ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਡਾ.ਕਸ਼ਮੀਰ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀ

ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਦਵਿੰਦਰਪਾਲ ਸਿੰਂਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੰਮਾ ਸਮਾਂ ਸੇਵਾ ਨਿਭਾ ਚੁੱਕੇ ਅਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਮੌਜੂਦਾ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਕਾਲਜ ਦੇ ਸਮੂਹ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਦੇ ਰੱਖੇ ਸਮਾਰੋਹ ਸਮੇਂ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਕਸ਼ਮੀਰ ਸਿੰਘ ਦੇ ਕਾਰਜਕਾਲ ਦੌਰਾਨ ਬਹੁਤ ਥੋੜੇ ਸਮੇਂ ਵਿੱਚ ਕਾਲਜ ਵੱਲੋਂ ਅਕਾਦਮਿਕ, ਸਪੋਰਟਸ ਅਤੇ ਸਭਿਅਚਾਰ ਖੇਤਰਾਂ ਵਿੱਚ ਬਹੁਤ ਹੀ ਅਹਿਮ ਪ੍ਰਾਪਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਾਲਜ ਦਾ ਆਪਣਾ ਕਮਿਊਨਿਟੀ ਰੇਡੀਓ, ਨੈਕ ਵੱਲੋਂ ਏ ਗਰੇਡ, ਯੂ.ਜੀ.ਸੀ. ਵੱਲੋਂ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਅਤੇ ਭਾਰਤ ਸਰਕਾਰ ਦੇ ਬਾਇਓਟੈਕਨੌਲੋਜੀ ਵਿਭਾਗ ਵੱਲੋਂ ਸਟਾਰ ਕਾਲਜ ਸਕੀਮ ਮਿਲਣ ਦਾ ਸਨਮਾਨ ਪ੍ਰਾਪਤ ਹੋਇਆ ਹੈ ਜੋ ਕਿ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ । ਵਿਦਾਇਗੀ ਪਾਰਟੀ ਦੇ ਰੱਖੇ ਸਮਾਰੋਹ ਵਿੱਚ ਡਾ. ਕਸ਼ਮੀਰ ਸਿੰਘ ਨੇ ਸਟਾਫ਼ ਮੈਂਬਰਜ਼ ਦੇ ਰੂਬਰੂ ਹੁੰਦਿਆ ਆਪਣੇ ਨਿਜੀ ਤਜਰਬੇ ਸਾਂਝੇ ਕੀਤੇ । ਉਨ੍ਹਾਂ ਆਸ ਪ੍ਰਗਟਾਈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਚਲ ਰਹੀ ਇਹ ਵਿਦਿਅਕ ਸੰਸਥਾ ਹੋਰ ਉਨਤੀ ਕਰਦਿਆਂ ਸਿਖਰਾਂ ਤੇ ਪਹੁੰਚੇਗੀ ।ਇਸ ਮੌਕੇ ਤੇ ਕਾਲਜ ਵਲੋਂ ਡਾ ਕਸ਼ਮੀਰ ਸਿੰਘ ਤੇ ਉਨਾਂ ਦੀ ਧਰਮ ਸੁਪਤਨੀ ਸ਼੍ਰੀਮਤੀ ਤਰਵਿੰਦਰਜੀਤ ਕੋਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਦਰਸ਼ਨਪਾਲ, ਪ੍ਰੋ. ਜਗਦੀਸ਼ ਸਿੰਘ, ਪੀ.ਆਰ.ਓ ਪ੍ਰੋ. ਅਵਤਾਰ ਸਿੰਘ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਪਰਮਜੀਤ ਕੌਰ, ਡਾ. ਅਮਨਪ੍ਰੀਤ ਸਿੰਘ, ਡਾ. ਬਲਜੀਤ ਸਿੰਘ ਚਾਨਾ, ਡਾ. ਵਿਮਲ ਮਹਿਤਾ, ਪ੍ਰੋ. ਜਗਪਿੰਦਰ ਪਾਲ ਸਿੰਘ, ਪ੍ਰੋ. ਦਿਲਸ਼ੇਰ ਬੀਰ ਸਿੰਘ ਸ੍ਰ. ਪ੍ਰੇਮ ਸਿੰਘ, ਸੁਪਰਡੈਂਟ ਆਦਿ ਬੁਲਾਰਿਆਂ ਨੇ ਡਾ ਕਸ਼ਮੀਰ ਸਿੰਘ ਵਲੋਂ ਕਾਲਜ ਪ੍ਰਤੀ ਦਿਤੀਆਂ ਸ਼ਾਨਦਾਰ ਸੇਵਾਂਵਾਂ ਅਤੇ ਉਹਨਾਂ ਦੀ ਕਾਰਜਸ਼ੈਲੀ ਦੀ ਭਰਭੂਰ ਸ਼ਬਦਾ ਵਿਚ ਸਲ਼ਾਂਘਾ ਕੀਤੀ ਅਤੇ ਕਿਹਾ ਕਿ ਇਹਨਾਂ ਦੇ ਕਾਰਜਕਾਲ ਦੌਰਾਨ ਹੋਈਆਂ ਪ੍ਰਾਪਤੀਆਂ ਨੂੰ ਸਟਾਫ ਅਤੇ ਇਲਾਕਾ ਹਮੇਸ਼ਾ ਹਮੇਸ਼ਾ ਦੇ ਲਈ ਯਾਦ ਰੱਖੇਗਾ।ਇਸ ਤੋਂ ਪਹਿਲਾਂ ਡਾ. ਕਸ਼ਮੀਰ ਸਿੰਘ ਪਰਿਵਾਰ ਸਮੇਤ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ਜਿਥੇ ਉਹਨਾਂ ਨੂੰ ਗੁਰੂੁ ਘਰ ਵਲੋਂ ਸਿਰੋਪਾਓ ਸਾਹਿਬ ਦਿਤਾ ਗਿਆ।

Send this to a friend