Skip to content
Independent perspectives. Global stories.
BREAKING

ਰਾਮਨੌਮੀ ਮੌਕੇ ਬਿਹਾਰ ਤੋਂ ਬੰਗਾਲ ਤੱਕ ਭੜਕੀ ਹਿੰਸਾ ਦੀ ਅੱਗ

Share this story

ਭਾਜਪਾ ਤੇ ਮਮਤਾ ਸਰਕਾਰ ਦਰਮਿਆਨ ਤਣਾਅ

ਨਵੀਂ ਦਿੱਲੀ, 28 ਮਾਰਚ- ਰਾਮ ਨੌਵੀਂ ਦੇ ਮੌਕੇ ਉਤੇ ਬਿਹਾਰ ਤੋਂ ਪਛਮੀ ਬੰਗਾਲ ਤੱਕ ਹਿੰਸਾ ਦੀ ਅਗ ਭੜਕ ਉਠੀ ਹੈ।ਪਛਮ ਬੰਗਾਲ ਦੇ ਰਾਣੀਗੰਜ ਇਲਾਕੇ ਵਿਚ ਰਾਮ ਨੌਵੀਂ ਦੇ ਜਲੂਸ ਨੂੰ ਲੈ ਕੇ ਦੋ ਸਮੂਹਾਂ ਦੇ ਵਿਚ ਹਿੰਸਕ ਟਕਰਾਅ ਹੋਇਆ।ਹਿੰਸਾ ਦੇ ਬਾਅਦ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।ਉਥੇ ਹੀ ਬਿਹਾਰ ਦੇ ਸਮਸਤੀਪੁਰ ਵਿੱਚ ਵੀ ਦੋ ਗੁਟ ਭਿੜੇ।ਇਸ ਦੇ ਚਲਦੇ ਭਾਰੀ ਤਾਦਾਦ ਵਿਚ ਪੁਲਸ ਬਲ ਦੀ ਨਿਯੁਕਤੀ ਕੀਤੀ ਗਈ। ਔਰੰਗਾਬਾਦ ਵਿਚ ਵੀ ਰਾਮ ਨੌਵੀਂ ਦੀ ਸ਼ੋਭਾ ਯਾਤਰਾ ਕਢੇ ਜਾਣ ਦੇ ਦੌਰਾਨ ਹਿੰਸਾ ਹੋਈ ਸੀ।ਹੁਣ ਹਾਲਾਤ ਕਾਬੂ ਵਿਚ ਹਨ ਪਰ ਹਾਲਾਤ ਦੀ ਨਜ਼ਾਕਤ ਨੂੰ ਵੇਖਦੇ ਹੋਏ ਭਾਰੀ ਪੁਲਿਸ ਫੋਰਸ ਅਤੇ ਤਮਾਮ ਆਲ੍ਹਾ ਅਫਸਰ ਹੁਣ ਵੀ ਇਥੇ ਡੇਰਾ ਜਮਾਈ ਬੈਠੇ ਹਨ।ਬਿਹਾਰ ਦੇ ਔਰੰਗਾਬਾਦ ਸ਼ਹਿਰ ਦੇ ਜਾਮਾ ਮਸਜਿਦ ਇਲਾਕੇ ਵਲੋਂ ਰਾਮ ਨੌਵੀਂ ਦਾ ਜਲੂਸ ਨਿਕਲ ਰਿਹਾ ਸੀ। ਜਲੂਸ ਵਿਚ ਸ਼ਾਮਿਲ ਲੋਕ ਡੀਜੇ ਉਤੇ ਨਚ ਰਹੇ ਸਨ।ਹਥਾਂ ਵਿਚ ਲਾਠੀਆਂ ਅਤੇ ਡੰਡੇ ਲਹਿਰਾ ਰਹੇ ਸਨ।ਫਿਰ ਕਥਿਤ ਤੌਰ ਉਤੇ ਇਸ ਜਲੂਸ ਉਤੇ ਪਥਰਾਅ ਹੋਇਆ ਅਤੇ ਫਿਰ ਹਿੰਸਾ ਭੜਕ ਗਈ।ਤਿੰਨ ਦਰਜਨ ਤੋਂ ਜ਼ਿਆਦਾ ਦੁਕਾਨਾਂ ਨੂੰ ਅਗ ਦੇ ਹਵਾਲੇ ਕਰ ਦਿਤਾ ਗਿਆ।ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।