ਭੋਗਪੁਰ, 20 ਮਾਰਚ (ਹਰਨਾਮ ਸਿੰਘ ਮਿਨਹਾਸ, ਹਰਨਾਮ ਦਾਸ ਚੋਪੜਾ)- 2014 ਵਿਚ ਇਰਾਕ ਦੇ ਮਸੂਲ ਸ਼ਹਿਰ ਤੋਂ ਲਾਪਤਾ 39 ਭਾਰਤੀਆਂ ਦੀ ਮੌਤ ਦੀ ਖ਼ਬਰ, ਜਿਵੇਂ ਹੀ ਉਨ੍ਹਾਂ ਦੇ ਪਰਿਵਾਰਾ ਦੇ ਘਰਾਂ ਵਿਚ ਪਹੁੰਚੀ, ਮਹੋਲ ਸੋਗੀ ਮਈ ਹੋ ਗਿਆਂ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿਚ ਇਸ ਦੁਖਦਾਈ ਖਬਰ ਬਾਰੇ ਜਾਣਕਾਰੀ ਦਿਤੀ ਹੈ, ਇਰਾਕ ਵਿਚ ਲਾਪਤਾ ਸਾਰੇ ਭਾਰਤੀ ਮਾਰੇ ਗਏ ਹਨ. ਜ਼ਿਆਦਾਤਰ ਮ੍ਰਿਤਕ ਪੰਜਾਬੀ ਸਨ। ਇਸ ਤਰ੍ਹਾਂ ਦਾ ਇੱਕ ਪਰਿਵਾਰ ਭੋਗਪੁਰ ਦੇ ਨਜ਼ਦੀਕ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਨੇੜੇ ਪਿੰਡ ਫਤਿਹਗੜ੍ਹ ਦਾ ਹੈ ਜਿਹਨਾ ਦਾ ਪੁਤਰ ਕੁਲਵਿੰਦਰ ਕਰੀਬ 4 ਸਾਲ ਪਹਿਲਾ ਰੋਜ਼ੀ-ਰੋਟੀ ਕਮਾਉਣ ਲਈ ਇਰਾਕ ਗਿਆ ਸੀ ਅਜ ਜਦੋ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ 38 ਭਾਰਤੀਆਂ ਦੀ ਮੌਤ ਦੀ ਖਬਰ ਸੁਣਾਈ ਇਨ੍ਹਾਂ ਵਿਚ ਕੁਲਵਿੰਦਰ ਸਿੰਘ ਵੀ ਹੈ, ਜਿਹਨਾ ਦੇ ਘਰ ਸੋਗ ਦਾ ਮਾਹੌਲ ਬਣ ਗਿਆ, ਇਹ ਪਰਿਵਾਰ ਭਾਰੀ ਸਦਮੇ ਵਿਚ ਹੈ ,ਅਤੇ ?ੁਹਨਾ ਨੇ ਸਰਕਾਰ ਤੋ ਮੰਗ ਕੀਤੀ ਹੈ ਕੇ ?ੁਹਨਾ ਨੂ?ੰ ਸਰਕਾਰ ਵਲੋ ਆਰਥਿਕ ਸਹਾ?ਿਤਾ ਦਿਤੀ ਜਾਵੇ ,ਪਿਛਲੇ 4 ਸਾਲ ਤੋ ?ਿਹ ਪਰਿਵਾਰ ਬਹੁਤ ਹੀ ਤੰਗੀ ਭਰਿਆਂ ਜੀਵਨ ਬਤੀਤ ਕਰ ਰਿਹਾ ਹੈ,?ੁਹਨਾ ਦੇ ਪਰਿਵਾਰ ਦਾ ਕਹਿਣਾ ਹੈ ਕੇ ਸਰਕਾਰ ਨੇ ਸ਼ੁਰੂ ਤੋ ਹੀ ਉਹਨਾ ਨੂੰ ਗੁੰਮਰਾਹ ਕੀਤਾ ਗਿਆਂ ਅਤੇ ਹਨੇਰੇ ਵਿਚ ਰਖਿਆਂ,