ਰਾਜ ਸਭਾ ਮੈਂਬਰ ਸ਼ਵੇਤ ਮਲਿਕ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਅਕਾਲੀ-ਭਾਜਪਾ ਗੱਠਜੋੜ ਨਹੁੰ ਮਾਸ ਦੇ ਰਿਸ਼ਤੇ ਵਾਂਗ

ਨਵੀਂ ਦਿੱਲੀ, 31 ਮਾਰਚ- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ’ਚ ਫੇਰਬਦਲ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਦੀ ਥਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ੍ਰੀ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੀ ਪ੍ਰਧਾਨਗੀ ਦੀ ਕਮਾਨ ਸੌਂਪੀ ਹੈ।ਸ੍ਰੀ ਸ਼ਵੇਤ ਮਲਿਕ ਪਾਰਟੀ ’ਚ ਇਕ ਅਹਿਮ ਦਰਜਾ ਰਖਦੇ ਹਨ।ਉਹ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਮੇਅਰ ਵੀ ਰਹਿ ਚੁਕੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਅਜ ਇਹ ਐਲਾਨ ਕੀਤਾ ਹੈ ਕਿ ਸ੍ਰੀ ਸ਼ਵੇਤ ਮਲਿਕ ਹੁਣ ਭਾਜਪਾ ਦੀ ਪੰਜਾਬ ਇਕਾਈ ਦੀ ਵਾਗਡੋਰ ਸੰਭਾਲਣਗੇ ਅਤੇ ਭਾਜਪਾ ਨੂੰ ਪੰਜਾਬ ਵਿਚ ਹੋਰ ਮਜਬੂਤ ਪ੍ਰਦਾਨ ਕਰਨਗੇ।ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸ਼ਵੇਤ ਮਲਿਕ ਰਾਜ ਸਭਾ ਦੇ ਮੈਂਬਰ ਹਨ। ਇਸ ਸਬੰਧੀ ਭਾਜਪਾ ਦੇ ਰਾਸ਼ਟਰੀ ਅਧਿਕਾਰੀ ਅਮਿਤ ਸ਼ਾਹ ਨੇ ਇਕ ਪਤਰ ਜਾਰੀ ਕਰ ਕੇ ਸੂਚਨਾ ਦਿਤੀ ਹੈ ਕਿ ਅਜ ਤੋਂ ਪੰਜਾਬ ਭਾਜਪਾ ਦੀ ਕਮਾਨ ਹੁਣ ਸ਼ਵੇਤ ਮਲਿਕ ਦੇ ਹਥ ਹੈ। ਭਾਜਪਾ ਨੇ ਇਹ ਫੇਰ ਬਦਲ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਕਰ ਦਿਤੀ ਹੈ।ਭਾਜਪਾ ਪੰਜਾਬ ਤੋਂ ਬਾਅਦ ਅਜਿਹੇ ਬਦਲਾਅ ਹੋਰ ਸੂਬਿਆਂ ਵਿਚ ਵੀ ਕਰਨ ਜਾ ਰਹੀ ਹੈ।ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮਗਰੋਂ ਸ਼ਵੇਤ ਮਲਿਕ ਨੇ ਆਪਣੇ ਪਹਿਲੇ ਬਿਆਨ ਵਿਚ ਕਿਹਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਸਾਡੇ ਸੀਨੀਅਰ ਲੀਡਰ ਅਤੇ ਕਪਤਾਨ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਨੋਂ ਇਕ ਹਨ। ਸਾਡਾ ਰਿਸ਼ਤਾ ਨਹੁੰ ਮਾਸ ਵਾਲਾ ਹੈ।

Send this to a friend