ਰੂਪਨਗਰ, 17 ਮਾਰਚ (ਲਾਡੀ ਖਾਬੜਾ)- ਮਾਨਯੋਗ ਜਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਮਾਨਯੋਗ ਜ਼ਸਟਿਸ ਸ਼੍ਰੀ ਅਰੁਨ ਪਲੀ ਵਲੋਂ ਰੂਪਨਗਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਅਦਾਲਤਾਂ ਦਾ ਸਲਾਨਾ ਨਿਰੀਖਣ ਕੀਤਾ ਗਿਆ ਜਿਸ ਵਿਚ ਉਹਨਾ ਵਲੋਂ ਅਦਾਲਤੀ ਕੰਮਕਾਜ ਦਾ ਡੁੰਘਾਈ ਨਾਲ਼ ਜਾਇਜਾ ਲਿਆ ਗਿਆ ਅਤੇ ਜੁਡੀਸ਼ੀਅਲ ਅਫਸਰਾਨ ਨੂੰ ਜਰੂਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਦਿੱਤੇ। ਅਦਾਲਤੀ ਨਿਰੀਖਣ ਤੋਂ ਬਾਅਦ ਮਾਨੋਯਗ ਜਜ ਸਾਹਿਬ ਵਲੋਂ ਬਾਰ ਐਸੋਸੀਏਸ਼ਨ ਰੂਪਨਗਰ ਅਤੇ ਅਨੰਦਪੁਰ ਸਾਹਿਬ ਦਾ ਵੀ ਦੌਰਾ ਕੀਤਾ ਗਿਆ ਅਤੇ ਵਕੀਲ ਸਾਹਿਬਾਨਾ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਹਨਾ ਨੂੰ ਹਲ ਕਰਨ ਦਾ ਭਰੋਸਾ ਦਿਤਾ ਗਿਆ।ਨਿਰੀਖਣ ਦੌਰਾਨ ਜਜ ਸਾਹਿਬ ਵਲੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਹਨਾ ਨੂੰ ਤੁਰੰਤ ਹਲ ਕਰਨ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿਤੇ ਗਏ।ਜਿਲਾ ਜੇਲ ਰੂਪਨਗਰ ਦਾ ਦੌਰਾ ਕਰਨ ਦੌਰਾਨ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਨੂੰ ਸੁਣਿਆ ਅਤੇ ਉਹਨਾ ਵਲੋਂ ਦਸੀਆਂ ਮੁਸ਼ਕਲਾਂ ਅਤੇ ਮੰਗਾ ਨੂੰ ਤੁਰੰਤ ਹਲ ਕਰਨ ਲਈ ਤੁਰੰਤ ਹੁਕਮ ਜਾਰੀ ਕੀਤੇ ਗਏ।ਉਨ੍ਹਾਂ ਨੇ ਜ਼ਿਲ੍ਹਾ ਜੇਲ ਵਿਖੇ ਬਣੇ ਕਲੀਨਿਕ,ਨਸ਼ਾ ਛੁਡਾਉ ਕੇਂਦਰ,ਮੁਫਤ ਕਾਨੂੰਨੀ ਸਹਾਇਤਾ ਕਲੀਨਿਕ ਦਾ ਵੀ ਦੌਰਾ ਕੀਤਾ ।ਉਹਨਾ ਨੇ ਜੇਲ ਵਿਚ ਬਣ ਰਹੇ ਖਾਣੇ ਦਾ ਵੀ ਮੁਆਇਨਾ ਕੀਤਾ।ਇਸ ਮੌਕੇ ਤੇ ਉਹਨਾ ਦੇ ਨਾਲ਼ ਜਿਲਾ ਅਤੇ ਸੈਸ਼ਨ ਜਜ ਰੂਪਨਗਰ ਸ਼੍ਰੀ ਬਲਵਿੰਦਰ ਸਿੰਘ ਸੰਧੂ,ਸਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਅਜੀਤਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਖਮੀਰ ਸਿੰਘ, ਸ਼੍ਰੀ ਬਲਜੀਤ ਸਿੰਘ ਵੈਦ ਸੁਪਰਡੈਂਟ ਜੇਲ ਰੂਪਨਗਰ,ਸ਼੍ਰੀ ਮੋਹਨ ਲਾਲ ਜੇਲ ਸੁਪਰਡੈਂਟ ਰੂਪਨਗਰ ਵੀ ਹਾਜ਼ਰ ਸਨ।