‘ਗਾਂਧੀ ਸ਼ਾਂਤੀ ਐਵਾਰਡ’ ਲਈ ਯੋਗ ਵਿਅਕਤੀਆਂ /ਸੰਸਥਾਵਾਂ ਤੋਂ ਅਰਜ਼ੀਆਂ ਦੀ ਮੰਗ

ਫਰੀਦਕੋਟ, 5 ਅਪ੍ਰੈਲ (ਗੁਰਜੀਤ ਰੋਮਾਣਾ)- ਭਾਰਤ ਸਰਕਾਰ ਦੇ ਸਭਿਆਚਾਰਕ, ਵਣ ਅਤੇ ਜਲਵਾਯੂ ਪਰਿਵਰਤਨ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰਾਲੇ ਵਲੋਂ ਸਾਲ 2018 ਲਈ ਕਾਬਿਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ‘ਗਾਂਧੀ ਸ਼ਾਂਤੀ ਅਵਾਰਡ‘ ਦਿਤਾ ਜਾਣਾ ਹੈ, ਜਿਸ ਲਈ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਭਾਰਤ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਲੋਂ ਪ੍ਰਾਪਤ ਪਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਨੇ ਦਸਿਆ ਕਿ ਇਹ ਅਵਾਰਡ ਮਹਾਤਮਾ ਗਾਂਧੀ ਜੀ ਦੀ 125ਵੀਂ ਜਨਮ ਸ਼ਤਾਬਦੀ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਅਵਾਰਡ ਵਿਚ ਇਕ ਕਰੋੜ ਰੁਪਏ ਦੀ ਰਾਸ਼ੀ ਅਤੇ ਸਾਈਟੇਸ਼ਨ ਸ਼ਾਮਿਲ ਹੈ। ਇਨ੍ਹਾਂ ਅਵਾਰਡਾਂ ਲਈ ਯੋਗ ਨਾਵਾਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਵਲੋਂ ਕੀਤੀ ਜਾਵੇਗੀ।ਸ਼੍ਰੀ ਪਰਾਸ਼ਰ ਨੇ ਦਸਿਆ ਕਿ ਅਵਾਰਡ ਲਈ ਯੋਗ ਵਿਅਕਤੀਆਂ/ਸੰਸਥਾਵਾਂ ਦਾ ਅਹਿੰਸਾ ਅਤੇ ਮਹਾਤਮਾ ਗਾਂਧੀ ਵਲੋਂ ਦਰਸਾਏ ਹੋਰ ਮਾਰਗਾਂ ‘ਤੇ ਚਲਦਿਆਂ ਸਮਾਜਿਕ, ਆਰਥਿਕ ਅਤੇ ਰਾਜਸੀ ਬਦਲਾਅ ਵਰਗੇ ਖੇਤਰਾਂ ਵਿਚ ਮਹਤਵਪੂਰਨ ਯੋਗਦਾਨ ਪਾਇਆ ਹੋਣਾ ਜ਼ਰੂਰੀ ਹੈ। ਇਸ ਅਵਾਰਡ ਲਈ ਅਪਲਾਈ ਕਰਨ ਹਿਤ ਵਧੇਰੇ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ ਾ.ਨਿਦੳਿਚੁਲਟੁਰੲ.ਨਚਿ.ਨਿ ’ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮੁਕੰਮਲ ਅਰਜ਼ੀਆਂ ਮਿਤੀ 19 ਅਪ੍ਰੈਲ, 2018 ਤਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਸਥਿਤ ਦਫ਼ਤਰ ਡਿਪਟੀ ਕਮਿਸ਼ਨਰ ਦੀ ਫੁਟਕਲ ਸ਼ਾਖਾ, ਕਮਰਾ ਨੰਬਰ 235 ਵਿਖੇ ਦਿਤੀਆਂ ਜਾ ਸਕਦੀਆਂ ਹਨ। ਦੱਸਣਯੋਗ ਹੈ ਕਿ ਹੁਣ ਤਕ ਇਹ ਅਵਾਰਡ ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਡਾ. ਜੂਲੀਅਸ ਨਾਇਰੇਰੇ, ਡਾ. ਗੇਰਹਾਰਡ ਫਿਸ਼ਰ, ਫੈਡਰਲ ਰਿਪਬਲਿਕ ਆਫ਼ ਜਰਮਨੀ, ਰਾਮਾਕ੍ਰਿਸ਼ਨਾ ਮਿਸ਼ਨ, ਬਾਬਾ ਆਮਟੇ (ਸ਼੍ਰੀ ਮੁਰਲੀਧਰ ਦੇਵੀਦਾਸ ਆਮਟੇ), ਦਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ. ਨੈਲਸਨ ਮੰਡੇਲਾ, ਗ੍ਰਾਮੀਣ ਬੈਂਕ ਆਫ਼ ਬੰਗਲਾਦੇਸ਼, ਦਖਣੀ ਅਫ਼ਰੀਕਾ ਦੇ ਅਰਚਬਿਸ਼ਪ ਡੇਸਮੰਡ ਟੁਟੂ, ਸ੍ਰੀ ਚੰਡੀਪ੍ਰਸ਼ਾਦ ਭਟ ਅਤੇ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ) ਨੂੰ ਦਿਤਾ ਜਾ ਚੁੱਕਾ ਹੈ।

Send this to a friend