ਤਾਰੇ ਵਾਂਗ ਚਮਕਦਾ ‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’ ਕੇਂਦਰ ਬੇਅਲੌਦਾਪਨ ਦੇ ਇਲਾਜ਼ ’ਚ ਹੈ ਪਾਵਰ ਬ੍ਰਾਂਡ
ਜਲੰਧਰ, 24 ਮਾਰਚ – ਸਥਾਨਕ ਜੀਟੀਬੀ ਨਗਰ ਨੇੜੇ ਸ਼੍ਰੀ ਗੁਰੂ ਰਵਿਦਾਸ ਚੌਂਕ ਸਥਿੱਤ ‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’ ’ਚ ਡਾ. ਗੌਰਵਦੀਪ ਸਿੰਘ ਵਿਰਕ ਨੇ ਲੈਬ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਖੁਸ਼ੀ ਦੇ ਇਨ੍ਹਾਂ ਪਲਾਂ ਮੌਕੇ ਨਵੇਂ ਬਣੇ ਲੈਬ ਡਾਇਰੈਕਟਰ ਡਾ. ਗੌਰਵਦੀਪ ਸਿੰਘ ਵਿਰਕ ਨੂੰ ਨਵੇਂ ਅਹੁਦੇ ਦਾ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਾਨ-ਸਨਮਾਨ ਦਿੰਦਿਆਂ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਦੀ ਟੀਮ ਵੱਲੋਂ ਕੇਕ ਕੱਟਿਆ ਗਿਆ। ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਕੇਂਦਰ ਦੇ ਸਾਰੇ ਸੀਨਿਅਰ ਮਾਹਿਰਾਂ ਨੇ ਡਾ. ਗੌਰਵਦੀਪ ਸਿੰਘ ਵਿਰਕ ਨੂੰ ਵਧਾਈ ਦੇ ਨਾਲ-ਨਾਲ ਤਰੱਕੀ ਦੀਆਂ ਦੁਆਵਾਂ ਵੀ ਦਿੱਤੀਆਂ! ਲਿਖਣਯੋਗ ਹੈ ਕਿ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਕੇਂਦਰ ਪਿੱਚਲੇ 25 ਵਰ੍ਹਿਆਂ ਤੋਂ ਬੇਔਲਾਦਪਨ ਦੇ ਇਲਾਜ਼ ਦੀਆਂ ਅੰਤਰਰਾਸ਼ਟਰ ਪੱਧਰੀ ਸੇਵਾਵਾਂ ਦਿੰਦਾ ਆ ਰਿਹਾ ਹੈ। ਤਾਰੇ ਵਾਂਗ ਚਮਕਦਾ ‘ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ’ ਕੇਂਦਰ ਅੰਤਰਰਾਸ਼ਟਰੀ ਇਲਾਜ਼ ਸੇਵਾਵਾਂ ਦੇਣ ਕਾਰਣ ਪਾਵਰ ਬ੍ਰਾਂਡ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਹੁਣ ਡਾ. ਗੌਰਵਦੀਪ ਸਿੰਘ ਵਿਰਕ ਲੈਬ ਡਾਇਰੈਟਰ ਵਜੋਂ ਆਪਣੀਆਂ ਬਹੁਮੁੱਲ ਸੇਵਾਵਾਂ ਦੇਣਗੇ। ਵਰਨਣਯੋਗ ਹੈ ਕਿ ਡਾ. ਗੌਰਵਦੀਪ ਸਿੰਘ ਵਿਰਕ ਨੇ ਐਮ.ਬੀ.ਬੀ.ਐਸ. ਦੀ ਪੜ੍ਹਾਈ ਬੰਗਲੌਰ ਤੋਂ ਕੀਤੀ ਅਤੇ ਏ.ਆਰ.