ਦੱਖਣੀ ਕਸ਼ਮੀਰ ਵਿੱਚ ਵੱਖ-ਵੱਖ ਮੁਕਾਬਲਿਆਂ ਦੌਰਾਨ 3 ਜਵਾਨ ਸ਼ਹੀਦ-11 ਅੱਤਵਾਦੀ ਮਾਰੇ

ਸੁਰੱਖਿਆ ਬਲਾਂ ਨਾਲ ਟਕਰਾਅ ’ਚ ਦੋ ਨਾਗਰਿਕ ਮਰੇ, ਕਈ ਜ਼ਖਮੀ

ਸ਼੍ਰੀਨਗਰ, 1 ਅਪ੍ਰੈਲ- ਦੱਖਣੀ ਕਸ਼ਮੀਰ ਦੇ ਅਨੰਤਨਾਗ ਤੇ ਸ਼ੋਪੀਆ ਜ਼ਿਲ੍ਹੇ ’ਚ ਹੋਈ ਤਿੰਨ ਮੁਠਭੇੜਾਂ ’ਚ 11 ਅਤਵਾਦੀ ਮਾਰੇ ਗਏ ਹਨ ਤੇ ਇਕ ਫੜਿਆ ਗਿਆ ਹੈ।ਇਸ ਦੌਰਾਨ ਤਿੰਨ ਜਵਾਨਾਂ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ। ਮੁਕਾਬਲਿਆਂ ਦੇ ਵਿਰੋਧ ਵਿੱਚ ਆਮ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਨਾਗਰਿਕ ਮਾਰੇ ਗਏ ਜਦੋਂ ਕਿ ਕਈ ਜ਼ਖਮੀ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੱਖਣੀ ਕਮਸ਼ੀਰ ਤੋਂ ਇਲਾਵਾ ਅਲੱਗ-ਅਲੱਗ ਮੁਕਾਬਲਿਆਂ ਵਿੱਚ ’ਚ ਦੋ ਸੀਨੀਅਰ ਕਮਾਂਡਰ ਸਮੇਤ 11 ਅੱਤਵਾਦੀ ਮਾਰੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੁਰਖਿਆ ਬਲਾਂ ਦੇ ਨਾਲ ਐਤਵਾਰ ਸਵੇਰੇ ਹੋਏ ਮੁਕਾਬਲੇ ’ਚ ਇਕ ਅਤਵਾਦੀ ਮਾਰਿਆ ਗਿਆ ਜਦ ਕਿ ਸ਼ੌਪੀਆ ਜ਼ਿਲ੍ਹੇ ’ਚ ਹੋਈ ਮੁਠਭੇੜ ’ਚ ਫੌਜ ਨੇ 7 ਅਤਵਾਦੀਆਂ ਨੂੰ ਮਾਰ ਸੁਟਿਆ ਹੈ। ਇਸ ਦੌਰਾਨ ਫੌਜ ਨੂੰ ਤਿੰਨ ਜਵਾਨਾਂ ਦਾ ਨੁਕਸਾਨ ਹੋਇਆ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ’ਚ ਦੋ ਗੋਲੀਬਾਰੀ ਵਾਲੀਆਂ ਘਟਨਾਵਾਂ ‘ਚ ਸਰਕਾਰੀ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਝੜਪਾਂ ‘ਚ ਘਟੋ-ਘਟ 50 ਨਾਗਰਿਕ ਜ਼ਖ਼ਮੀ ਹੋ ਗਏ ਹਨ। ਮੈਡੀਕਲ ਸੁਪਰਟੈਨਡਿਟ (ਐਮ.ਐਸ.) ਜ਼ਿਲ੍ਹਾ ਹਸਪਤਾਲ ਸ਼ੋਪੀਆਂ, ਡਾ. ਸ਼ਾਫ਼ਤ ਨੇ ਕਸ਼ਮੀਰ ਰੀਡਰ ਨੂੰ ਦਸਿਆ ਕਿ ਇਨ੍ਹਾਂ ਝੜਪਾਂ ‘ਚ ਘਟੋ-ਘਟ 50 ਜ਼ਖਮੀ ਹੋਏ ਹਨ ਅਤੇ ਉਨ੍ਹਾਂ ‘ਚੋਂ 20 ਨੂੰ ਵਧੀਆ ਇਲਾਜ ਲਈ ਸ੍ਰੀਨਗਰ ਹਸਪਤਾਲ ਭੇਜਿਆ ਗਿਆ ਹੈ।

Send this to a friend