ਸ਼ਵੇਤ ਮਿਲਕ ਨੇ ਸੂਬਾ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਚੰਡੀਗੜ੍ਹ, 8 ਅਪ੍ਰੈਲ- ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਾਅਦਾ ਖਿਲਾਫੀ, ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਉ¤ਪਰ ‘ਕਾਂਗਰਸ ਪੰਜਾਬ ਛੋੜੋ’ ਅੰਦੋਲਨ ਸ਼ੁਰੂ ਕਰੇਗੀ। ਇਹ ਐਲਾਨ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਅੱਜ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਣ ਸਮੇਂ ਕੀਤਾ। ਇਸ ਮੌਕੇ ’ਤੇ ਉਹ ਸੂਬੇ ਭਰ ਤੋਂ ਆਏ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤ ਪੰਜਾਬ ਇੰਚਾਰਜ ਸ੍ਰੀ ਪ੍ਰਭਾਤ ਝਾਅ, ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਰਾਸ਼ਟਰੀ ਸਕੱਤਰ ਸ੍ਰੀ ਤਰੁਣ ਚੁਘ, ਕੇਂਦਰੀ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ, ਸਾਬਕਾ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਰਜਿੰਦਰ ਭੰਡਾਰੀ, ਸ੍ਰੀ ਅਵਿਨਾਸ਼ ਸ਼ਰਮਾ, ਸ੍ਰੀ ਕਮਲ ਸ਼ਰਮਾ, ਪ੍ਰਸਿੱਧ ਲੋਕ ਗਾਇਕ ਹੰਸ ਰਾਜ ਹੰਸ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸ੍ਰੀ ਸ਼ਵੇਤ ਮਲਿਕ ਨੇ ਵਿਧੀਵਤ ਅਹੁਦਾ ਸੰਭਾਲਣ ਤੋਂ ਬਾਅਦ ਭਾਜਪਾ ਦੇ ਸਾਰੇ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ। ਸ਼ਵੇਤ ਮਲਿਕ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨਾਂ ਨੇ ਵੀ ਮੰਚ ’ਤੇ ਭਾਸ਼ਣ ਦਿੱਤਾ।ਸ਼ਵੇਤ ਮਲਿਕ ਦਾ ਆਪਣੇ ਨਵੇਂ ਨਾਅਰੇ ਰਾਹੀਂ ਕਹਿਣਾ ਹੈ ਕਿ ‘ਕਾਂਗਰਸ ਪੰਜਾਬ ਛਡੋ, ਕਾਂਗਰਸਿਓ ਗ¤ਦੀ ਛ¤ਡੋ’ ਅਤੇ ਇਹ ਕਿ ਅਸੀਂ ਸੂਬੇ ਭਰ ਵਿਚ ਕਾਂਗਰਸ ਖਿਲਾਫ਼ ਮੁਹਿੰਮ ਸ਼ੁਰੂ ਕਰਾਂਗੇ।