ਨਵੀਂ ਦਿੱਲੀ, 28 ਮਾਰਚ (ਪੀ.ਟੀ.)- ਪੇਪਰ ਲੀਕ ਮਾਮਲੇ ‘ਚ ਹੁਣ ਸਰਕਾਰ ਦੀ ਨੀਂਦ ਖੁਲ੍ਹ ਗਈ ਹੈ। ਇਸ ਮਾਮਲੇ ਵਿਚ ਕੇਂਦਰੀ ਮਨੁਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਕਿਹਾ ਕਿ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁਕੇ ਜਾਣਗੇ। ਇਲੈਕਟ੍ਰੌਨਿਕਲੀ ਕੋਡਿਡ ਪੇਪਰ ਸੈਂਟਰਸ ਨੂੰ ਭੇਜੇ ਜਾਣਗੇ ਜੋ ਕਿ ਪ੍ਰੀਖਿਆ ਤੋਂ ਅਧਾ ਘੰਟਾ ਪਹਿਲਾਂ ਭੇਜੇ ਜਾਣਗੇ।ਇਸ ਦੌਰਾਨ ਸੀ.ਬੀ.ਐਸ. ਈ. ਨੇ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਦੋ ਪੇਪਰ ਲੀਕ ਹੋਣ ਦੀ ਘਟਨਾ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਪ੍ਰੀਖਿਆਵਾਂ ਦੋਬਾਰਾ ਕਰਵਾਉਣ ਦਾ ਫੈਸਲਾ ਲਿਆ ਹੈ।ਸੀ.ਬੀ.ਐਸ.ਈ. ਦੇ ਪ੍ਰੀਖਿਆ ਕੰਟਰੋਲਰ ਅਨੁਸਾਰ ਬਾਰਵੀਂ ਵਰਗ ਦੇ ਅਰਥਸ਼ਾਸਤਰ ਦੇ ਪੇਪਰ ਅਤੇ ਦਸਵੀਂ ਜਮਾਤ ਦੇ ਗਣਿਤ ਦੇ ਪੇਪਰ ਦੋਬਾਰਾ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ।