ਪ੍ਰੀਖਿਆ ਪ੍ਰਣਾਲੀ ਦੀ ਦਹਿਸ਼ਤੀ ਤਿਕੋਣ

ਪ੍ਰੀਖਿਆ, ਤਣਾਓ ਤੇ ਨਤੀਜਾ ਪ੍ਰੀਖਿਆ ਪ੍ਰਣਾਲੀ ਜਾਂ ਇਓ ਕਹਿਣਾ ਵਧੇਰੇ ਠੀਕ ਰਹੇਗਾ ਕਿ ਵਿੱਦਿਅਕ ਢਾਂਚੇ ਦੀ ਤਿਕੋਣ ਦੇ ਡਰਾਉਣੇ ਪਹਿਲੂ ਹਨ। ਉਂਝ ਤਾਂ ਸਾਰਾ ਵਰ੍ਹਾ ਹੀ ਵਿੱਦਿਆਰਥੀ ਇਨ੍ਹਾਂ ਦੇ ਸਾਏ ਹੇਠ ਵਿਚਰਨ ਲਈ ਮਜ਼ਬੂਰ ਹਨ ਪਰ ਪ੍ਰੀਖਿਆਵਾਂ ’ਚ ਤਾਂ ਇਹ ਡਰ ਚਰਮ ਸੀਮਾ ’ਤੇ ਪੁੱਜ ਜਾਂਦਾ ਹੈ। ਇਸਨੂੰ ਬਰਦਾਸ਼ਤ ਨਾ ਕਰ ਸਕਣ ਕਰਕੇ ਲਈ ਵਿਦਿਆਰਥੀ ਮਾਨਸਿਕ ਰੋਗ ਦੀ ਗ੍ਰਿਫ਼ਤ ’ਚ ਆ ਜਾਂਦੇ ਹਨ। ਇਨ੍ਹਾਂ ’ਚੋਂ ਕਈ ਤਾਂ ਆਤਮਹੱਤਿਆ ਵੀ ਕਰ ਲਏ ਜਾਂਦੇ ਹਨ। ਸਾਲ-ਦਰ-ਸਾਲ ਇਹ ਮਾਰੂ ਰੁਝਾਨ ਵਧਦਾ ਹੀ ਜਾ ਰਿਹਾ ਹੈ। ਇਸ ਨੇ ਮਾਪਿਆਂ ਵਿੱਦਿਅਕ ਸ਼ਾਸ਼ਤਰੀਆਂ, ਸਮਾਜਕ ਤੇ ਮਨੋਵਿਗਿਆਨੀਆਂ ਦੀ ਚਿੰਤਾਂ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਦਿਆਰਥੀਆਂ ਦੀ ਇਕ ਇਕਤਰਤਾ ਨੂੰ ਸੰਬੋਧਨ ਕਰਦਿਆਂ ਪ੍ਰੀਖਿਆ ਤਣਾਓ ਦਾ ਸਾਹਮਣਾ ਕਰਨ ਲਈ ਉਨ੍ਹਾਂ ਮਨੋਬਲ ਵਧਾਉਣ ਲਈ ਕੁਝ ਟਿੱਪਸ ਦਿੱਤੇ। ਆਤਮ ਵਿਸ਼ਵਾਸ਼ ਬਣਾਈ ਰੱਖਣ, ਆਪਣਾ ਧਿਆਨ ਆਪਣੇ ਫੋਕਸ ’ਤੇ ਪੂਰੀ ਤਰ੍ਹਾਂ ਕੇਂਦਰਤ ਕਰਨ ਤੇ ਮਨ ਦੀ ਪੂਰੀ ਇਕਾਗਰਤਾ ਨਾਲ ਇਸ ਲਈ ਮਿਹਨਤ ਕਰਨ ਤੇ ਮਾਪਿਆਂ ਨੂੰ ਆਪਣੀਆਂ ਅਧੂਰੀਆਂ ਖੁਆਹਿਸ਼ਾਂ ਆਪਣੇ ਬੱਚਿਆਂ ਰਾਹੀਂ ਪੂਰੀ ਕਰਨ ਲਈ ਉਨ੍ਹਾਂ ਤੇ ਦਬਾਅ ਪਾਉਣ ਤੋਂ ਗੁਰੇਜ਼ ਕਰਨ ਸਮੇਤ ਦਿੱਤੇ ਕਈ ਟਿੱਪਸ ਯਕੀਨਨ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਰਾਹਤ ਦਾ ਇਕ ਵੀ ਹੋਣਗੇ। ਜ਼ਿਕਰ-ਏ-ਖ਼ਾਸ ਹੈ ਕਿ ਲੰਘੇ ਵਰ੍ਹੇ ਦੀ 27 ਮਾਰਚ ਨੂੰ ਵੀ ਉਨ੍ਹਾਂ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ’ਮਨ ਕੀ ਬਾਤ’ ’ਚ ਵੀ ਇਸ ਮੁੱਦੇ ’ਤੇ ਗੱਲ ਕੀਤੀ ਸੀ। ਹਾਲ ’ਚ ਹੀ ਇਸ ਮੁੱਦੇ ਬਾਰੇ ਉਨ੍ਹਾਂ ’ਐਗਜ਼ਮ-ਵਾਰੀਅਰ’ ਕਿਤਾਬ ਵੀ ਆਈ ਹੈ।
ਦਰਅਸਲ ਪ੍ਰੀਖਿਆ ਦਾ ਡਰ ਜਾਂ ਤਣਾਓ ਤਾਂ ਅਲਾਮਤਾਂ ਹਨ ਜਿਹੜੀਆਂ ਪ੍ਰੀਖਿਆ/ਵਿੱਦਿਅਕ ਪ੍ਰਣਾਲੀ ਨੂੰ ਲੱਗੇ ਰੋਗ ਪ੍ਰਗਟਾਵਾ ਹਨ। ਇਨ੍ਹਾਂ ਤੋਂ ਸੇਧ ਲੈ ਕੇ ਤੇ ਰੋਗ ਦੀ ਨਿਸ਼ਾਨਦੇਹੀ ਕਰਕੇ ਹੀ ਰੋਗ ਦਾ ਇਲਾਜ ਕੀਤਾ ਜਾ ਸਕੇਗਾ। ਇਲਾਜ ਉਪਰੰਤ ਵਿਦਿਆਰਥੀਆਂ ਨੂੰ ਇਸ ਤਣਾਓ ਤੋਂ ਮੁਕਤ ਕੀਤਾ ਜਾ ਸਕੇਗਾ। ਉਂਝ ਤਾਂ ਬੱਚੇ ਸਾਰਾ ਵਰ੍ਹਾਂ ਹੀ ਪੜ੍ਹਾਈ ਦੇ ਬੋਝ ਥੱਲੇ ਦੱਬੇ ਰਹਿੰਦੇ ਹਨ। ਸਕੂਲੀ ਪੜ੍ਹਾਈ, ਮਾਪਿਆਂ ਦੀ ਉਮੀਦਾਂ, ਟਿਊਸ਼ਨਾਂ ਅਤੇ ਟਿਊਟਰਾਂ ਦੀਆਂ ਝਿੜਕਾਂ, ਸਹਿਪਾਠੀਆਂ ਨਾਲ ਮੁਕਾਬਲੇਬਾਜ਼ੀ, ਕਿਸੇ ਚੱਜ ਦੇ ਕੋਰਸ ਵਿੱਚ ਦਾਖ਼ਲੇ ਦੀ ਸਿੱਖਰਾਂ ਛੋਹਦੀ ਮੈਰਿਟ ਅਤੇ ਮੁਕਾਬਲੇਬਾਜ਼ੀ। ਇਸ ਮੁਕਾਬਲੇਬਾਜ਼ੀ/ਮੈਰਿਟ ’ਚੋਂ ਪਿੱਛੜਣ ਦਾ ਡਰ ਕੁਝ ਮਿਲਾ ਕੇ ਅੱਜ ਪ੍ਰੀਖਿਆਵਾਂ ਦੌਰਾਨ ਅਤੀ ਉ¤ਤਮ ਪ੍ਰਦਰਸ਼ਨ ਕਰਨਾ ਆਤਮ ਸਨਮਾਨ ਦਾ ਸੁਆਲ ਬਣ ਗਿਆ ਹੈ। ਇਸ ਸਮਾਨ ਦੀ ਰਾਖੀ ਲਈ ਕੁਝ ਵੀ ਕਰਨਾ ਜ਼ਰੂਰੀ ਨਹੀਂ ਸਮਝਿਆ/ਕੀਤਾ ਜਾਂਦਾ ਹੈ। ਜ਼ਾਹਿਰ ਹੈ ਜਿਸ ਤਰ੍ਹਾਂ ਦੇ ਤਣਾਓ ਹੇਠ ਅਜੋਕੇ ਵਿਦਿਆਰਥੀਆਂ ਜਾਂ ’ਮਨੋਰੋਗੀਆਂ’ ਨੂੰ ਵਿਚਰਨਾ ਪੈ ਰਿਹਾ ਹੈ ਹੋ ਸਕਦਾ ਹੈ। ਉਹ ਇਸ ਤਣਾਉ ਦੇ ਬਾਵਜੂਦ ਵੀ ਆਪਣੀਆਂ ਤੇ ਆਪਣੇ ਮਾਪਿਆਂ ਦੀਆਂ ਇੱਛਾਵਾਂ ਮੁਤਾਬਿਕ ਉ¤ਚੀ ਮੈਰਿਟ ’ਚ ਆ ਜਾਣ ’ਚ ਕਾਮਯਾਬ ਵੀ ਹੋ ਜਾਣ। ਇਸ ਨਾਲ ਮਾਪੇ ਖ਼ੁਸ਼ ਹੋ ਜਾਣ ਅਤੇ ਉਨ੍ਹਾਂ ਨੂੰ ਆਪਣੇ ਬੱਚੇ ਦੀ ਮਿਹਨਤ ਸਾਰਥਕ ਅਤੇ ਅਪਣੀ ਸੁਫ਼ਨ-ਮੰਜ਼ਿਲ ਨੇੜੇ ਆਉਂਦੀ ਜਾਪੇ। ਅਧਿਆਪਕ ਤੇ ਟਿਊਟਰ ਵੀ ਆਪਣੇ ਹੋਣਹਾਰ ਵਿਦਿਆਰਥੀ ਦੀ ਮਾਰਫ਼ਤ ਆਪਣੇ ਵਧੇ ਮਾਣ-ਸਨਮਾਨ ’ਤੇ ਤੱਸ਼ਲੀ ਤੇ ਗੌਰਵ ਮਹਿਸੂਸ ਕਰਨ। ਬੱਚੇ ਨੂੰ ਇਹ ਹਾਸਲ ਕਰਨ ਲਈ ਕਿਸੇ ਮਾਨਸਿਕ ਤੇ ਸਰੀਰਕ ਜਦੋਂ ਜਹਿਦ ’ਚੋਂ ਗੁਜ਼ਰਨਾ ਪਿਆ ਤੇ ਇਸ ਦਾ ਉਸਦੇ ਸਮੁੱਚੇ ਵਿਕਾਸ ’ਤੇ ਪੈਣ ਵਾਲੇ/ਪਏ ਅਸਰ ਨੂੰ ਅਕਸਰ ਹੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਇਹ ਮਾੜਾ ਅਸਰ ਉਮਰ ਭਰ ਹੀ ਬਣਿਆ ਰਹਿੰਦਾ ਹੈ। ਯਕੀਨਨ ਕਿਸੇ ਵੀ ਮੁਲਕ ਜਾਂ ਕੌਮ ਦੀ ਖੁਸ਼ਹਾਲੀ ਦਾ ਆਧਾਰ ਨੌਜੁਆਨ ਹੁੰਦੇ ਹਨ। ਉਨ੍ਹਾਂ ਦੀ ਮਾਨਸਿਕ, ਸਰੀਰਕ ਤੇ ਸਮਾਜਿਕ ਅਵਸਥਾ ਜਿੰਨੀ ਨਰੋਈ ਤੇ ਵਿਗਸਣਯੋਗ ਹੋਵੇਗੀ। ਉਨ੍ਹਾਂ ਹੀ ਉਨ੍ਹਾਂ ਵਿੱਚ ਮੁਲਕ, ਕੌਮ ਨੂੰ ਬਹੁਪੱਖੀ ਤੇ ਬਹੁ-ਦਿਸ਼ਾਵੀ ਵਿਕਾਸ ਰਾਹਾਂ ਤੇ ਤੇਜ਼ੀ ਨਾਲ ਤੋਰਨ ਦੀ ਸਮਰਥਾ ਹੋਵੇਗੀ। ਉਂਝ ਵੀ ਭਵਿੱਖ ਵਰਤਮਾਨ ਦੀ ਕੁੱਖੋਂ ਜਨਮ ਲੈਂਦਾ ਹੈ। ਨਰੋਏ ਵਰਤਮਾਨ ਬਿਨਾਂ ਬਿਹਤਰ ਭਵਿੱਖ ਦੀ ਆਸ ਕਰਨੀ ਰੇਤ ਵਿੱਚੋਂ ਤੇਲ ਕੱਢਣ ਵਾਂਗ ਹੈ। ਵਰਤਮਾਨ ਸੁਆਰੇ ਤੇ ਸੰਭਾਲੇ ਬਿਨਾਂ ਇਹ ਸੰਭਵ ਨਹੀਂ ਹੈ। ਭੂੰ-ਮੰਡਲੀਕਰਨ ਦੇ ਦੌਰ ਵਿੱਚ ਮੁਲਕ ਦੇ ਨੀਤੀਘਾੜਿਆਂ ਨੇ ਜਿਸ ਤਰ੍ਹਾਂ ਸਮਾਜਿਕ ਅਤੇ ਆਰਥਿਕ ਢਾਂਚੇ ਦੀ ਸੰਰਚਣਾ ਕੀਤੀ ਹੈ, ਹਰ ਖਿੱਤੇ ਨੂੰ ਬੇਮੁਹਾਰ ਮੰਡੀ ਦੀ ਆਰਥਿਕਤਾ ਦੇ ਹਵਾਲੇ ਕੀਤਾ ਹੈ। ਉਸ ਵਿੱਚ ਰੁਜ਼ਗਾਰ ਦੇ ਮੌਕੇ ਨਿਰੰਤਰ ਸੀਮਤ ਕੀਤੇ ਜਾ ਰਹੇ ਹਨ। ਰੁਜ਼ਗਾਰ ਦਾ ਮਿਆਰ ਦੀ ਘਟਾਇਆ ਜਾ ਰਿਹਾ ਹੈ। ਇਸ ਕਾਰਨ ਰੁਜ਼ਗਾਰ ਪ੍ਰਾਪਤੀ ਲਈ ਪੈਰ ਮਿਧਵਾ ਮੁਕਾਬਲਾ ਹੋਰ ਵੀ ਵਧਿਆ ਹੈ। ਅੱਤ ਦੀ ਮਹਿੰਗੀ ਸਿੱਖਿਆ ਤੇ ਮਾਪਿਆਂ ਦੀ ਬਹੁ-ਇੱਛਾਵਾਂ ਤੇ ਵੱਡੀਆਂ ਉਮੀਦਾਂ ਰਲ ਕੇ ਨੌਜਵਾਨਾਂ ਦੁਆਲੇ ਇਹੋ ਜਿਹਾ ਕਾਫ਼ੀ ਔਖਾ ਹੋ ਜਾਂਦਾ ਹੈ। ਰਹੀ ਸਹੀ ਕਸਰ ਗ਼ੈਰ-ਪ੍ਰਸੰਗਕ, ਗ਼ੈਰ-ਮਿਆਰੀ ਤੇ ਗ਼ੈਰ-ਵਿਹਾਰੀ ਵਿੱਦਿਆ ਨੇ ਵੀ ਉਨ੍ਹਾਂ ਨੂੰ ਰੁਜ਼ਗਾਰ ਭਾਲ, ਚੋਣ ਲਈ ਕੌਮਾਂਤਰੀ ਰੁਜ਼ਗਾਰ ਮੰਡੀ ਵਿੱਚੋਂ ਬਾਹਰ ਕੱਢ ਕੇ ਮੁਲਕੀ ਸੀਮਾਵਾਂ ਤਕ ਸੀਮਤ ਕਰਕੇ ਰੱਖ ਦਿੱਤਾ ਹੈ। ਮੁਲਕ ’ਚ ਸੀਮਾਵਾਂ ਲਗਾਤਾਰ ਸੀਮਤ ਹੋ ਰਹੀਆਂ/ਕੀਤੀਆਂ ਜਾ ਰਹੀਆਂ ਹਨ। ਸਰਕਾਰੀ ਅਤੇ ਗ਼ੈਰ-ਸਰਕਾਰੀ ਖਿੱਤੇ ਵਿੱਚ ਪੂੰਜੀਵਾਦੀ ਸੰਸਾਰੀਕਰਨ ਤੇ ਬੇਲਗਾਮ ਮੰਡੀ ਦੀ ਆਰਥਿਕਤਾ ਵਿੱਚ ਸਥਾਈ ਰੁਜ਼ਗਾਰ ਦੀ ਬਜਾਏ ਠੇਕੇਦਾਰੀ ਅਤੇ ਆਊਟ ਸੋਰਸ ਦਾ ਰੁਝਾਨ ਵਧਿਆ ਹੈ। ਸਥਾਪਿਤ ਮਾਪ ਦੰਡਾਂ ਦੀ ਬੁਰੀ ਤਰ੍ਹਾਂ ਉਲੰਘਣਾ ਕਰਕੇ ਬਹੁਤ ਘੱਟ ਉਜ਼ਰਤ ਅਤੇ ਸਹੂਲਤਾਂ ਅਤੇ ਗ਼ੈਰ-ਮਿਆਰੀ ਕੰਮ ਹਾਲਤਾਂ, ਨੌਕਰੀ ਖੋਹ ਲੈਣ ਦੀ ਕੱਚੇ ਧਾਗੇ ਨਾਲ ਸਿਰੇ ’ਤੇ ਲਟਕਾਈ ਤਲਵਾਰ ਕਾਰਨ ਗ਼ੈਰ-ਮਨੁੱਖੀ ਹਾਲਤਾਂ ਵਿੱਚ ਵੀ ਕੰਮ ਕਰਨ ਦੀ ਮਜ਼ਬੂਰੀ ਬਣੀ ਰਹਿੰਦੀ ਹੈ।
