ਪਿੰਡ ਹਰੀਨੌਂ ਵਿਖੇ ਕਬੱਡੀ ਟੂਰਨਾਮੈਂਟ ਵਿਚ ਭਾਈ ਰੂਪਾ ਦੀ ਟੀਮ ਜੇਤੂ

ਹਰੀਨੌ, 10 ਅਪ੍ਰੈਲ (ਹਰਜੀਤ ਬਰਾੜ)- ਪਿੰਡ ਹਰੀਨੌਂ ਵਿਖੇ ਬਾਬਾ ਭਾਈ ਸਾਈਂ ਦਾਸ ਨੂੰ ਸਮਰਪਿਤ 7ਵਾਂ ਓਪਨ ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ’ਚ ਪਿੰਡ ਭਾਈ ਰੂਪਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 41 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ,ਪਿੰਡ ਪੰਜਗਰਾਈਂ ਕਲਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ 31 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ। 65 ਕਿਲੋ ਵਰਗ ’ਚ ਪਿੰਡ ਹਰੀਨੌਂ ਨੇ ਪਹਿਲਾ ਅਤੇ ਢੈਪਈ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਦਾ ਉਦਘਾਟਨ ਭਾਈ ਰਾਹੁਲ ਸਿੰਘ ਸਿੱਧੂ ਨੇ ਕੀਤਾ ਅਤੇ ਧਨਜੀਤ ਸਿੰਘ ਧਨੀ ਵਿਰਕ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਧਨੀ ਵਿਰਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦਾ ਤਿਆਗ ਕਰਕੇ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਮਹਾਸ਼ਾ ਲਖਵੰਤ ਸਿੰਘ ਬਰਾੜ, ਗੁਰਜੀਤ ਸਿੰਘ ਭੈਰੋਂ ਭੱਟੀ, ਜੱਸਾ ਠਾੜ੍ਹਾ, ਬਲਵਿੰਦਰ ਸਿੰਘ ਮੰਦ੍ਹਾ, ਪ੍ਰਧਾਨ ਬਲਜਿੰਦਰ ਸਿੰਘ, ਸੁਖਵੰਤ ਸਿੰਘ ਗਿੱਲ, ਬਲਜੀਤ ਸਿੰਘ, ਕਾਲਾ ਸਿੰਘ ਪ੍ਰਧਾਨ, ਟੂਰਨਾਂਮੈਂਟ ਕਮੇਟੀ ਦੇ ਪ੍ਰਧਾਨ ਨਿਰਭੈ ਸਿੰਘ, ਡਾ. ਮਾਣਕ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਗੁਰਨੈਬ ਸਿੰਘ, ਅਜੀਤ ਪਾਲ ਸਿੰਘ, ਘੀਚਰ ਸਿੰਘ, ਸ਼ਰਨ ਸਿੰਘ,ਕੁਲਵੀਰ ਸਿੰਘ, ਕਿਰਨ ਸਿੰਘ ਸਮੇਤ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

Send this to a friend