ਟੀ. (ਅਡਵਾਂਸ ਅਸਿਸਟਿਡ ਰਿਪ੍ਰੋਡਕਟਿਵ ਤਕਨੀਕ) ਦੀ ਪੜ੍ਹਾਈ ਸੰਨ 2016 ’ਚ ਜਰਮਨੀ ਤੋਂ ਪੂਰੀ ਕੀਤੀ। ਡਾ. ਗੌਰਵਦੀਪ ਨੇ ਇਹ ਪੜ੍ਹਾਈ ਜਰਮਨੀ ’ਚ ਕਾਰਲ ਵੌਨ ਓਸਿਟਜ਼ਕੀ ਯੁਨਿਵਰਸਿਟੀ, ਓਲਡਨਬਰਗ ਅਤੇ ਜਰਮਨ ਅਕੈਡਮੀ ਆਫ ਓਬੈਸਟੈਟ੍ਰਿਕਸ ਐਂਡ ਗਾਇਨੇਕੋਲੌਜੀ (ਡੀ.ਏ.ਜੀ.ਜੀ.) ਤੋਂ ਗ੍ਰਹਿਣ ਕੀਤੀ। ਮਾਣ ਦੀ ਗੱਲ੍ਹ ਹੈ ਕਿ ਡਾ. ਗੌਰਵਦੀਪ ਵਿਰਕ ਨੇ ਏ.ਆਰ.ਟੀ. (ਅਸਿਸਟਿਡ ਰਿਪ੍ਰੋਡਕਟਿਵ ਟੈਕਨੋਲੌਜੀ) ਦਾ ਡਿਪਲੋਮਾ ਪ੍ਰੋਫੈਸਰ ਰੂਡੀ ਲਿਓਨ ਐਂਡ. ਡਾ. ਜ਼ੌਰਗ ਆਫ਼ ਜਰਮਨ ਅਕੈਡਮੀ ਆਫ਼ ਓਬੈਸਟੈਟ੍ਰਿਕ ਐਂਡ ਗਾਇਨੇਕੋਲੌਜੀ, ਜਰਮਨੀ ਤੋਂ ਕੀਤਾ। ਜਰਮਨੀ ’ਚ ਉਨ੍ਹਾਂ ਦੀ ਟ੍ਰੇਨਿੰਗ ਅੱਖਾਂ ਖੋਲ ਦੇਣ ਵਾਲੀ ਸੀ ਜਿਸ ਦੀ ਬਦੌਲਤ ਆਈ.ਵੀ.ਐਫ਼./ ਇਕਸੀ/ ਇੰਡੋਸਕੋਪੀ ਸਰਜਰੀ ਅਤੇ ਕ੍ਰਾਇਓ ਫ੍ਰੀਜ਼ਿਗ ਤਕਨੀਕ ਵਿੱਚ ਉਨ੍ਹਾਂ ਨੂੰ ਉੱਚ ਪੱਧਰੀ ਮਹਾਰਤ ਹਾਸਿਲ ਹੋਈ। ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਕੇਂਦਰ ਵੱਲੋਂ ਇਲਾਜ਼ ਸੇਵਾਵਾਂ ਨੂੰ ਹੋਰ ਵੀ ਬੇਹਤਰੀਨ ਬਨਾਉਣ ਦੇ ਉਦੇਸ਼ ਨਾਲ ਸਮੇਂ-ਸਮੇਂ ’ਤੇ ਨਵੇਂ ਤਕਨੀਕੀ ਬਦਲਾਅ ਕੀਤੇ ਜਾਂਦੇ ਹਨ ਜਿਨ੍ਹਾਂ ’ਚ ਸ਼ਾਮਲ ਹੈ ਆਈ.ਵੀ.ਐਫ਼. ਸਾਈਕਲ ਸਮਰੀ ਦਾ ਡਿਜ਼ਿਟਲ ਮਾਈਕ੍ਰੋਗ੍ਰਾਫ਼ਸ ਦੁਆਰਾ ਰੰਗੀਨ ਫੋਟੋ ਪ੍ਰਿੰਟ ਲੈਣਾ ਆਦਿ। ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਕੇਂਦਰ ਵੱਲੋਂ ਮਰੀਜ਼ਾਂ ਲਈ ਸਟੇਟ-ਆਫ ਦਾ ਆਰਟ ਸੁਵਿਧਾਵਾਂ ਉਪਲਬੱਧ ਹਨ ਅਤੇ ਇੱਥੋਂ ਇਲਾਜ਼ ਕਰਵਾਉਣ ਵਾਲੇ ਬੇਔਲਾਦ ਜੋੜਿਆਂ ’ਚ ਗਰਭ ਧਾਰਣ ਕਰਨ ਦੀ ਸਫਲਤਾ ਦਰ 50 ਤੋਂ 70 ਫੀਸਦੀ ਹੈ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਬਹੁਤ ਉੱਚ ਹੈ। ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਕੇਂਦਰ ਲਈ ਇਹ ਮਾਣ ਵਾਲੀ ਗੱਲ੍ਹ ਹੈ ਕਿ ਵਿਰਕ ਫਰਟੀਲਿਟੀ ਸਰਵਿਸਿਜ਼ ਕੇਂਦਰ ਹੀ ਇੱਕ ਮਾਤਰ ਅਜਿਹਾ ਇਲਾਜ ਕੇਂਦਰ ਹੈ ਜਿਸ ਤੋਂ ਇਲਾਜ਼ ਸੇਵਾਵਾਂ ਲੈਣ ਲਈ ਮਰੀਜ਼ਾਂ ਦੀ ਵੇਟਿੰਗ ਲਿਸਟ ਹੈ। ਇਹ ਵੀ ਮਾਣ ਵਾਲੀ ਗੱਲ੍ਹ ਹੈ ਕਿ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਕੇਂਦਰ ਉੱਤਰੀ ਭਾਰਤ ਦਾ ਇਕੱਲਾ ਐਨ.