ਮਾਪਿਆਂ ਵਲੋਂ ਵੀ ਉ¤ਤਮ ਅਤੇ ਅਤੀ-ਉ¤ਤਮ ਰੈਂਕ ਲਈ ਉ¤ਚੀ ਅਤੇ ਮੋਟੀ ਤਨਖਾਹਦਾਰ ਨੌਕਰੀ ਪ੍ਰਾਪਤੀ ਲਈ ਉਨ੍ਹਾਂ ’ਤੇ ਦਬਾਅ ਪਾਇਆ ਅਤੇ ਵਧਾਇਆ ਜਾਂਦਾ ਹੈ। ਕਈ ਤਾਂ ਆਪਣੀ ਅਧੂਰੀਆਂ ਖੁਹਾਇਸ਼ਾਂ ਵੀ ਆਪਣੀ ਔਲਾਦ ਦੀ ਮਾਰਫ਼ਤ ਪੂਰੀਆਂ ਕਰਨੀਆਂ ਅਤੇ ਹਰ ਹਾਲਤ ਪੂਰੀਆਂ ਕਰਨੀਆਂ ਚਾਹੁੰਦੇ ਹਨ। ਇਸ ਲਈ ਉਹ ਹਰ ਸਹੂਲਤ ਮੁਹੱਈਆਂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨਾਲ ਸਰਕਸ ਦੇ ਸ਼ੇਰ ਵਾਂਗ ਵਰਤਾਉ ਕਰਦੇ ਹਨ। ਇਸ ਕਰਕੇ ਵਿਦਿਆਰਥੀ ਸਾਰਾ ਸਾਲ ਇੱਕ ਅਜੀਬ ਜਿਹੇ ਘੁੱਟਣ ਅਤੇ ਦਹਿਸ਼ਤ ਵਿੱਚ ਰਹਿੰਦੇ ਹਨ। ਪ੍ਰੀਖਿਆਵਾਂ ਵਿੱਚ ਤਾਂ ਇਸ ਦੀ ਸਿਖ਼ਰ ਹੋ ਜਾਂਦੀ ਹੈ ਜਿਹੜੀ ਉਹਨਾਂ ਨੂੰ ਕਈ ਮਾਨਸਿਕ ਰੋਗਾਂ ਦੇ ਰਾਹ ਤੋਰ ਦਿੰਦੀ ਹੈ। ਇਸ ਤਣਾਅ ਨੂੰ ਸਹਿਣ ਨਾ ਕਰਨ ਵਾਲਿਆਂ ਨੂੰ ਤਾਂ ਸਿਵਿਆਂ ਦੇ ਰਾਹ ਵੀ ਪਾ ਦਿੰਦੀ ਹੈ। ਇਹੋ ਕਾਰਨ ਹੈ ਕਿ ਪ੍ਰੀਖਿਆਵਾਂ ਮੌਕੇ ਵਿਦਿਆਰਥੀਆਂ ਦੇ ਖ਼ੁਦਕੁਸ਼ੀ ਕਰਨ ਦੇ ਰੁਝਾਨ ਵਿੱਚ ਇਕਦਮ ਤੇਜ਼ੀ ਆ ਜਾਂਦੀ ਹੈ। ਪਿਛਲੇ ਤੋਂ ਪਿਛਲੇ ਵਰ੍ਹੇ ਜਨਵਰੀ ਤੋਂ ਜੂਨ ਤੱਕ 110 ਵਿਦਿਆਰਥੀਆਂ ਦੇ ਦਬਾਅ ਤੇ ਇੱਕ ਦੋ ਵਿਸ਼ਿਆਂ ਵਿੱਚ ਆਸ ਮੁਤਾਬਕ ਸਫ਼ਲ ਨਾ ਹੋਣ ਕਰਕੇ ਆਤਮ-ਹੱਤਿਆ ਕੀਤੀ ਸੀ। ਇਹਨਾਂ ਵਿੱਚੋਂ 26 ਤਾਂ ਇਕਲੇ ਮਹਾਂਨਗਰੀ ਮੁੰਬਈ ਦੇ ਹੀ ਸਨ। ਇਹ ਮਾਰੂ ਵਰਤਾਰਾ ਮੁਲਕ ਭਰ ਵਿੱਚ ਵੀ ਵੱਧ ਰਿਹਾ ਹੈ। ਮਾਪਿਆਂ, ਸਮਾਜ ਵਿਗਿਆਨੀਆਂ, ਮਨੋਰੋਗ ਮਾਹਿਰਾਂ, ਸਿੱਖਿਆ-ਸ਼ਾਸਤਰੀਆਂ ਅਤੇ ਮੁਲਕ ਦੇ ਨੀਤੀਘਾੜਿਆਂ ਸਾਹਮਣੇ ਇਹ ਸਵਾਲ ਮੂੰਹ ਅੱਡੀ ਖੜਾ ਹੈ ਕਿ ਵਿਦਿਆਰਥੀਆਂ ਵਿੱਚ ਸਵੈ-ਹੱਤਿਆਂ ਦਾ ਤੇਜ਼ੀ ਨਾਲ ਵਧ ਰਿਹਾ ਰੁਝਾਨ ਵਰਤਮਾਨ ਸਿੱਖਿਆ ਪ੍ਰਣਾਲੀ ਅਤੇ ਪ੍ਰੀਖਿਆ ਪ੍ਰਣਾਲੀ ਦੇ ਦੋਸ਼ਾਂ ਕਾਰਨ ਵੱਧ ਰਿਹਾ ਹੈ ਜਾਂ ਪ੍ਰੀਵਾਰ ਤੇ ਸਮਾਜ ਵਿੱਚ ਹੋ ਰਹੀ ਟੁੱਟ ਭੱਜ ਕਾਰਨ। ਆਰਥਿਕ ਰਾਜਨੀਤੀਕ ਢਾਂਚੇ ਕਾਰਨ ਜਾਂ ਫਿਰ ਇਸ ਸਭ ਕੁਝ ਕਾਰਨ। ਇਹਨਾਂ ਸਾਰੇ ਕਾਰਨਾਂ ਦਾ ਜਮ੍ਹਾਂ ਜੋੜ ਉਹਨਾਂ ਨੂੰ ਆਤਮਘਾਤੀ ਬਣਾ ਰਿਹਾ ਹੈ। ਸਰਬ ਸਵੀਕਾਰਤ ਤੱਥ ਹੈ ਕਿ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੁਕਸਦਾਰ ਹੈ। ਸਿਲੇਬਲ ਦਾ ਨਾਂ ਤੇ ਪੜ੍ਹਾਇਆ ਤਾਂ ਜਾ ਰਿਹਾ ਹੈ ਸਿਖਾਇਆ ਨਹੀਂ। ਪੜ੍ਹਾਏ ਨੂੰ ਜਾਂਚਣ ਪਰਖਣ ਲਈ ਮਹਿਜ ਤਿੰਨ ਘੰਟਿਆਂ ਦਾ ਵਿਕਲਪ ਅੱਜ ਤੱਕ ਨਹੀਂ ਲੱਭਿਆ ਗਿਆ। ਸਮਾਜਿਕ ਸਰੋਕਾਰਾਂ ਤੋਂ ਪੂਰੀ ਤਰ੍ਹਾਂ ਟੁੱਟੀ ਹੋਈ ਸਿਖਿਆ ਫ਼ੈਕਟਰੀ ’ਚੋ ਨਿਕਲਿਆ ਮਸ਼ੀਨੀ ਮਨੁੱਖ ਸਥਾਪਿਤ ਢਾਂਚਾਗਤ ਪ੍ਰਣਾਲੀ ਮਸ਼ੀਨਰੀ ਨੂੰ ਬਹੁਤ ਵਧੀਆਂ ਢੰਡ ਨਾਲ ਚਲਾ ਤਾਂ ਸਕਦਾ ਹੈ ਪਰ ਸਮਾਜਿਕ ਉਸਾਰੀ ਵਿੱਚ ਜ਼ਿਕਰਯੋਗ ਯੋਗਦਾਨ ਨਹੀਂ ਪਾ ਸਕਦਾ। ਵਿਦਿਆਰਥੀਆਂ ਤੇ ਇਸ ਮਾਨਸਿਕ ਤਣਾਅ ਦੇ ਦਬਾਅ ਤੇ ਦਹਿਸ਼ਤੀ ਮਾਹੌਲ ਲਈ ਪੀਵਾਰ ਤੇ ਸਮਾਜ ਵੀ ਘੱਟ ਜਿੰਮੇਵਾਰ ਨਹੀਂ। ਪਰਿਵਾਰ ਸਮਾਜ ਵਿੱਚ ਵਧ ਰਹੀ ਟੁੱਟ-ਭੱਜ ਕਾਰਨ ਸਾਂਝੇ ਪਰਿਵਾਰ ਦੀ ਥਾ ਇਕਹਰੇ ਪਰਿਵਾਰ ਦੀ ਸਥਾਪਤੀ ਨੇ ਆਪਸੀ ਭਾਵਨਾਤਮਕ ਸਾਂਝ ਨੂੰ ਭਾਰੀ ਖੋਰਾ ਲਾਇਆ ਹੈ। ਆਰਥਿਕ ਸਮਾਜਿਕ ਸੁਖਾਵੇ ਜੀਵਨ ਲਈ ਮਾਂ-ਬਾਪ ਦੇ ਨੌਕਰੀ ਪੇਸ਼ਾ-ਰੁਜ਼ਗਾਰ ਯਾਫ਼ਤਾ ਹੋਣ ਕਰਕੇ ਬੱਚਿਆਂ ਦਾ ਬਚਪਨ ਪੂਰੀ ਤਰ੍ਹਾਂ ਨਜ਼ਰਅੰਦਾਜ਼ ਤੇ ਅਸੁਰੱਖਿਅਤ ਹੋ ਰਿਹਾ ਹੈ। ਆਰਥਿਕ ਤੌਰ ’ਤੇ ਸੌਖੇ ਮਾਂ-ਬਾਪ ਬੱਚਿਆਂ ਨੂੰ ਆਰਥਿਕ ਜਾ ਪਦਾਰਥਕ ਸੁੱਖ-ਸਹੂਲਤਾਂ ਨਾਲ ਤਾਂ ਮਾਲੋਮਾਲ ਕਰ ਦਿੰਦੇ ਹਨ ਪਰ ਰਿਸ਼ਤਿਆਂ ਦੀ ਭਾਵਨਾਤਮਕ ਸਾਂਝ ਦੀ ਅਮੀਰੀ ਤੋਂ ਵਾਂਝੇ ਕਰ ਦਿੰਦੇ ਹਨ। ਸਾਂਝੇ ਪਰਿਵਾਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਇਆ-ਤਾਈ, ਚਾਚਾ-ਚਾਚੀ ਅੰਦਰੂਨੀ ਬਾਹਰੀ ਇਸ ਦਬਾਆ ਨੂੰ ਸ਼ਾਕ ਅਬਜਵਰ ਦਾ ਕੰਮ ਕਰਦੇ ਹਨ। ਇਕਹਰੇ ਪਰਿਵਾਰ ਵਿੱਚ ਬੱਚਿਆਂ ਵਿੱਚ ਪੈਦਾ ਹੈੇ ਅਤੇ ਵੱਧ ਰਿਹਾ ਇੱਕਲਾਪਨ, ਮਾਨਸਿਕ ਤਣਾਅ, ਦਬਾਅ ਤੇ ਭਾਵਨਾਤਮਕ ਸੱਖਣੇਪਣ ਵਿੱਚੋਂ ਪੈਦਾ ਹੁੰਦੇ, ਵੱਧਦੇ ਮਨੋ-ਵਿਗਿਆਨਕ ਦਬਾਅ ਨੂੰ ਝੱਲਣ ਤੇ ਇਸ ਵਿੱਚੋਂ ਨਿਕਲਣ ਲਈ ਉਹ ਬੇਬਸ ਤੇ ਅਸਮਰੱਥ ਹੁੰਦੇ ਹਨ। ਵੱਖ-ਵੱਖ ਸਰਵਿਆਂ ਦੇ ਅੰਕੜ੍ਹਿਆਂ ਮੁਤਾਬਿਕ 1991 ਤੋਂ 2014 ਦੌਰਾਨ 15 ਵਰ੍ਹਿਆਂ ਦੀਆ ਲੜਕੀਆਂ ’ਚ ਐਂਟੀ-ਡਿਪਰੈਸ਼ਨ ਦਵਾਈਆਂ ਦੀ ਵਰਤੋਂ 137 ਗੁਣਾ ਤੇ ਇਸੇ ਉਮਰ ਦੇ ’ਚ ਗੁਣਾ ਵਧੀ ਹੈ। 25 ਵਰ੍ਹਿਆਂ ਦੇ ਇਸ ਅਰਸੇ ’ਚ ਡਿਪਰੈਸ਼ਨ ਦਾ ਇਲਾਜ ਕਰਵਾਉਣ ਵਾਲੇ ਇਨ੍ਹਾਂ ਲੜਕੇ ਅਤੇ ਲੜਕੀਆਂ ’ਚ 8 ਗੁਣਾ ਵਾਧਾ ਹੋਇਆ ਹੈ। ਸਮੱਸਿਆ ਤਾਂ ਇਹ ਵੀ ਹੈ ਕਿ ਮੁਲਕ ’ਚ ਪਹਿਲ ਹੀ ਮਨੋ-ਵਿਗਿਆਨੀਆਂ ਦੀ ਭਾਰੀ ਘਾਟ ਹੈ। ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਦੇ 2014 ਤੱਕ ਦੇ ਉਪਲੱਬਧ ਅੰਕੜਿਆਂ ਮੁਤਾਬਿਕ 2011 ਤੋਂ 2014 ਤੱਕ 2600 ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ। ਇਕ ਤਰ੍ਹਾਂ ਹਰ ਘੰਟੇ ਇਕ ਵਿਦਿਆਰਥੀ ਮੁਲਕਾਂ ’ਚ ਆਤਮ ਹੱਤਿਆ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਇਸ ਆਤਮਘਾਤੀ ਰਾਹ ਤੋਂ ਮੋੜਨ ਅਤੇ ਉਨ੍ਹਾਂ ਨੂੰ ਮਾਨਸਿਕ ਤਣਾਓ ’ਚ ਕੱਢਣ ਲਈ ਬਹੁ ਦਿਸ਼ਵੀ ਉਪਰਾਲੇ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਵਿੱਦਿਅਕ ਪ੍ਰਣਾਲੀ ਨੂੰ ਮੁੱਢੋ-ਸੁੱਢੋਂ ਬਦਲ ਕੇ ਅਜੋਕੀਆਂ ਲੋੜਾਂ ਅਨੁਸਾਰ ਸੋਧਣ ਦੇ ਨਾਲ-ਨਾਲ ਰੁਜ਼ਗਾਰ ਮੁੱਖੀ ਬਣਾਉਣਾ ਜ਼ਰੂਰੀ ਹੈ। ਇਸ ਲਈ ਘੱਟੋ-ਘੱਟ 50 ਵਰ੍ਹਿਆਂ ਲਈ ਅਧਿਆਪਕਾਂ, ਡਾਕਟਰ, ਇੰਜ਼ਨੀਅਰ, ਖੇਤੀ ਮਾਹਿਰ ਤੇ ਇਸ ਤਰ੍ਹਾਂ ਦੇ ਹਰ ਖਿੱਤੇ ’ਚ ਮਾਹਰਾਂ ਦੀ ਲੋੜ ਲਈ ਸਰਵੇ ਕਰਨਾ ਜ਼ਰੂਰੀ ਹੈ। ਸਿੱਖਿਆ ਅਤੇ ਸਿਹਤ ਸਹੂਲਤਾਂ ਸਮੇਤ ਹੋਰ ਮੁੱਢਲੀਆਂ ਸਹੂਲਤਾਂ ਮਹੁੱਈਆਂ ਕਰਾਉੇਣੀਆਂ ਪ੍ਰਮੁੱਖ ਤਰਜ਼ੀਹਾਂ ਬਣਨੀਆਂ ਚਾਹੀਦੀਆਂ ਹਨ। ਇਸ ਲਈ ਹਰ ਉਹ ਨੀਤੀਗਤ ਯਤਨ ਕਰਨੇ ਪੈਣਗੇ ਜਿਹੜੇ ਕਰਨ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਮੁਲਕ ਨੂੰ ਪੂੰਜੀਵਾਦੀ ਵਿਸ਼ਵਕਰਨ ਅਤੇ ਮੰਡੀਮੁੱਖੀ ਨੀਤੀਆਂ ਦੀਆਂ ਲੀਹੋਂ ਲਹ ਕੇ ਮਨੁੱਖਤਾ ਅਤੇ ਸਮਾਜਮੁੱਖੀ ਲੀਹਾਂ ਤੇ ਪਾਇਆ ਜਾਵੇ।

Send this to a friend