ਕਾਦੀਆਂ, 21 ਮਾਰਚ (ਮੁਨੀਰਾ ਸਲਾਮ)- ਇਰਾਕ ਚ ਅਤਵਾਦੀਆਂ ਵਲੋਂ ਮਾਰੇ ਗਏ 39 ਭਾਰਤੀਆਂ ਵਿਚੋਂ ਕਾਦੀਆਂ ਦੇ ਵਸਨੀਕ ਰਾਕੇਸ਼ ਕੁਮਾਰ ਪੁਤਰ ਧਰਮਪਾਲ ਮੁਹਲਾ ਬਾਲਮੀਕ ਕਾਦੀਆਂ ਦੇ ਨਿਵਾਸ ਸਥਾਨ ਤੇ ਅਜ ਡੀ ਸੀ ਗੁਰਦਾਸਪੁਰ ਸ਼੍ਰੀ ਗੁਰਲਵਲੀਨ ਸਿੰਘ ਸਿਧੂ ਨੇ ਪੀੜਿਤ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਇਸ ਮੋਕੇ 1ਨ੍ਹਾਂ ਮ੍ਰਿਤਕ ਰਾਕੇਸ਼ ਕੁਮਾਰ ਦੇ ਪਿਤਾ ਧਰਮਪਾਲ ਨਾਲ ਮਿਲਕੇ ਦੁਖ ਸਾਂਝਾ ਕੀਤਾ।ਉਨ੍ਹਾਂ ਕਿਹਾ ਕਿ ਜੋ ਵੀ ਸੰਭਵ ਹੋਵੇਗਾ ਪੰਜਾਬ ਸਰਕਾਰ ਪੀੜਿਤ ਪਰਿਵਾਰਾਂ ਦੀ ਮਦਦ ਕਰੇਗੀ। ਉਨ੍ਹਾਂ ਦਸਿਆ ਕਿ ਮ੍ਰਿਤਕ ਰਾਕੇਸ਼ ਕੁਮਾਰ ਦੇ ਅਵਸ਼ੇਸ਼ ਜਿਵੇਂ ਹੀ ਇਰਾਕ ਤੋਂ ਭਾਰਤ ਪਹੁੰਚਣਗੇ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਨਾਲ ਲੈਕੇ ਏਅਰਪੋਰਟ ਤੋਂ ਅਵਸ਼ੇਸ਼ ਪ੍ਰਾਪਤ ਕਰੇਗੀ। ਉਨ੍ਹਾਂ ਦਸਿਆ ਕਿ ਮ੍ਰਿਤਕ ਦੇ ਅਵਸ਼ੇਸ਼ ਆਉਣ ਚ ਇਕ ਹਫ਼ਤਾ ਲਗ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਸੰਬੰਧਿਤ ਅਧਿਕਾਰੀਆਂ ਦੇ ਸੰਪਰਕ ਚ ਹਨ। ਇਸ ਮੋਕੇ ਤੇ ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਐਸ ਐਸ ਘੁੰਮਣ ਐਸ ਪੀ ਡੀ, ਸੁਦੇਸ਼ ਕੁਮਾਰ ਐਸ ਐਚ ਉ ਕਾਦੀਆਂ ਸਮੇਤ ਅਨੇਕ ਪ੍ਰਸ਼ਾਸਨਿਕ ਅਧਿਕਾਰੀ ਮੋਜੂਦ ਸਨ। ਦੂਜੇ ਪਾਸੇ ਅਜ ਕੋਈ ਵੀ ਸਿਆਸੀ ਜਾਂ ਰਾਜਨੀਤਿਕ ਪਾਰਟੀ ਦਾ ਨੇਤਾ ਅਫ਼ਸੋਸ ਕਰਨ ਲਈ ਮ੍ਰਿਤਕ ਦੇ ਘਰ ਨਹੀਂ ਗਿਆ।