ਏ.ਬੀ.ਐਚ.-ਆਈ ਮਾਨਤਾ ਪ੍ਰਾਪਤ ਇਲਾਜ਼ ਕੇਂਦਰ ਹੈ। ਇਹ ਮਾਨਤਾ ਕੇਵਲ ਉੱਚ ਪੱਧਰੀ ਅਤੇ ਰੋਗਾਣੂ ਮੁਕਤ ਇਲਾਜ਼ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਹੀ ਮਿਲਦੀ ਹੈ। ਇੱਥੋਂ ਇਲਾਜ਼ ਲੈਣ ਵਾਲੇ 60 ਫੀਸਦੀ ਮਰੀਜ਼ ਵਿਦੇਸ਼ਾਂ ਤੋਂ ਆਉਂਦੇ ਹਨ। ਡਾ. ਗੌਰਵਦੀਪ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਵੱਲੋਂ ਐਨ.ਆਰ. ਆਈ. (ਪ੍ਰਵਾਸੀ) ਮਰੀਜ਼ਾਂ ਨੂੰ ਏਅਰਪੋਰਟ ਤੋਂ ਲਿਆਉਣ, ਖਾਣ-ਪੀਣ, ਰਹਿਣ ਅਤੇ ਇਲਾਜ਼ ਕਰਵਾਉਣ ਤੱਕ ਸਾਰੀਆਂ ਸੇਵਾਵਾਂ ਬਹੁਤ ਹੀ ਉਚਿਤ ਕੀਮਤ ’ਤੇ ਮੁਹੱਈਆ ਕਰਵਾਈਆਂ ਜਾਂਦੀ ਹਨ। ਇਲਾਜ਼ ਕੇਂਦਰ ਦੀ ਟੀਮ ਵਿੱਚ ਮਾਹਿਰ ਡਾਕਟਰ ਅਤੇ ਐਮਬ੍ਰਾਇਓਲੋਜਿਸਟ ਸ਼ਾਮਿਲ ਹਨ ਜੋ ਗਰਭ ਧਾਰਣ ਦੀ ਸਫਲਤਾ ਦਰ ਅਤੇ ਬੇਔਲਾਦਪਨ ਦੇ ਇਲਾਜ਼ ਨੂੰ ਹੋਰ ਵੀ ਉਚੇਰਾ ਚੁੱਕਿਆ ਜਾ ਸਕੇ। ਲੈਬ ਡਾਇਰੈਕਟਰ ਵਜੋਂ ਡਾ. ਗੌਰਵਦੀਪ ਸਿੰਘ ਵਿਰਕ ਆਈ.ਵੀ.ਐਫ਼./ਇਕਸੀ ਲੈਬ ਦੀ ਕੁਆਲਟੀ ਕੰਟਰੋਲ ਦੀ ਸੇਵਾ ਨਿਭਾਉਣਗੇ ਅਤੇ ਆਈ.ਵੀ.ਐਫ਼./ਇਕਸੀ ਇਲਾਜ਼ ਸੇਵਾਵਾਂ ’ਚ ਆਉਣ ਵਾਲੀਆਂ ਅੜਚਨਾਂ ਦਾ ਹੱਲ ਕਰਨਗੇ। ਡਾ. ਗੌਰਵਦੀਪ ਸਿੰਘ ਵਿਰਕ ਨੇ ਦੱਸਿਆ ਕਿ ਭਵਿੱਖ ਵਿੱਚ ਉਹ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ’ਚ ਪੀ.ਜੀ.ਡੀ.ਪੀ.ਜੀ.ਐਸ. ਸੁਵਿਧਾਵਾਂ ਵੀ ਜਲਦ ਸ਼ੁਰੂ ਕਰਨਗੇ ਅਤੇ ਉੱਤਰੀ ਭਾਰਤ ਵਿੱਚ ਇਹ ਸੇਵਾਵਾਂ ਕੇਵਲ ਵਿਰਕ ਫਰਟੀਲਿਟੀ ਸਰਵਿਸਿਜ਼ ਜਲੰਧਰ ਵਿੱਚ ਹੀ ਮਿਲਣਗੀਆਂ। ਉਨ੍ਹਾਂ ਖੁਲਾਸਾ ਕੀਤਾ ਕਿ ਜੰਮੂ, ਸ਼ਿਮਲਾ, ਅੰਬਾਲਾ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਵੀ ਛੇਤੀ ਇਲਾਜ਼ ਦੇ ਕੇਂਦਰ ਖੋਲ੍ਹੇ ਜਾਣਗੇ।