Skip to content
Independent perspectives. Global stories.
BREAKING

‘ਨਾਨਕ ਸ਼ਾਹ ਫਕੀਰ’ ਰਿਲੀਜ਼ ਹੋਈ ਤਾਂ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕੇ ਦਾ ਸਿਰ ਕਲਮ ਕਰ ਦਿਆਂਗੇ : ਭਾਈ ਗੋਪਾਲਾ

Share this story

ਅੰਮ੍ਰਿਤਸਰ, 8 ਅਪ੍ਰੈਲ (ਗੁਰਪ੍ਰੀਤ ਸਿੰਘ ਮਾਨ)- ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਅਸਮਾਨੋਂ ਪਾਰ ਹੋ ਚੁੱਕਾ ਹੈ। ਅੱਜ ਇਥੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਐਲਾਨ ਕਰ ਦਿੱਤਾ ਹੈ ਕਿ ਸਿੱਖੀ ਸਿਧਾਂਤਾਂ ਨੂੰ ਤਾੜ-ਤਾੜ ਕਰਨ ਵਾਲੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਰੋਕਣ ਲਈ ਅਸੀਂ ਸਿਰ ਧੜ੍ਹ ਦੀ ਬਾਜੀ ਲਾ ਦਿਆਂਗੇ ਤੇ ਚਾਹੇ ਜੋ ਮਰਜੀ ਨੁਕਸਾਨ ਝੱਲਣਾ ਪਵੇ ਇਸ ਫਿਲਮ ਨੂੰ ਕਿਸੇ ਵੀ ਹਾਲਾਤ ‘ਚ ਸਿਨੇਮਿਆਂ ਚ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਰਿਲੀਜ ਕੀਤੀ ਗਈ ਤਾਂ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕੇ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਸਿੱਖਾਂ ਦੇ ਦੁਸ਼ਮਣਾਂ ਦਾ ਬੀਤੇ ਸਮੇਂ ਹੋਇਆ ਸੀ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਤੋਂ 40 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਗੁਰੂ ਨਗਰੀ ਅੰਮ੍ਰਿਤਸਰ ‘ਚ ਨਰਕਧਾਰੀ ਗੁਰਬਚਨੇ ਨੇ ਸਾਡੇ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੀ ਕੋਝੀ ਹਰਕਤ ਕੀਤੀ ਸੀ ਜਿਸ ਦਾ ਹਸ਼ਰ ਉਸ ਨੂੰ ਸਿੰਘਾਂ ਦੀਆਂ ਗੋਲ਼ੀਆਂ ਖਾ ਕੇ ਭੁਗਤਣਾ ਪਿਆ ਸੀ ਤੇ ਅੱਜ ਹਰਿੰਦਰ ਸਿੱਕਾ ਵੀ ਉਸੇ ਰਾਹ ਤੇ ਚੱਲ ਪਿਆ ਹੈ ਜਿਸ ਨੂੰ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇ ਇਹ ਫਿਲਮ ਸਿਨੇਮਿਆਂ ਚ ਚੱਲੀ ਤਾਂ ਸਿਨੇਮੇ ਭੰਨ ਦਿੱਤੇ ਜਾਣਗੇ ਤੇ ਹਰਿੰਦਰ ਸਿੱਕੇ ਨੂੰ ਅਸੀਂ ਅਜਿਹਾ ਸਬਕ ਸਿਖਾਵਾਂਗੇ ਕਿ ਉਸ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ। ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਮੈਂ ਆਪਣੇ ਜਿਊਂਦੇ ਜੀਅ ਇਹ ਫਿਲਮ ਨਹੀਂ ਲੱਗਣ ਦੇਵਾਂਗਾ ਕਿਉਂਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੋਲ ਸਾਡੇ ਸਾਹਮਣੇ ਕੋਈ ਮਨੁੱਖ ਨਿਭਾਅ ਜਾਵੇ ਅਜਿਹਾ ਵਰਤਾਰਾ ਨਹੀਂ ਵਰਤਣ ਦੇਵਾਂਗੇ ਇਹ ਅਸੀਂ ਸਿੱਖ ਕੌਮ ਨਾਲ ਪ੍ਰਣ ਕਰਦੇ ਹਾਂ।

WRITTEN BY