ਅਥਰੂ ਗੈਸ ਦੇ ਗੋਲੇ ਛਡਕੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ।ਪਰ ਇਸਦੇ ਬਾਵਜੂਦ ਘਟ ਤੋਂ ਘਟ ਦਸ ਲੋਕ ਜਖ਼ਮੀ ਹੋ ਗਏ।ਤਿੰਨ ਲੋਕਾਂ ਨੂੰ ਗੋਲੀ ਲਗੀ।ਜ਼ਖ਼ਮੀਆਂ ਵਿਚ ਦੋਨੋਂ ਫਿਰਕਿਆਂ ਦੇ ਲੋਕ ਸ਼ਾਮਿਲ ਹਨ।ਹਾਲਾਤ ਹੋਰ ਬੇਕਾਬੂ ਹੁੰਦੇ ਉਸਤੋਂ ਪਹਿਲਾਂ ਹੀ ਨੀਤਿਸ਼ ਸਰਕਾਰ ਦੀ ਪੁਲਿਸ ਐਕਸ਼ਨ ਵਿਚ ਆ ਗਈ।ਇਲਾਕੇ ਵਿਚ ਧਾਰਾ 144 ਲਾਗੂ ਕਰ ਦਿਤੀ ਗਈ।ਇੰਟਰਨੈਟ ਬੰਦ ਕਰ ਦਿਤਾ ਗਿਆ।ਸੀਸੀਟੀਵੀ ਫੁਟੇਜ ਖੰਗਾਲੇ ਜਾਣ ਲਗੇ ।ਦੰਗਾ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਗਈ।ਉਥੇ ਹੀ ਪਛਮ ਬੰਗਾਲ ਵਿਚ ਖ਼ਰਾਬ ਹਾਲਾਤ ਲਈ ਭਾਜਪਾ ਨੇ ਮਮਤਾ ਸਰਕਾਰ ਨੂੰ ਜ਼ਿੰਮੇਦਾਰ ਠਹਿਰਾ ਰਹੀ ਹੈ।ਭਾਜਪਾ ਨੇਤਾਵਾਂ ਨੇ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਘਿਰਾਉ ਕੀਤਾ ਤਾਂ ਆਸਨਸੋਲ ਤੋਂ ਬੀਜੇਪੀ ਸੰਸਦ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਟਵਿਟਰ ਉਤੇ ਮਮਤਾ ਦੇ ਖਿਲਾਫ ਜੰਗ ਛੇੜੇ ਹੋਏ ਹਨ।ਉਨ੍ਹਾਂਨੇ ਮਮਤਾ ਸਰਕਾਰ ਨੂੰ ਜਿਹਾਦੀ ਸਰਕਾਰ ਦਸਿਆ।ਉਨ੍ਹਾਂਨੇ ਇਲਜ਼ਾਮ ਲਗਾਏ ਕਿ ਰਾਣੀਗੰਜ ਵਿਚ ਹਿੰਸਾ ਦਾ ਕਾਰਨ ਪੁਲਿਸ ਦੁਆਰਾ ਕਾਰਵਾਈ ਨਾ ਕਰਨਾ ਹੈ।ਜ਼ਿਕਰੇਖਾਸ ਹੈ ਕਿ ਸ਼ੋਭਾਯਾਤਰਾ ਦੇ ਦੌਰਾਨ ਹਿੰਸਾ ਦੀ ਅਗ ਮੁਰਸ਼ੀਦਾਬਾਦ ਅਤੇ ਬਰਧਮਾਨ ਜਿਲ੍ਹਿਆਂ ਵਿਚ ਵੀ ਭੜਕੀ।ਕਈ ਥਾਂਵਾਂ ਉਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਤਾਂ ਹਿੰਦੂਵਾਦੀ ਸੰਗਠਨਾਂ ਨੇ ਵੀ ਪੁਲਿਸ ਟੀਮ ਉਤੇ ਹਮਲਾ ਕਰ ਦਿਤਾ।

WRITTEN BY