ਚੰਡੀਗੜ੍ਹ, 28 ਮਾਰਚ (ਪੀ.ਟੀ.)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਇੱਥੇ ਰਾਜ ਦੇ ਲੋਕਾਂ ਨੂੰ ਮਹਾਂਵੀਰ ਜੈਯੰਤੀ ਦੇ ਪਵਿੱਤਰ ਮੌਕੇ ਵਧਾਈ ਦਿਤੀ ਹੈ। ਇਕ ਸੰਦੇਸ਼ ਵਿਚ ਰਾਣਾ ਕੇ.ਪੀ. ਸਿੰਘ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਭਗਵਾਨ ਮਹਾਂਵੀਰ ਜਿਹਨਾਂ ਨੇ ਹਮੇਸ਼ਾਂ ਹੀ ਮੁਕਤੀ ਪ੍ਰਾਪਤ ਕਰਨ ਲਈ ਸਾਦਾ ਜੀਵਨ ਅਤੇ ਉਚ ਵਿਚਾਰਾਂ ਦੇ ਸਿਧਾਂਤਾਂ ਦੀ ਵਕਾਲਤ ਕੀਤੀ, ਦੀ ਵਿਚਾਰਧਾਰਾ ਅਤੇ ਸਿਖਿਆਵਾਂ ’ਤੇ ਚਲਣ ਲਈ ਕਿਹਾ।