ਨਵੀਂ ਦਿੱਲੀ, 13 ਫਰਵਰੀ (ਪੀ.ਟੀ.)-ਹਾਨੀਕਾਰਕ ਕੀੜੇ ਤੇ ਬਿਮਾਰੀਆਂ ਦੀ ਵਜ੍ਹਾ ਕਾਰਨ ਭਾਰਤ ’ਚ ਹਰ ਸਾਲ 50 ਹਜ਼ਾਰ ਕਰੋੜ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਫਸਲਾਂ ਦੀ ਏਨੀ ਵੱਡੀ ਬਰਬਾਦੀ ਦਾ ਕਾਰਨ ਭਾਰਤ ’ਚ ਕੀਟਨਾਸ਼ਕਾਂ ਦੀ ਘੱਟ ਹੁੰਦੀ ਵਰਤੋਂ ਵੀ ਹੋ ਸਕਦਾ ਹੈ ਜੋ ਕਿ ਵਿਸ਼ਵ ਭਰ ਦੀ ਵਰਤੋਂ ਦਾ 2 ਫੀਸਦੀ ਤੋਂ ਵੀ ਘੱਟ ਹੈ ਤੇ ਇਹ ਕੁੱਲ ਵਾਹੀਯੋਗ ਜ਼ਮੀਨ ਦੇ ਇੱਕ ਚੌਥਾਈ ਹਿੱਸੇ ਤੱਕ ਹੀ ਸੀਮਤ ਰਹਿੰਦੀ ਹੈ। ਐਸੋਚੈਮ ਤੇ ਯਸ ਬੈਂਕ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੇ ਅਧਿਐਨ (ਦੂਜੀ ਹਰੀ ਕਰਾਂਤੀ-ਖੇਤੀਬਾੜੀ ਤੋਂ ਖੇਤੀਵਪਾਰ) ’ਚ ਇਹ ਖੁਲਾਸਾ ਕੀਤਾ ਗਿਆ ਹੈ।