ਨਾਭਾ, 30 ਮਾਰਚ (ਕਰਮਜੀਤ ਸੋਮਲ, ਸਿਕੰਦਰ)- ਅਗਰਵਾਲ ਸਭਾ ਯੂਥ ਵਿੰਗ ਦੀ ਇੱਕ ਵਿਸ਼ੇਸ ਬੈਠਕ ਅਗਰਵਾਲ ਭਵਨ ਵਿਖੇ ਹੋਈ। ਇਸ ਵਿੱਚ ਭੁਵੇਸ਼ ਬਾਂਸਲ (ਪਾਸ਼ੀ) ਜਨ: ਸਕੱਤਰ ਕਾਂਗਰਸ ਦਿਹਾਤੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਅਤੇ ਸੁਮਿਤ ਗੋਇਲ ਨੂੰ ਜਨ: ਸਕੱਤਰ ਬਣਾਇਆ ਗਿਆ। ਸਾਬਕਾ ਪ੍ਰਧਾਨ ਵਿਪਨ ਬਾਂਸਲ (ਬਿਟੂ) ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਬੈਠਕ ਵਿੱਚ ਅਗਰਵਾਲ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਗਰਗ, ਜਨ: ਸਕੱਤਰ ਰਵਨੀਸ਼ ਗੋਇਲ, ਐਡ: ਨਿਤਿਨ ਜੈਨ, ਐਡ: ਸੰਦੀਪ ਸਿੰਗਲਾ, ਕ੍ਰਿਸ਼ਨ ਗੋਇਲ, ਡਾ:ਆਈ.ਡੀ. ਗੋਇਲ, ਰੋਹਿਤ ਗਰਗ, ਅਸ਼ਵਨੀ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।