May 26, 2026 8:34 pm

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼ : ਪ੍ਰਧਾਨ ਮੰਤਰੀ

‘ਖੇਤੀ ਉਨਤੀ ਮੇਲੇ’ ’ਚ ਸ੍ਰੀ ਮੋਦੀ ਨੇ ਕੀਤਾ ਦੇਸ਼ ਦੇ ਹਰ ਕਿਸਾਨ ਨੂੰ ਨਮਨ

ਨਵੀਂ ਦਿਲੀ, 17 ਮਾਰਚ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਦਿਲੀ ਸਥਿਤ ਭਾਰਤੀ ਖੇਤੀ ਖੋਜ ਸੰਸਥਾ ’ਚ ਲਗੇ ‘ਖੇਤੀ ਉਨਤੀ ਮੇਲਾ’ ’ਚ ਸ਼ਾਮਲ ਹੋਏ। ਜਿਸ ਦੌਰਾਨ ਉਨ੍ਹਾਂ ਨੇ 25 ਖੇਤੀ ਵਿਗਿਆਨ ਕੇਂਦਰਾਂ ਦਾ ਨੀਂਹ ਪਥਰ ਰਖਿਆ।ਇਸ ਖੇਤੀ ਉਨਤੀ ਮੇਲੇ ਦਾ ਟੀਚਾ ਹੈ, ਖੇਤੀ ‘ਚ ਆਧੁਨਿਕ ਵਿਕਾਸ ਅਤੇ ਇਸ ਨਾਲ ਜੁੜੇ ਸੈਕਟਰ ਨੂੰ ਕਿਸਾਨਾਂ ਨਾਲ ਜੋੜਨਾ।ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਨਤੀ ਮੇਲੇ ਦੀ ਨਿਊ ਇੰਡੀਆ ‘ਚ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਅਜ ਹਜ਼ਾਰਾਂ ਕਿਸਾਨ ਤਕਨੀਕ ਦੀ ਮਦਦ ਨਾਲ ਅਗੇ ਵਧ ਰਹੇ ਹਨ, ਅਜ ਕਈ ਰਾਜ ਰਿਕਾਰਡ ਉਤਪਾਦਨ ਕਰ ਰਹੇ ਹਨ। ਪੀ.ਐਮ. ਨੇ ਕਿਹਾ ਕਿ ਮੈਂ ਇਨ੍ਹਾਂ ਖੇਤੀ ਵਿਗਿਆਨ ਕੇਂਦਰਾਂ ਨੂੰ ਆਧੁਨਿਕ ਖੇਤੀ ਦੇ ਨਵੇਂ ਲਾਈਟਹਾਊਸ ਦੇ ਤੌਰ ‘ਤੇ ਦੇਖਦਾ ਹਾਂ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਨਹੀਂ ਭੁਲਣਾ ਚਾਹੀਦਾ ਕਿ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਦੇਸ਼ ‘ਚ ਅਨਾਜ ਉਤਪਾਦਨ ਦੀ ਕੀ ਸਥਿਤੀ ਸੀ।ਸੰਕਟ ਭਰੇ ਇਸ ਦੌਰ ਤੋਂ ਸਾਡਾ ਅੰਨਦਾਤਾ ਸਾਨੂੰ ਬਾਹਰ ਕਢ ਕੇ ਲਿਆਂਦਾ ਹੈ।ਇਸ ਲਈ ਮੈਂ ਦੇਸ਼ ਦੇ ਹਰ ਕਿਸਾਨ ਨੂੰ ਖੇਤੀ ਉਨਤੀ ‘ਚ ਲਗੀ ਹਰ ਮਾਤਾ-ਭੈਣ-ਬੇਟੀ ਨੂੰ ਨਮਨ ਕਰਦਾ ਹਾਂ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਕੰਮ ਕਰ ਰਹੀ ਹੈ ਪਰ ਸਮੇਂ ਨਾਲ ਜੋ ਚੁਣੌਤੀਆਂ ਖੇਤੀ ਨਾਲ ਜੁੜਦੀਆਂ ਚਲੀ ਗਈਆਂ। ਇਸ ਮੌਕੇ ਪੀ.ਐਮ. ਨੇ ‘ਖੇਤੀ ਕਰਮਨ’ ਅਤੇ ‘ਪੰਡਤ ਦੀਨ ਦਿਆਲ ਉਪਾਧਿਆਏ ਖੇਤੀ ਵਿਗਿਆਨ ਉਤਸ਼ਾਹ’ ਪੁਰਸਕਾਰ ਵੀ ਪ੍ਰਦਾਨ ਕੀਤੇ।ਮੇਲੇ ’ਚ 800 ਤੋਂ ਵਧ ਸਟਾਲ ਲਗਾਏ ਗਏ ਹਨ।

Send this to a friend