ਵਰਲਡ ਕੈਂਸਰ ਕੇਅਰ ਤੇ ਸ੍ਰੋਮਣੀ ਕਮੇਟੀ ਵੱਲੋਂ ਵਿਸਾਖੀ ’ਤੇ ਦਮਦਮਾ ਸਾਹਿਬ ਵਿਖੇ ਮੁਫਤ ਕੈਂਸਰ ਜਾਂਚ ਕੈਂਪ

ਬਠਿੰਡਾ, 8 ਅਪ੍ਰੈਲ (ਇੰਦਰਜੀਤ ਨਥਾਣਾ)- ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਐਸ.ਜੀ.ਪੀ.ਜੀ. ਦੇ ਸਹਿਯੋਗ ਨਾਲ ਵਿਸ਼ਾਲ ਕੈਂਸਰ  ਜਾਂਚ ਅਤੇ ਜਾਗਰੂਕਤਾ  ਕੈਂਪ ਮਿਤੀ 11, 12, 13 ਤੇ 14 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਰਲਡ ਕੈਂਸਰ ਕੇਅਰ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜ ਲਈ ਸ੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਲਈ ਬਜਟ ਰੱਖਿਆ ਗਿਆ ਹੈ ਅਤੇ ਕਮੇਟੀ ਕੈਂਸਰ ਪੀੜਤਾਂ ਦੀ ਆਰਥਿਕ ਮੱਦਦ ਦੇਣ ਲਈ ਯਤਨਸ਼ੀਲ ਹੈ। ਇਸ ਸੰਸਥਾ ਦੇ ਪੰਜਾਬ ਇੰਚਾਰਜ ਡਾ.ਧਰਮਿੰਦਰ ਢਿੱਲੋਂ ਨੇ ਕਿਹਾ ਕਿ ਇਸ ਕੈਂਪ ਵਿੱਚ ਫਰੀ ਮੈਮੋਗ੍ਰਾਫ਼ੀ ਟੈਸਟ (ਛਾਤੀ ਦੇ ਕੈਂਸਰ ਲਈ), ਪੇਪ ਸਮੀਅਰ ਟੈਸਟ (ਬੱਚੇਦਾਨੀ ਦੇ ਕੈਂਸਰ ਲਈ), ਪੀ.ਐਸ.ਏ. ਟੈਸਟਦ(ਗਦ੍ਵੂਦਾਂ ਦੇ ਕੈਂਸਰ ਲਈ),ਬਲੱਡ ਕੈਂਸਰ, ਔਰਤਾਂ ਤੇ ਮਰਦਾਂ ਦੀ ਸਰੀਰਕ ਜਾਂਚ ਤੇ ਮੂੰਹ ਅਤੇ ਗਲੇ ਦੇ ਕੈਂਸਰ ਦੀ ਜਾਂਚ ਵੀ ਕੀਤੀ ਗਈ । ਇਸਦੇ ਨਾਲ-ਨਾਲ ਹੀ ਸਾਰੇ ਮਰੀਜਾਂ ਦਾ ਬਲੱਡ ਪ੍ਰੈਅਰ, ਬਲੱਡ ਸ਼ੂਗਰ ਫ਼ਰੀ ਚੈੱਕ ਕੀਤਾ ਜਾਵੇਗਾ ਤੇ ਦਵਾਈਆਂ ਵੀ ਫ਼ਰੀ ਦਿੱਤੀਆਂ ਜਾਣਗੀਆਂ। ਮਾਲਵਾ ਜ਼ੋਨ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਸ ਸੰਸਥਾ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਖੁਦ ਇਸ ਕੈਂਪ ਵਿੱਚ ਸ਼ਿਰਕਤ ਕਰਨਗੇ ਤੇ ਕੈਂਸਰ ਪੀਤੜ ਮਰੀਜ਼ਾਂ ਨੂੰ ਮਿਲਣਗੇ। ਇਸ ਕੈਂਪ ਦਾ ਉਦਘਾਟਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ ਅਤੇ ਵਿਸ਼ੇਸ ਸਹੂਲਤਾਂ ਨਾਲ ਤਿਆਰ ਕੀਤੀ ਮਨੁੱਖਤਾ ਦੀ ਸੇਵਾ ਲਈ ਇੱਕ ਬੱਸ ਨੂੰ ਵੀ ਹਰੀ ਝੰਡੀ ਦੇ ਕੇ ਸਮਰਪਿੱਤ ਕੀਤੀ ਜਾਵੇਗੀ।
ਅਮਰੀਕ ਸਿੰਘ ਮੈਂਬਰ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਕੈਂੀ ਲਈ ਉਚੇਚੇ ਪ੍ਰਬੰਧ ਕਰ ਲਏ ਗਏ ਹਨ ਤਾ ਜੋ ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਾ ਆਏ। ਇਸ ਮੌਕੇ ਭਾਈ ਗੁਰਤੇਜ ਸਿੰਘ ਢੱਡੇ, ਮਨਜੀਤ ਸਿੰਘ ਬੱਪੀਆਣਾ ਧਰਮ ਪ੍ਰਚਾਰ ਮੈਂਬਰ, ਸੁਰਜੀਤ ਸਿੰਘ ਰਾਏਪੁਰ, ਤੇ ਮਨੇਜਰ ਕਰਨ ਸਿੰਘ ਹਾਜ਼ਿਰ ਸਨ।

Send this to a friend