Skip to content
Independent perspectives. Global stories.
BREAKING

ਐੱਨ.ਆਰ.ਆਈ. ਪੁਲਿਸ ਵੱਲੋਂ ਜ਼ਿਲ੍ਹਾ ਪੱਧਰ ’ਤੇ ਹੋਣਗੇ ਸ਼ਿਕਾਇਤ ਨਿਵਾਰਨ ਸੰਮੇਲਨ

Share this story

image ਫਿਲੌਰ, 10 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਵਿਚ ਜ਼ਿਲ੍ਹਾ ਪੱਧਰ ਤੇ ਐਨ.ਆਰ.ਆਈ ਪੁਲਿਸ ਵਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਨ ਸੰਮੇਲਨ ਕਰਵਾਏ ਜਾਣਗੇ ਤਾਂ ਜੋ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਮਾਮਲਿਆਂ ਦਾ ਵਿਚ ਜਲਦ ਤੋਂ ਜਲਦ ਨਿਆ ਹੋ ਸਕੇ। ਅੱਜ ਇੱਥੇ ਪੰਜਾਬ ਪੁਲਿਸ ਅਕਾਦਮੀ ਵਿਖੇ ਕਰਵਾਏ ਗਏ ਐਨ.ਆਰ.ਆਈ ਸ਼ਿਕਾਇਤ ਨਿਵਾਰਨ ਸੰਮੇਲਨ ਤੋਂ ਬਾਅਦ ਗੱਲਬਾਤ ਕਰਦਿਆਂ ਆਈ.ਜੀ.ਪੀ ਐਨ.ਆਰ.ਆਈ ਮਾਮਲੇ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਅੱਜ ਦੇ ਇਸ ਸੰਮੇਲਨ ਦੌਰਾਨ ਹਰ ਇੱਕ ਮਾਮਲੇ ਨੂੰ ਉਨ੍ਹਾਂ ਨੇ ਖੁਦ ਸੁਣਿਆ ਅਤੇ ਜਿਸ ਪ੍ਰਤੀ ਲੋਕਾਂ ਦਾ ਹੁੰਗਾਰਾ ਬੜਾ ਹੀ ਉਤਸ਼ਾਹਪੂਰਨ ਸੀ।ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਹੀ ਪੰਜਾਬ ਦੇ ਵੱਖ ਵੱਖ ਹਿੱਸਿਆਂ

