ਫਿਰੋਜ਼ਸ਼ਾਹ, 11 ਅਪ੍ਰੈਲ (ਗੁਰਤਾਰ ਸਿੰਘ ਸਿੱਧੂ)- ਮਨੁਖਤਾ ਦੀ ਸੇਵਾ ਲਈ ਪਿਛਲੇ ਲੰਬੇ ਸਮੇ ਤੋਂ ਕੰਮ ਕਰ ਰਹੇ ਸਮਾਜ ਸੇਵੀ ਡਾ ਕੁਲਦੀਪ ਸਿੰਘ ਕੈਲਾਸ਼ ਨੂੰ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਹਨਾਂ ਨੂੰ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਡਾ ਗੁਰਦੀਪ ਸਿੰਘ ਸੰਗਤਪੁਰਾ ਨੇ ਸਿਰੋਪਾਓ ਦੇ ਕੇ ਜਿੰਮੇਵਾਰੀ ਸੌਂਪੀ ਗਈ । ਇਸ ਸਬੰਧੀ ਗੱਲਬਾਤ ਕਰਦਿਆ ਡਾ ਕੁਲਦੀਪ ਸਿੰਘ ਕੈਲਾਸ਼ ਨੇ ਕਿਹਾ ਕਿ ਉਹਨਾਂ ਨੂੰ ਜੋ ਵੀ ਫਾਊਂਡੇਸ਼ਨ ਵਲੋਂ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਮਾਜ ਦੇ ਹਰ ਲੋੜਵੰਦ ਲਈ ਨਿਯਮਾਂ ਅਨੁਸਾਰ ਸੇਵਾ ਕਰਨਗੇ। ਉਹਨਾਂ ਸਮੂਹ ਉਦਮੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਅਤੇ ਸਮਾਜਿਕ ਬੁਰਾਈਆ ਦਾ ਤਿਆਗ ਕਰਕੇ ਸਮਾਜ ਭਲਾਈ ਦੇ ਕਾਰਜਾਂ ਲਈ ਉਦਮ ਕਰਨ। ਇਸ ਮੌਕੇ ਉਹਨਾ ਦੇ ਨਾਲ ਡਾਕਟਰ ਦੀਦਾਰ ਸਿੰਘ, ਡਾਕਟਰ ਜਗਦੇਵ ਸਿੰਘ ਬਰਗਾੜੀ , ਸਰਦਾਰ ਜਸਵਿੰਦਰ ਸਿੰਘ ਘੁਦਾ ਤੋਂ ਇਲਾਵਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।