ਬੋਹਾ, 3 ਅਪ੍ਰੈਲ (ਸੰਤੋਖ ਸਾਗਰ)-ਆਮ ਆਦਮੀ ਪਾਰਟੀ ਦੇ ਹਲਕਾ ਬੁਢਲਾਡਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਸਿੰਘ ਨੇ ਬੋਹਾ ਵਿਖੇ ਪਾਰਟੀ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ।ਇਸ ਮੌਕੇ ਪ੍ਰਿੰਸੀਪਲ ਬੁਧਰਾਮ ਸਿੰਘ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਤੁਹਾਡੀ ਮਿਹਨਤ ਸਦਕਾ ਅੱਜ ਦਾਸ ਨੂੰ ਬੋਹਾ ਖੇਤਰ ਦੇ ਲਟਕ ਰਹੇ ਮਸਲੇ ਵਿਧਾਨ ਸਭਾ ਵਿੱਚ ਉਠਾਉਣ ਦਾ ਮੌਕਾ ਦਿੱਤਾ।ਉਹਨਾਂ ਕਿਹਾ ਕਿ ਹੁਣੇ ਹੁਣੇ ਲੰਘੇ ਵਿਧਾਨ ਸਭਾ ਦੇ ਇਜਲਾਸ ਵਿੱਚ ਬੋਹਾ ਖੇਤਰ ਦੀਆਂ ਸਮੱਸਿਆਂਵਾ ਪੀਣ ਵਾਲੇ ਮਾੜੇ ਪਾਣੀ ਸਬੰਧੀ,ਬੋਹਾ ਸ਼ਹਿਰ ਅੰਦਰ ਪੈ ਰਹੇ ਸੀਵਰੇਜ਼ ਸ਼ਿਸਟਮ ਦੀ ਕੱਛੂ ਚਾਲ ਬਾਰੇ, ਪੜੇ ਲਿਖੇ ਨੌਜਵਾਨਾਂ ਦੇ ਰੁਜਗਾਰ ਬਾਰੇ,ਕਿਸਾਨੀ ਦੇ ਕਰਜੇ ਬਾਰੇ ਅਤੇ ਬੋਹਾ ਖੇਤਰ ਦੇ ਲੋਕਾਂ ਦੀ ਸਿਹਤ ਸਹੂਲਤਾਂ ਤੋਂ ਸੱਖਣੇ ਮਿੰਨੀ ਪੀ.ਐਚ.ਸੀ ਬਾਰੇ ਆਦਿ ਲੋਕ ਮੁੱਦੇ ਉਠਾਏ ਅਤੇ ਇਹਨਾਂ ਮੁਦਿਆਂ ਦੇ ਹੱਲ ਬਾਰੇ ਵੀ ਸਰਕਾਰ ਨੂੰ ਗੁਜਾਰਸ਼ ਕੀਤੀ। ਉਹਨਾਂ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨਾਲ ਵੱਧ ਤੋਂ ਵੱਧ ਮੈਂਬਰ ਜੋੜਕੇ ਆਉਣ ਵਾਲੀਆਂ ਮੈਂਬਰ ਪਾਰਲੀਮੈਂਟ ਚੋਣਾਂ ਵਿੱਚ ਆਪਣੀ ਪਾਰਟੀ ਆਮ ਆਦਮੀ ਪਾਰਟੀ ਨੂੰ ਕੇਂਦਰ ਵਿੱਚ ਬਹੁ ਮੱਤ ਦਿਵਾਉਣਾਂ ਹੈ। ਉਹਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਆਪਣੀ ਪਾਰਟੀ ਨੂੰ ਮਜਬੂਤ ਕਰਨ ਲਈ ਬੋਹਾ ਖੇਤਰ ਦੇ ਵੱਧ ਤੋਂ ਵੱਧ ਪੜੇ ਲਿਖੇ ਨੌਜਵਾਨਾਂ ਨੂੰ ਇਸ ਨਾਲ ਜੋੜਿਆ ਜਾਵੇ। ਇਸ ਮੌਕੇ ਮੇਵਾ ਸਿੰਘ ਬੋਹਾ, ਹਰਜੀਤ ਸਿੰਘ ਜੰਡੂ,ਅਵਤਾਰ ਸਿੰਘ, ਹਰੀ ਸਿੰਘ ਖਾਲਸਾ ਬੱਗਾ ਸਿੰਘ ਗਾਦੜਪੱਤੀ, ਦਰਸ਼ਨ ਸਿੰਘ ਖਾਲਸਾ, ਰੂੜ ਸਿੰਘ ਗਾਦੜਪੱਤੀ, ਗੁਰਜੰਟ ਸਿੰਘ ਫਫੜਿਆਂ ਵਾਲੇ, ਪਾਲ ਸਿੰਘ ਸਵਾਚ, ਆਦਿ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਾਜ਼ਰ ਸਨ।