ਵਿਚ ਅਜਿਹੇ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਆਈ.ਜੀ.ਪੀ ਦਿਓ ਨੇ ਅੱਜ ਦੇ ਸੰਮੇਲਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 17 ਵੱਖ ਵੱਖ ਦੇਸ਼ਾਂ ਨਾਲ ਸਬੰਧਿਤ 150 ਸ਼ਿਕਾਇਤਾਂ ਲੈ ਕੇ ਲੋਕ ਪਹੁੰਚੇ, ਜਿਨ੍ਹਾਂ ਵਿਚ ਕਨੇਡਾ-60, ਅਮਰੀਕਾ-25, ਯੂ.ਕੇ-19, ਨਿਊਜੀਲੈਂਡ-5, ਅਸਟਰੇਲੀਆਂ-12, ਇਟਲੀ-8, ਨਾਰਵੇ-1, ਡੈਨਮਾਰਕ-1, ਜਰਮਨੀ-7, ਗਰੀਸ-2, ਯੂਗਾਂਡਾ-2, ਕੀਨੀਆ-1, ਮਲੇਸ਼ੀਆ-3, ਪੁਰਤਗਾਲ-1, ਯੂ.ਏ.ਈ-1 ਅਤੇ ਦੁਬਈ-1 ਸ਼ਾਮਿਲ ਸਨ।
ਆਈ.ਜੀ.ਪੀ ਦਿਓ ਨੇ ਦੱਸਿਆ ਕਿ ਸੰਮੇਲਨ ਦੌਰਾਨ ਸੁਣੀਆਂ ਗਈਆਂ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ ਅੰਦਰ ਕਰਨ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾ ਕਿਸੇਪੱਖਪਾਤ ਦੇ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਤਾਂ ਜੋ ਲੋਕਾਂ ਨੂੰ ਸਮਾਂ ਬੱਧ ਨਿਆ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਅੱਜ ਸੰਮੇਲਨ ਦੌਰਾਨ ਸਿਰਫ 27 ਨਵੀਆਂ ਸ਼ਿਕਾਇਤਾਂ ਹੀ ਮਿਲੀਆਂ ਜਦਕਿ ਬਾਕੀ ਪਹਿਲਾਂ ਪ੍ਰਾਪਤ ਸ਼ਿਕਾਇਤਾਂ ਬਾਰੇ ਹੀ ਸਨ, ਜਿਨ੍ਹਾਂ ਨੂੰ ਗੰਭੀਰਤਾ ਨਾਲ ਸੁਣਿਆਂ ਗਿਆ ਅਤੇ ਸ਼ਿਕਇਤਕਰਤਾ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਕੁਝ ਮਾਮਲੇ ਮੌਕੇ ਤੇ ਹੱਲ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੇ ਸੰਮੇਲਨ ਦੌਰਾਨ ਵਿਸੇਸ਼ ਹੈਲਪ ਡੈਸਕ ਵਿਆਹ ਦੇ ਮਾਮਲਿਆਂ ਦੀਆਂ ਪੀੜਤਾਂ ਨੂੰ ਕਾਂਉਸਲਿੰਗ ਪ੍ਰਦਾਨ ਕਰਨ ਲਈ ਲਾਏ ਗਏ ਸਨ।ਜਿੱਥੇ ਵਿਸੇਸ਼ ਮਾਹਿਰਾਂ ਦੀਆਂ ਟੀਮ ਜਿਸ ਵਿਚ ਡਾ. ਐਸ.ਸੀ ਗੁਪਤਾ ਡਾਇਰੈਕਟਰ ਯੁਨੀਅਨ ਆਫ ਹੈਲਥ ਪ੍ਰਮੋਸ਼ਨ ਐਂਡ ਐਜੂਕੇਸ਼ਨ ਪੰਜਾਬ ਚੈਪਟਰ ਅਤੇ ਸਾਬਕਾ ਮੁੱਖੀ ਸਿਹਤ ਸਿੱਖਿਆ ਵਿਭਾਗ ਸੀ.ਐਮ.ਸੀ, ਲੁਧਿਆਣਾ, ਰੇਨੂੰ ਭਸੀਨ ਕੋਆਰਡੀਨੇਟਰ ਖੋਜ ਅਤੇ ਸੀਨੀਆਰ ਆਫੀਸਰ ਅੰਤਰਾਸ਼ਟਰੀ ਯੁਨੀਅਨ ਫਾਰ ਹੈਲਥ ਪ੍ਰਮੋਸ਼ਨ ਐਂਡ ਐਜੂਕੇਸ਼ਨ ਸੀ.ਐਮ.ਸੀ, ਲੁਧਿਆਣਾ, ਸ੍ਰੀਮਤੀ ਲਖਬੀਰ ਕੌਰ ਰਿਸਰਚ ਫੈਲੋ, ਡਾ. ਅਮਨਪ੍ਰੀਤ ਕੌਰ ਪੀ.ਏ.ਯੂ ਲੁਧਿਆਣਾ ਅਤੇ ਲਵਜੀਤ ਕੌਰ ਰਿਸਰਚ ਐਸੋਸੀਏਟ, ਪੀ.ਏ.ਯੂ ਅਤੇ ਹੋਰਨਾਂ ਮਾਹਿਰ ਸ਼ਾਮਿਲ ਸਨ ਨੇ ਪੀੜਤ ਔਰਤਾਂ ਨੂੰ ਇਕੱਲੇ ਇਕੱਲੇ ਸੁਣ ਕੇ ਕਾਂਉਸਲਿੰਗ ਪ੍ਰਦਾਨ ਕੀਤੀ।
ਆਈ.ਜੀ.ਪੀ ਗੁਰਪ੍ਰੀਤ ਦਿਓ ਨੇ ਜਾਣਕਾਰੀ ਦਿੰ ਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਐਨ.ਆਰ.ਆਈ ਮਾਮਲਿਆਂ ਵਿਚ ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਚਾਲੂ ਕੀਤੀ ਹੈ ਜਿਸ ਦੇ ਤਹਿਤ ਸ਼ਿਕਾਇਤ ਕਰਤਾ ਨੂੰ ਸ਼ਿਕਇਤ ਦਾ ਸਟੇਟਸ ਵੀ ਆਨ ਲਾਈਨ ਹੀ ਪਤਾ ਲੱਗ ਸਕੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਪੀ.ਐਸ ਅਲਕਾ ਮੀਨਾ ਏ.ਐਸ.ਪੀ ਬਠਿੰਡਾ, ਸ੍ਰੀ ਚਰਨਜੀਤ ਕੁਮਾਰ ਏ.ਆਈ.ਜੀ ਜਲੰਧਰ, ਭੁਪਿੰਦਰ ਸਿੰਘ ਏ.ਆਈ.ਜੀ ਲੁਧਿਆਣਾ, ਸ੍ਰੀ ਦਲਜੀਤ ਸਿੰਘ ਛੀਨਾ ਡੀ.ਆਰ.ਓ ਜਲੰਧਰ, ਸ੍ਰੀ ਗੁਰਜੀਤ ਸਿੰਘ ਤਹਿਸੀਲਦਾਰ ਜਗਰਾਓ ਅਤੇ ਐਨ.ਆਰ.ਈ ਪੁਲਿਸ ਸਟੇਸ਼ਨਾਂ ਦੇ ਡੀ.ਐਸ.ਪੀ ਅਤੇ ਐਸ.ਐਚ.ਓ ਵੀ ਹਾਜਿਰ ਸਨ।

WRITTEN BY