ਲੁਧਿਆਣਾ ਦੇ ਨਵੇਂ ਮੇਅਰ ਬਣੇ ਬਲਕਾਰ ਸੰਧੂ

ਲੁਧਿਆਣਾ, 26 ਮਾਰਚ (ਪੀ.ਟੀ.)- ਲੁਧਿਆਣਾ ਦੀਆਂ ਨਗਰ ਨਿਗਮ ਚੋਣਾਂ ਦੇ ਇਕ ਮਹੀਨੇ ਬਾਅਦ ਆਖਿਰ ਲੁਧਿਆਣਾ ਦਾ ਨਵਾਂ ਮੇਅਰ ਚੁਣ ਲਿਆ ਗਿਆ ਹੈ ਅਤੇ ਇਹ ਤਾਜ ਬਲਕਾਰ ਸੰਧੂ ਦੇ ਸਿਰ ਸਜਿਆ ਹੈ। ਬਲਕਾਰ ਸੰਧੂ ਨੂੰ ਲੁਧਿਆਣਾ ਦਾ ਨਵਾਂ ਮੇਅਰ ਨਿਯੁਕਤ ਕੀਤਾ ਗਿਆ ਹੈ ਜਦਕਿ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਅਤੇ ਸਰਬਜੀਤ ਕੌਰ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ।ਮੇਅਰ ਦੇ ਐਲਾਨ ਲਈ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਪਹੁੰਚੇ ਅਤੇ ਹਾਊਸ ‘ਚ ਮੇਅਰ ਦਾ ਐਲਾਨ ਕੀਤਾਸ਼ ਬਲਕਾਰ ਸੰਧੂ ਦੇ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ‘ਚ ਜਸ਼ਨ ਦਾ ਮਾਹੌਲ ਹੈ।

Send this to a friend