ਰਾਜਸਭਾ ਦੀ ਕਾਰਵਾਈ ‘ਚ ਰੁਕਾਵਟ ਪੈਣ ’ਤੇ ਨਾਰਾਜ਼ ਹੋਏ ਵੈਂਕਈਆ ਨਾਇਡੂ

ਨਵੀਂ ਦਿੱਲੀ- ਰਾਜਸਭਾ ਬੁਧਵਾਰ ਦੀ ਸਵੇਰ ਇਕ ਵਾਰ ਫਿਰ ਤੋਂ ਹੰਗਾਮੇ ਦੀ ਭੇਂਟ ਚੜ੍ਹ ਗਈ ਅਤੇ ਫਿਰ ਦੁਪਹਿਰ 2 ਵਜੇ ਤਕ ਮੁਅਤਲ ਕਰ ਦਿਤੀ ਗਈ। ਸਵੇਰ ਜਿਵੇਂ ਹੀ ਰਾਜਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਜ਼ੋਰਦਾਰ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ, ਜਿਸ ਦੀ ਵਜ੍ਹਾਂ ਨਾਲ ਸਭਾਪਤੀ ਨੇ ਸਦਨ ਨੂੰ ਮੁਅਤਲ ਕਰ ਦਿਤਾ। ਨਾਲ ਹੀ ਲੋਕਸਭਾ ‘ਚ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਅਨਾਦਰਮੁਕਤ ਦੇ ਸੰਸਦਾਂ ਨੇ ਇਕ ਵਾਰ ਫਿਰ ਤੋਂ ਸੰਸਦ ‘ਚ ਹੰਗਾਮਾ ਸ਼ੁਰੂ ਕਰ ਦਿਤਾ। ਜਿਸ ਤੋਂ ਬਾਅਦ ਸੁਮਿਤਰਾ ਮਹਾਜਨ ਨੇ ਸਦਨ ਨੂੰ ਕਲ੍ਹ ਤਕ ਮੁਲਤਵੀ ਕਰ ਦਿਤਾ।ਇਸ ਵਾਰ ਰਾਜਸਭਾ ‘ਚ ਇਕ ਦਿਨ ਵੀ ਕਿਸੇ ਵੀ ਮਾਮਲੇ ‘ਤੇ ਬਹਿਸ ਨਹੀਂ ਹੋ ਸਕੀ ਹੈ। ਕੰਮ ਕਾਜ ਨਾ ਹੋਣ ਕਰਕੇ ਰਾਜਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਕਿਹਾ, ‘‘ਬਹੁਤ ਸ਼ਰਮ ਦੀ ਗਲ ਹੈ ਕਿ ਇਸ ਵਾਰ ਸਦਨ ‘ਚ ਕੋਈ ਵੀ ਬਿਲ ਪਾਸ ਨਹੀਂ ਹੋ ਸਕਿਆ।

Send this to a friend