ਅਪਰੈਲ – ਪੰਜਾਬ ਬਰਿੱਜ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਸੱਤਵੀਂ ਸਟੀਲ ਸਟਿਰਪਸ ਗਰੁੱਪ ਕੌਮੀ ਬਰਿੱਜ ਚੈਂਪੀਅਨਸ਼ਿਪ ਅੱਜ ਚੰਡੀਗੜ੍ਹ ਦੇ ਅਰੋਮਾ ਹੋਟਲ ਵਿਖੇ ਸ਼ੁਰੂ ਹੋ ਗਈ ਜਿਸ ਵਿੱਚ ਦੇਸ਼ ਭਰ ਵਿੱਚੋਂ 28 ਟੀਮਾਂ ਹਿੱਸਾ ਲੈ ਰਹੀਆਂ ਹਨ।

ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੋ ਰਾਊਂਡਾਂ ਦੀ ਖੇਡ ਤੱਕ ਸਟੀਲ ਸਟਿਰਪਸ-1 ਨੇ 39.33 ਸਕੋਰ ਨਾਲ ਲੀਡ ਬਣਾ ਲਈ। ਇਸ ਤੋਂ ਬਾਅਦ ਦਿੱਲੀ ਬਲਿਊਜ਼ ਨੇ 35.75 ਸਕੋਰ ਨਾਲ ਦੂਜੇ, ਆਰ.ਐਸ. ਮਿਸ਼ਰਾ ਅਲਾਹਾਬਾਦ 35.02 ਸਕੋਰ ਨਾਲ ਤੀਜੇ, ਪੀ.ਬੀ.ਏ.-2 30.33 ਸਕੋਰ ਨਾਲ ਚੌਥੇ, ਸਟੀਲ ਸਟਿਰਪਸ-2 29.60 ਸਕੋਰ ਨਾਲ ਪੰਜਵੇਂ, ਸਪਾਰਟਨ 28.95 ਸਕੋਰ ਨਾਲ ਛੇਵੇਂ, ਡਾ.ਸੰਘੀ 29 ਸਕੋਰ ਨਾਲ ਸੱਤਵੇਂ, ਰਾਜਪੁਤਾਨਾ 25.66 ਸਕੋਰ ਨਾਲ ਅੱਠਵੇਂ, ਸਲੈਮਰਜ਼ 23.69 ਸਕੋਰ ਨਾਲ ਨੌਵੇਂ ਅਤੇ ਫਿਊਜ਼ਨ ਚੰਡੀਗੜ੍ਹ 20.85 ਸਕੋਰ ਨਾਲ ਦਸਵੇਂ ਸਥਾਨ ‘ਤੇ ਬਣੇ ਹੋਏ ਹਨ।

ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦਾ ਉਦਘਾਟਨ ਸਟੀਲ ਸਟਿਰਪਸ ਗਰੁੱਪ ਦੇ ਚੇਅਰਮੈਨ ਸ੍ਰੀ ਆਰ.ਕੇ.ਗਰਗ ਨੇ ਉਦਘਾਟਨ ਕੀਤਾ। ਇਸ ਮੌਕ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਬਰਿੱਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ.ਆਰ.ਲਖਨਪਾਲ ਤੇ ਆਨਰੇਰੀ ਜਨਰਲ ਸਕੱਤਰ ਸ੍ਰੀ ਕੁਲਦੀਪ ਖੰਨਾ, ਚੰਡੀਗੜ੍ਹ ਬਰਿੱਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਐਚ.ਐਸ.ਧਾਲੀਵਾਲ ਤੇ ਆਨਰੇਲੀ ਜਨਰਲ ਸਕੱਤਰ ਕਰਨਲ ਗੋਬਿੰਦਰ ਸਿੰਘ ਅਤੇ ਟੂਰਨਾਮੈਂਟ ਡਾਇਰੈਕਟਰ ਸ੍ਰੀ ਐਮ.ਐਲ.ਪੰਗੋਤਰਾ ਵੀ ਹਾਜ਼ਰ ਸਨ।

Send this to a friend